ਮੱਥਾ ਟੇਕਣ ਗਏ 4 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ

Friday, Sep 27, 2019 - 11:56 PM (IST)

ਮੱਥਾ ਟੇਕਣ ਗਏ 4 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ

ਜਲੰਧਰ, (ਮਹੇਸ਼)— ਵੀਰਵਾਰ ਰਾਤ ਪੀਰ ਨਿਗਾਹੇ ਵਾਲਾ (ਹਿਮਾਚਲ ਪ੍ਰਦੇਸ਼) ਵਿਖੇ ਮੱਥਾ ਟੇਕਣ ਗਏ ਜਲੰਧਰ ਕੈਂਟ ਵਾਸੀ 4 ਦੋਸਤਾਂ ਦਾ ਆਟੋ ਅਚਾਨਕ ਬੇਕਾਬੂ ਹੋ ਕੇ ਡੂੰਘੀ ਖਾਈ 'ਚ ਜਾ ਡਿੱਗਿਆ, ਹਾਦਸੇ 'ਚ ਮੁਹੱਲਾ ਨੰਬਰ 32 ਜਲੰਧਰ ਕੈਂਟ ਵਾਸੀ ਰਾਹੁਲ ਪੁੱਤਰ ਅਮਰਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਗੰਭੀਰ ਜ਼ਖ਼ਮੀ ਹੋਏ ਤਿੰਨ ਨੌਜਵਾਨਾਂ ਨੂੰ ਖਾਈ 'ਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮ੍ਰਿਤਕ ਰਾਹੁਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਰਾਹੁਲ ਦੀ ਮੌਤ ਦੀ ਖਬਰ ਜਿਵੇਂ ਹੀ ਉਸਦੇ ਘਰ ਪਹੁੰਚੀ ਤਾਂ ਪਰਿਵਾਰ ਵਾਲਿਆਂ 'ਤੇ ਦੁਖਾਂ ਦਾ ਪਹਾੜ ਟੁੱਟ ਪਿਆ ਤੇ ਪੂਰੇ ਮੁਹੱਲੇ 'ਚ ਮਾਤਮ ਛਾ ਗਿਆ। ਰਾਹੁਲ ਆਪਣੇ ਪਿੱਛੇ ਪਤਨੀ ਤੇ 3 ਛੋਟੇ-ਛੋਟੇ ਬੱਚੇ ਛੱਡ ਗਿਆ ਹੈ।


author

KamalJeet Singh

Content Editor

Related News