ਕੋਲਿਆਂਵਾਲੀ ਦੇ ''ਸ਼ਾਹੀ ਮਹਿਲ'' ਦੀ ਇੱਟ-ਇੱਟ ਖੰਗਾਲੇਗੀ ਵਿਜੀਲੈਂਸ

Wednesday, Dec 19, 2018 - 02:54 PM (IST)

ਕੋਲਿਆਂਵਾਲੀ ਦੇ ''ਸ਼ਾਹੀ ਮਹਿਲ'' ਦੀ ਇੱਟ-ਇੱਟ ਖੰਗਾਲੇਗੀ ਵਿਜੀਲੈਂਸ

ਫਰੀਦਕੋਟ : ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਚੱਲ ਰਹੇ ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਕੋਲਿਆਂਵਾਲੀ ਨੂੰ ਰਿਮਾਂਡ 'ਤੇ ਲੈਣ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਅੱਖ ਹੁਣ ਅਕਾਲੀ ਲੀਡਰ ਦੀ ਮਹਿਲ ਨੁਮਾ ਕੋਠੀ 'ਤੇ ਹੈ। ਵਿਜੀਲੈਂਸ ਬਿਊਰੋ ਵਲੋਂ ਬੀਤੀ ਦੇਰ ਸ਼ਾਮ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਪਰ ਉਦੋਂ ਅਦਾਲਤ ਵਿਚ ਛੁੱਟੀ ਹੋ ਚੁੱਕੀ ਸੀ ਜਿਸ ਕਾਰਨ ਅਕਾਲੀ ਆਗੂ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਨੇ ਅਰਜ਼ੀ ਦਾਇਰ ਕਰਕੇ ਅਕਾਲੀ ਆਗੂ ਦੀ ਪਿੰਡ ਕੋਲਿਆਂਵਾਲੀ ਸਥਿਤ ਮਹਿਲਨੁਮਾ ਆਲੀਸ਼ਾਨ ਕੋਠੀ ਦੀ ਪੈਮਾਈਸ਼ ਕਰਨ ਦੀ ਇਜਾਜ਼ਤ ਮੰਗੀ ਹੈ। 
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਜਥੇਦਾਰ ਵਿਰੁੱਧ ਪਹਿਲੀ ਜੁਲਾਈ ਨੂੰ ਆਮਦਨ ਦੇ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ 2009 ਤੋਂ 2014 ਦੌਰਾਨ ਮੁਲਜ਼ਮ ਨੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਜਾਇਦਾਦ ਬਣਾਉਣ ਸੰਬੰਧੀ ਪੜਤਾਲ ਕੀਤੀ ਗਈ ਅਤੇ ਉਸ ਵਲੋਂ ਆਪਣੇ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1.71 ਕਰੋੜ ਰੁਪਏ ਦਾ ਵੱਧ ਖਰਚਾ ਬਣਦਾ ਹੈ। ਮੁਲਜ਼ਮ ਨੇ ਪਿੰਡ ਕੋਲਿਆਂਵਾਲੀ ਵਿਚ ਮਹਿਲਨੁਮਾ ਕੋਠੀ ਬਣਾਈ ਹੋਈ ਹੈ ਜਿਸ ਦੀ ਜਾਂਚ ਕੀਤੀ ਜਾਣੀ ਹੈ। ਜਿਸ 'ਤੇ ਅਦਾਲਤ ਨੇ ਵਿਜੀਲੈਂਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦਿਆਲ ਸਿੰਘ ਦੀ ਪਿੰਡ ਕੋਲਿਆਂਵਾਲੀ ਸਥਿਤ ਰਿਹਾਇਸ਼ ਦੀ ਪੈਮਾਇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ।


author

Gurminder Singh

Content Editor

Related News