ਪੰਜਾਬ ਪੁਲਸ ਦੇ ਅਫ਼ਸਰ DCP ਨਰੇਸ਼ ਡੋਗਰਾ ਨੇ ਕਰਵਾਈ ਬੱਲੇ-ਬੱਲੇ, ਲੰਡਨ ’ਚ ਖੱਟਿਆ ਵੱਡਾ ਨਾਮਨਾ
Wednesday, Apr 16, 2025 - 11:28 AM (IST)

ਜਲੰਧਰ (ਸੁਧੀਰ)–ਪੰਜਾਬ ਪੁਲਸ ਵਿਚ ਵਧੀਆ ਕਾਰਗੁਜ਼ਾਰੀ ਨਿਭਾਉਣ, ਹਮੇਸ਼ਾ ਹਰ ਕਿਸੇ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਅਤੇ ਹਮੇਸ਼ਾ ਗਰੀਬਾਂ ਦੀ ਮਦਦ ਕਰਨ ਵਾਲੇ ਅਤੇ ਪੰਜਾਬ ਪੁਲਸ ਵਿਚ ਹੱਸਮੁੱਖ ਸੁਭਾਅ ਨਾਲ ਜਾਣੇ ਜਾਣ ਵਾਲੇ ਜਲੰਧਰ ਕਮਿਸ਼ਨਰੇਟ ਪੁਲਸ ਵਿਚ ਤਾਇਨਾਤ ਡੀ. ਸੀ. ਪੀ. ਆਪ੍ਰੇਸ਼ਨ ਨਰੇਸ਼ ਡੋਗਰਾ ਦਾ ਨਾਂ ‘ਪ੍ਰੈਜ਼ੀਡੈਂਟ ਵਰਲਡ ਬੁੱਕ ਆਫ਼ ਰਿਕਾਰਡ’ ਲੰਡਨ (ਯੂ. ਕੇ.) ਵਿਚ ਦਰਜ ਕੀਤਾ ਗਿਆ ਹੈ। ਉਥੇ ਹੀ ਇਸ ਮੌਕੇ ਸੰਤੋਸ਼ ਸ਼ੁਕਲਾ ‘ਪ੍ਰੈਜ਼ੀਡੈਂਟ ਵਰਲਡ ਬੁੱਕ ਆਫ਼ ਰਿਕਾਰਡ’ ਲੰਡਨ ਅਤੇ ਐਡਵੋਕੇਟ ਸੁਪਰੀਮ ਕੋਰਟ ਆਫ਼ ਇੰਡੀਆ ਨੇ ਨਰੇਸ਼ ਡੋਗਰਾ ਨੂੰ ਐਪ੍ਰੀਸਿਏਸ਼ਨ ਐਵਾਰਡ ਦੇ ਕੇ ਸਨਮਾਨਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: 'ਯੁੱਧ ਨਸ਼ਿਆਂ ਵਿਰੁੱਧ' ਦੀ ਮੁਹਿੰਮ ਤਹਿਤ 46ਵੇਂ ਦਿਨ 97 ਨਸ਼ਾ ਸਮੱਗਲਰ ਗ੍ਰਿਫ਼ਤਾਰ
ਪੰਜਾਬ ਪੁਲਸ ਵਿਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਡੀ. ਸੀ. ਪੀ. ਨਰੇਸ਼ ਡੋਗਰਾ ਦਾ ਨਾਂ ‘ਪ੍ਰੈਜ਼ੀਡੈਂਟ ਵਰਲਡ ਬੁੱਕ ਆਫ਼ ਰਿਕਾਰਡ’ ਲੰਡਨ (ਯੂ. ਕੇ.) ਵਿਚ ਦਰਜ ਹੋਣ ਅਤੇ ਪੰਜਾਬ ਪੁਲਸ ਦਾ ਨਾਂ ਰੌਸ਼ਨ ਕਰਨ ਨੂੰ ਲੈ ਕੇ ‘ਪੰਜਾਬ ਕੇਸਰੀ ਗਰੁੱਪ’ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਅਵਿਨਾਸ਼ ਚੋਪੜਾ ਅਤੇ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ ਅਤੇ ਹੋਰਨਾਂ ਅਧਿਕਾਰੀਆਂ ਨੇ ਨਰੇਸ਼ ਡੋਗਰਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਸਖ਼ਤ ਮਿਹਨਤ ਅਤੇ ਈਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਰੇਸ਼ ਡੋਗਰਾ ਨੇ ਕਿਹਾ ਕਿ ਮਾਤਾ ਚਿੰਤਪੂਰਨੀ ਜੀ, ਮਾਤਾ-ਪਿਤਾ ਅਤੇ ਪੰਜਾਬ ਵਾਸੀਆਂ ਦੇ ਪਿਆਰ ਸਦਕਾ ਉਨ੍ਹਾਂ ਨੂੰ ਅੱਜ ਇਸ ਮੁਕਾਮ ਤਕ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ 1990 ਵਿਚ ਉਹ ਏ. ਐੱਸ. ਆਈ. ਰੈਂਕ ਵਿਚ ਭਰਤੀ ਹੋਏ ਸਨ। ਇਸ ਤੋਂ ਬਾਅਦ ਉਹ ਆਪਣੀ ਡਿਊਟੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਸਖ਼ਤ ਮਿਹਨਤ ਅਤੇ ਲਗਨ ਨਾਲ ਨਿਭਾਉਂਦੇ ਰਹੇ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਤਰੱਕੀ ਦੇ ਕੇ ਇੰਸਪੈਕਟਰ ਨਿਯੁਕਤ ਕੀਤਾ ਗਿਆ। ਉਨ੍ਹਾਂ ਪੰਜਾਬ ਦੇ ਕਈ ਸ਼ਹਿਰਾਂ ਵਿਚ ਇੰਸਪੈਕਟਰ ਰੈਂਕ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਆਪਣੀ ਡਿਊਟੀ ਦੌਰਾਨ ਕਈ ਨਸ਼ਾ ਸਮੱਗਲਰਾਂ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ। ਪੰਜਾਬ ਸਰਕਾਰ ਵੱਲੋਂ ਫਿਰ ਉਨ੍ਹਾਂ ਇੰਸਪੈਕਟਰ ਰੈਂਕ ਤੋਂ ਸਾਲ 2001 ਵਿਚ ਤਰੱਕੀ ਦੇ ਕੇ ਡੀ. ਐੱਸ. ਪੀ. ਬਣਾਇਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਭਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਜਾਣੋ ਕਦੋ ਪਵੇਗਾ ਮੀਂਹ ਤੇ...
ਇਸੇ ਤਹਿਤ ਉਨ੍ਹਾਂ ਦੀ ਪਹਿਲੀ ਪੋਸਟਿੰਗ ਪਠਾਨਕੋਟ ਵਿਚ ਹੋਈ, ਜਿੱਥੇ ਉੁਨ੍ਹਾਂ ਬਾਖੂਬੀ ਡਿਊਟੀ ਨਿਭਾ ਕੇ ਰੇਤ ਮਾਫ਼ੀਆ ’ਤੇ ਸ਼ਿਕੰਜਾ ਕੱਸਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁਕੇਰੀਆਂ ਅਤੇ ਬਾਅਦ ਵਿਚ ਜਲੰਧਰ ਵਿਚ ਏ. ਸੀ. ਪੀ. ਸੈਂਟਰਲ ਦੀ ਕਮਾਨ ਸੌਂਪੀ ਗਈ। ਕਮਿਸ਼ਨਰੇਟ ਪੁਲਸ ਵਿਚ ਬਤੌਰ ਏ. ਸੀ. ਪੀ. ਸੈਂਟਰਲ ਅਹੁਦੇ ’ਤੇ ਵੀ ਉਨ੍ਹਾਂ ਲਗਭਗ 3 ਸਾਲ ਤਕ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਪਿਆਰ ਦੇ ਨਾਲ ਉਨ੍ਹਾਂ ਕਈ ਮੁਲਜ਼ਮਾਂ ਅਤੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਨਾਈਟ ਡੋਮੀਨੇਸ਼ਨ ਦੌਰਾਨ ਪੁਲਸ ਪਾਰਟੀ ਸਮੇਤ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਤਰੱਕੀ ਦੇ ਕੇ ਏ. ਸੀ. ਪੀ. ਤੋਂ ਏ. ਡੀ. ਸੀ. ਪੀ. ਬਣਾਇਆ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਕਮਿਸ਼ਨਰੇਟ ਪੁਲਸ ਜਲੰਧਰ ਵਿਚ ਏ. ਡੀ. ਸੀ. ਪੀ. ਸਿਟੀ-1 ਦੀ ਕਮਾਨ ਸੌਂਪੀ ਗਈ, ਜਿੱਥੇ ਵੀ ਉਨ੍ਹਾਂ ਲਗਭਗ 3 ਸਾਲ ਤਕ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਵਧੀਆ ਕਾਰਗੁਜ਼ਾਰੀ ਨਿਭਾਉਣ ਲਈ ਕਈ ਐਵਾਰਡ ਵੀ ਹਾਸਲ ਕੀਤੇ ਅਤੇ ਅਜੇ ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਨੂੰ ਡੀ. ਜੀ. ਪੀ. ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਉਨ੍ਹਾਂ ਨੂੰ ਏ. ਆਈ. ਜੀ. ਅਤੇ ਬਾਅਦ ਵਿਚ ਡੀ. ਸੀ. ਪੀ. ਆਪ੍ਰੇਸ਼ਨ ਜਲੰਧਰ ਦੀ ਕਮਾਨ ਸੌਂਪੀ ਗਈ। ਅਜੇ ਡੀ. ਸੀ. ਪੀ. ਆਪ੍ਰੇਸ਼ਨ ਦਾ ਚਾਰਜ ਸੰਭਾਲਿਆਂ ਉਨ੍ਹਾਂ ਨੂੰ ਕੁਝ ਹੀ ਸਮਾਂ ਹੋਇਆ ਹੈ।
ਪੰਜਾਬ ਪੁਲਸ ਵਿਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਨਰੇਸ਼ ਡੋਗਰਾ ਨੇ ‘ਪ੍ਰੈਜ਼ੀਡੈਂਟ ਵਰਲਡ ਬੁੱਕ ਆਫ਼ ਰਿਕਾਰਡ ’ ਲੰਡਨ (ਯੂ. ਕੇ.) ਵਿਚ ਆਪਣਾ ਨਾਂ ਦਰਜ ਕਰਕੇ ਪੰਜਾਬ ਪੁਲਸ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦਾ ਨਾਂ ਰੌਸ਼ਨ ਕਰ ਵਿਖਾਇਆ।
ਇਹ ਵੀ ਪੜ੍ਹੋ: ਫਿਰ ਪ੍ਰਸ਼ਾਸਨਿਕ ਫੇਰਬਦਲ, 3 PCS ਤੇ 2 DSPs ਅਫ਼ਸਰਾਂ ਦੇ ਤਬਾਦਲੇ
ਜੂਡੋ ਚੈਂਪੀਅਨਸ਼ਿਪ ’ਚ ਜਿੱਤ ਚੁੱਕੇ ਹਨ ਵਰਲਡ ਲੈਵਲ ’ਤੇ ਕਈ ਖ਼ਿਤਾਬ
ਪੰਜਾਬ ਪੁਲਸ ਵਿਚ ਵਧੀਆ ਕਾਰਗੁਜ਼ਾਰੀ ਨਿਭਾਉਣ ਦੇ ਨਾਲ-ਨਾਲ ਨਰੇਸ਼ ਡੋਗਰਾ ਸਪੋਰਟਸ ਵਿਚ ਜੂਡੋ ਚੈਂਪੀਅਨਸ਼ਿਪ ਵਿਚ ਵੀ ਕਈ ਖਿਤਾਬ ਜਿੱਤ ਚੁੱਕੇ ਹਨ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 5 ਵਾਰ ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਅਤੇ 2 ਵਾਰ ਸਾਊਥ ਏਸ਼ੀਆ ਗੋਲਡ ਚੈਂਪੀਅਨਸ਼ਿਪ, ਇਕ ਵਾਰ ਵਰਲਡ ਚੈਂਪੀਅਨਸ਼ਿਪ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮੇਤ ਕਈ ਐਵਾਰਡ ਹਾਸਲ ਕੀਤੇ। ਉਨ੍ਹਾਂ ਆਪਣੇ ਵਿਭਾਗ ਦੇ ਹੋਰਨਾਂ ਮੁਲਾਜ਼ਮਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਖ਼ਤ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਹਰ ਕਿਸੇ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਈਮਾਨਦਾਰੀ ਨਾਲ ਕਰਦਾ ਹੈ ਤਾਂ ਪ੍ਰਮਾਤਮਾ ਉਸ ਨੂੰ ਉਸ ਦੇ ਮੁਕਾਮ ਤਕ ਜ਼ਰੂਰ ਪਹੁੰਚਾਉਂਦਾ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ, ਫਿਰ ਪਤੀ ਨੇ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e