ਛੁੱਟੀ ''ਤੇ ਆਏ ਜਵਾਨ ਫੌਜੀ ਦੀ ਪੌੜੀਆਂ ''ਚੋਂ ਪੈਰ ਫਿਸਲ ਕੇ ਡਿੱਗਣ ਨਾਲ ਹੋਈ ਮੌਤ

06/15/2019 6:13:16 PM

ਤਪਾ ਮੰਡੀ (ਸ਼ਾਮ,ਗਰਗ)-ਪਿੰਡ ਤਾਜੋ ਵਿਖੇ 12 ਦਿਨ ਦੀ ਛੁੱਟੀ 'ਤੇ ਆਏ ਇੱਕ ਫੌਜੀ ਵੱਲੋਂ ਘਰ ਦੀ ਛੱਤ ਸਾਫ ਕਰਨ ਮਗਰੋਂ ਪੌੜੀਆਂ ਦੁਆਰਾ ਹੇਠਾਂ ਉਤਰਕੇ ਆ ਰਹੇ ਦਾ ਪੈਰ ਫਿਸਲਕੇ ਹੇਠਾਂ ਡਿੱਗਣ ਕਾਰਨ ਰੀੜ ਦੀ ਹੱਡੀ 'ਚ ਗੰਭੀਰ ਸੱਟਾਂ ਲੱਗਣ ਕਾਰਨ ਮੌਤ,ਫੌਜ ਦੀ ਟੁੱਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਇਸ ਜਵਾਨ ਨੂੰ ਸੈਂਕੜੇ ਨਮ ਅੱਖਾਂ ਨਾਲ ਹੰਝੂਆਂ ਭਰੀ ਵਿਦਾਇਗੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਜਵਾਨ ਫੋਜੀ ਜਗਸੀਰ ਸਿੰਘ(23) ਪੁੱਤਰ ਜਗਰੂਪ ਸਿੰਘ ਵਾਸੀ ਤਾਜੋਕੇ ਦੇ ਚਾਚਾ ਨਾਹਰ ਸਿੰਘ ਸਾਬਕਾ ਸਰਵਿਸਮੈਨ ਨੇ ਦੱਸਿਆ ਕਿ ਇਹ ਫੌਜੀ 3 ਜੂਨ ਨੂੰ 12 ਦਿਨਾਂ ਦੀ ਛੁੱਟੀ ਤੇ ਘਰ ਆਇਆ ਹੋਇਆ ਸੀ ਤਾਂ 4 ਜੂਨ ਨੂੰ ਮਾਤਾ-ਪਿਤਾ ਨਾਲ ਹੱਥ ਵੰਡਾਉਣ ਕਾਰਨ ਘਰ ਦੀ ਛੱਤ ਦੀ ਪਾਣੀ ਦੀ ਬਾਲਟੀ ਲੈ ਕੇ ਧੋਣ ਲੱਗ ਪਿਆ,ਪਰ ਪੌੜੀਆਂ ਉਤਰਕੇ ਹੇਠਾਂ ਆ ਰਿਹਾ ਤਾਂ ਅਚਾਨਕ ਪੈਰ ਫਿਸਲ ਕੇ ਹੇਠਾਂ ਡਿੱਗਣ ਕਾਰਨ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗਣ ਕਾਰਨ ਮਿਲਟਰੀ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ,ਪਰ ਹਾਲਤ ਗੰਭੀਰ ਦੇਖਦਿਆਂ ਕਮਾਂਡ ਹਸਪਤਾਲ ਚੰਡੀ ਮੰਦਿਰ ਪੰਚਕੂਲਾ ਵਿਖੇ ਰੈਫਰ ਕਰ ਦਿੱਤਾ। ਪਰ ਹਾਲਤ ਹੋਰ ਜਿਆਦਾ ਗੰਭੀਰ ਹੋਣ ਕਾਰਨ 12 ਤਾਰੀਖ ਦੀ ਰਾਤ 11.30 ਵਜੇ ਦੇ ਕਰੀਬ ਇਸ ਜਵਾਨ ਫੌਜੀ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੈ ਹੀ ਤਪਾ ਪੁਲਸ ਨੇ ਉਕਤ ਹਸਪਤਾਲ 'ਚ ਪਹੁੰਚਕੇ ਮ੍ਰਿਤਕ ਫੌਜੀ ਦੇ ਪਿਤਾ ਜਗਰੂਪ ਸਿੰਘ ਪੁੱਤਰ ਪੁੱਤਰ ਸਿੰਘ ਵਾਸੀ ਤਾਜੋਕੇ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਨ ਉਪਰੰਤ ਵਾਰਿਸ਼ਾਂ ਨੂੰ ਸ਼ੌਂਪੀ ਗਈ। 
