11 ਸਾਲਾ ਧੀ ਨੇ ਰੋਂਦੇ ਹੋਏ ਦੱਸੀ ਪਿਓ ਦੀ ਸ਼ਰਮਨਾਕ ਕਰਤੂਤ, ਪੂਰਾ ਸੱਚ ਸੁਣ ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

Saturday, Mar 25, 2023 - 06:26 PM (IST)

11 ਸਾਲਾ ਧੀ ਨੇ ਰੋਂਦੇ ਹੋਏ ਦੱਸੀ ਪਿਓ ਦੀ ਸ਼ਰਮਨਾਕ ਕਰਤੂਤ, ਪੂਰਾ ਸੱਚ ਸੁਣ ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਬਹਿਰਾਮਪੁਰ (ਹਰਜਿੰਦਰ ਗੋਰਾਇਆ) : ਥਾਣਾ ਬਹਿਰਾਮਪੁਰ ਪੁਲਸ ਨੇ ਆਪਣੀ 11 ਸਾਲਾ ਮਾਸੂਮ ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪਿਓ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਜਿੰਦਰ ਕੌਰ ਨੇ ਦੱਸਿਆ ਕਿ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ ਔਰਤ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ 13 ਸਾਲ ਪਹਿਲਾਂ ਮੁਲਜ਼ਮ ਕਿਰਪਾਲ ਸਿੰਘ ਨਾਲ ਹੋਇਆ ਸੀ, ਜਿਸ ਦੀਆਂ ਦੋ ਲੜਕੀਆਂ ਹਨ। ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ । 

ਇਹ ਵੀ ਪੜ੍ਹੋ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਅੰਮ੍ਰਿਤਪਾਲ ਦੇ ਸਾਥੀਆਂ ਬਾਰੇ ਵੱਡਾ ਖੁਲਾਸਾ

ਉਕਤ ਨੇ ਦੱਸਿਆ ਕਿ ਮਿਤੀ 21.03.23 ਨੂੰ ਉਹ ਆਪਣੇ ਪੇਕੇ ਘਰ ਆਪਣੇ ਭਤੀਜੇ ਦੀ ਮਰਗ ’ਤੇ ਗਈ ਹੋਈ ਸੀ । ਇਸ ਦੌਰਾਨ ਜਦੋਂ ਉਗ ਅਗਲੇ ਦਿਨ ਵਾਪਸ ਘਰ ਆਈ ਤਾਂ ਉਸ ਦੀ 11 ਸਾਲਾ ਲੜਕੀ ਨੇ ਉਸ ਨੂੰ ਰੋਂਦੇ ਹੋਏ ਦੱਸਿਆ ਕਿ ਅੱਜ ਸਵੇਰੇ ਉਸ ਦੇ ਡੈਡੀ ਕਿਰਪਾਲ ਸਿੰਘ ਨੇ ਉਸ ਨਾਲ ਬਹੁਤ ਗੰਦੇ ਕੰਮ ਕੀਤੇ ਹਨ ਅਤੇ ਜ਼ਬਰਦਸਤੀ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਕਿਰਪਾਲ ਸਿੰਘ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀ ਅਜੇ ਫਰਾਰ ਹੈ। ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀ ਦੇ ਫੋਨ ’ਚ ਬਰਾਮਦ ਹੋਈ ਸਨਸਨੀਖੇਜ਼ ਵੀਡੀਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News