ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

Thursday, Jun 10, 2021 - 10:47 AM (IST)

ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਗੁਰਦਾਸਪੁਰ/ਪਾਕਿਸਤਾਨ (ਜ. ਬ.)- ਪਤਨੀ ਅਤੇ ਮਤਰੇਈ ਮਾਂ ’ਚ ਚੱਲ ਰਹੇ ਵਿਵਾਦ ਤੋਂ ਦੁਖੀ ਇਕ ਵਿਅਕਤੀ ਨੇ ਆਪਣੀ 2 ਛੋਟੀਆਂ ਧੀਆਂ ਨੂੰ ਸਲਫਾਸ ਦੇ ਕੇ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਖੁਦ ਵੀ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਸਰਹੱਦ ਪਾਰ ਸੂਤਰਾਂ ਅਨੁਸਾਰ ਕਸਬਾ ਮੀਆਂਵਾਲੀ ਦੇ ਨਜ਼ਦੀਕੀ ਪਿੰਡ 30-ਡੀ. ਬੀ. ਅਨਵਰ ਚੌਕ ਵਾਸੀ ਮੁਹੰਮਦ ਜ਼ਹੀਰ ਦੀ ਪਤਨੀ ਅਤੇ ਮਤਰੇਈ ਮਾਂ ’ਚ ਸਦਾ ਹੀ ਝਗੜਾ ਹੁੰਦਾ ਰਹਿੰਦਾ ਸੀ। ਇਸ ਲੜਾਈ-ਝਗੜੇ ਦੇ ਕਾਰਨ ਉਹ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਇਸੇ ਝਗੜੇ ਤੋਂ ਦੁੱਖੀ ਅਤੇ ਗੁੱਸੇ ’ਚ ਆ ਕੇ ਉਕਤ ਵਿਅਕਤੀ ਨੇ ਪਹਿਲਾਂ ਆਪਣੀਆਂ ਕੁੜੀਆਂ ਫਾਤਿਮਾ (10) ਅਤੇ ਸੈਯਦਾ ਬੀਬੀ (12) ਨੂੰ ਸਲਫਾਸ ਦੀਆਂ ਗੋਲੀਆਂ ਖਾਣੇ ’ਚ ਮਿਲਾ ਕੇ ਦੇ ਦਿੱਤੀਆਂ। ਸਲਫਾਸ ਖਾਣ ਨਾਲ ਦੋਵਾਂ ਕੁੜੀਆਂ ਦੀ ਹਾਲਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਕੁੜੀਆਂ ਦੀ ਮੌਤ ਤੋਂ ਬਾਅਦ ਮੁਹੰਮਦ ਜ਼ਹੀਰ ਨੇ ਖੁਦ ਵੀ ਸਲਫਾਸ ਦੀਆਂ ਗੋਲੀਆਂ ਖਾ ਲਈ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - Surya Grahan 2021: ਭਾਰਤ ’ਚ ਅੱਜ ਲਗੇਗਾ ‘ਸੂਰਜ ਗ੍ਰਹਿਣ’, ਜਾਣੋ ਇਸ ਮੌਕੇ ਕੀ ਕਰੀਏ ਤੇ ਕਿਨ੍ਹਾਂ ਗੱਲਾਂ ਦਾ ਰੱਖੀਏ ਧਿਆਨ


author

rajwinder kaur

Content Editor

Related News