ਵੀਰਵਾਰ ਸ਼ਾਮ ਕੋਈ 7 ਵਜੇ ਦੇ ਕਰੀਬ ਮ੍ਰਿਤਕ ਜਵਾਨ ਫੌਜੀ ਦੀ ਦੇਹ ਨੂੰ ਪਿੰਡ ਵਿਖੇ ਲਿਆਂਦਾ ਗਿਆ ਜਿੱਥੇ 71 ਆਰਮਡ ਦੇ ਸੂਬੇਦਾਰ ਗਿਰਵਰ ਸਿੰਘ ਦੀ ਅਗਵਾਈ 'ਚ ਪੁੱਜੀ ਫੌਜੀ ਟੁੱਕੜੀ ਨੇ ਸ਼ਮਸ਼ਾਨ ਘਾਟ ਤਾਜੋਕੇ ਵਿਖੇ ਸਲਾਮੀ ਦਿੱਤੀ ਗਈ ਇਸ ਸਮੇਂ ਸਾਰੇ ਪਿੰਡ ਦੇ ਲੋਕਾਂ ਨੇ ਨਮ ਅੱਖਾਂ ਨਾਲ ਹੰਝੂਆਂ ਭਰੀ ਵਿਦਾਇਗੀ ਦਿੱਤੀ। ਇਸ ਮੌਕੇ ਹਾਜਰ ਬਾਬਾ ਬੂਟਾ ਸਿੰਘ,ਪਰਮਜੀਤ ਸਿੰਘ ਪੰਮਾ ਸਮਾਜ ਸੇਵੀ,ਸਰਪੰਚ ਗੁਰਮੀਤ ਸਿੰਘ ਤਾਜੋਕੇ,ਚਮਕੋਰ ਸਿੰਘ,ਪਰਮਜੀਤ ਸਿੰਘ ਟੀਟੂ,ਸਾਬਕਾ ਸਰਪੰਚ ਕੁਲਵੰਤ ਸਿੰਘ ਬੋਘਾ,ਪੰਚ ਇੰਦਰਜੀਤ ਸਿੰਘ,ਪੰਚ ਰੇਸ਼ਮ ਸਿੰਘ,ਚਾਚਾ ਬਹਾਦੁਰ ਸਿੰਘਕਰਨਵੀਰ ਸਿੰਘ ਮੈਂਬਰ ਬਲਾਕ ਸੰਮਤੀ,ਹਰਦੇਵ ਸਿੰਘ ਸਿਧੂ,ਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਫੌਜੀ ਜਵਾਨ 2015 'ਚ ਆਰਮੀ ਬੰਗਾਲ ਇੰਜੀਨੀਅਰ 'ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਹੁਣ ਪਠਾਨਕੋਟ ਵਿਖੇ ਅਪਣੀ ਡਿਊਟੀ ਨਿਭਾ ਰਿਹਾ ਸੀ,ਜੋ 12 ਦਿਨਾਂ ਦੀ ਛੁੱਟੀ ਉਪਰੰਤ ਇਹ ਹਾਦਸਾ ਵਾਪਰ ਗਿਆ। ਇਕਲੌਤਾ ਮ੍ਰਿਤਕ ਜਵਾਨ ਫੌਜੀ ਜਗਸੀਰ ਸਿੰਘ ਅਪਣੀ ਇਕਲੌਤੀ ਭੈਣ,ਮਾਤਾ ਰਾਜਿੰਦਰ ਕੋਰ ਅਤੇ ਪਿਤਾ ਜਗਰੂਪ ਸਿੰਘ ਨੂੰ ਰੌਦੇ ਕੁਰਲਾਉਦਿਆਂ ਛੱਡ ਗਿਆ ਹੈ। ਪਿੰਡ 'ਚ ਮਾਤਮ ਛਾਇਆ ਹੋਇਆ ਸੀ। ਇਸ ਮੌਕੇ ਡੀ.ਐੱਸ.ਪੀ. ਤਪਾ ਆਰ.ਐੱਸ ਰੰਧਾਵਾ,ਐੱਸ.ਐੱਚ.ਓ.ਮਲਕੀਤ ਸਿੰਘ ਚੀਮਾ ਵੀ ਹਾਜਰ ਸਨ।


satpal klair

Content Editor

Related News