ਹੰਬੜਾਂ ਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ, ਰੇਲਵੇ ਲਾਈਨਾਂ ਤੋਂ ਮਿਲੀ ਲਾਸ਼

Friday, Mar 17, 2023 - 02:50 PM (IST)

ਹੰਬੜਾਂ ਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ, ਰੇਲਵੇ ਲਾਈਨਾਂ ਤੋਂ ਮਿਲੀ ਲਾਸ਼

ਹੰਬੜਾਂ (ਜ.ਬ.) : ਸਥਾਨਕ ਕਸਬੇ ਦੇ ਇਕ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਜਸਵਿੰਦਰ ਸਿੰਘ ਉਰਫ਼ ਬੱਬੂ (28) ਪੁੱਤਰ ਹਰਬੰਸ ਸਿੰਘ, ਵਾਸੀ ਹੰਬੜਾਂ, ਜਿਸ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਘਰੋਂ ਨਹਾ ਕੇ ਬਾਹਰ ਗਿਆ ਪਰ ਘਰ ਨਹੀਂ ਮੁੜਿਆ। ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਨੌਜਵਾਨ ਬੱਬੂ ਦੀ ਲਾਸ਼ ਪਿੰਡ ਢੱਟ ਨੇੜੇ ਰੇਲਵੇ ਲਾਈਨਾਂ ਵਿਚਾਲੇ ਕੱਟੀ-ਵੱਢੀ ਹੋਈ ਹਾਲਤ ’ਚ ਪਈ ਹੈ।

ਇਹ ਸੂਚਨਾ ਮਿਲਦੇ ਹੀ ਹਰਬੰਸ ਸਿੰਘ ਤੇ ਹੋਰ ਮੈਂਬਰ ਘਟਨਾ ਸਥਾਨ ’ਤੇ ਪਹੁੰਚੇ ਤਾਂ ਰੇਲਵੇ ਪੁਲਸ ਜਗਰਾਓਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲਿਆ ਗਿਆ ਤੇ ਇਸ ਸਬੰਧੀ ਛਾਣ-ਬੀਣ ਕੀਤੀ ਜਾ ਰਹੀ ਹੈ। ਅਜੇ ਤੱਕ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਾ। ਇਸ ਘਟਨਾ ਸਬੰਧੀ ਇਲਾਕੇ ਵਿਚ ਸਹਿਮ ਦਾ ਮਹੌਲ ਪੈਦਾ ਹੋ ਗਿਆ ਹੈ।
 


author

Babita

Content Editor

Related News