ਚੂੜੇ ਵਾਲੀਆਂ ਨਵੀਆਂ ਵਿਆਹੀਆਂ ਨੂੰਹਾਂ ਆਪਸ ''ਚ ਖੂਬ ਭਿੜੀਆਂ, ਵੀਡੀਓ ਹੋਈ ਵਾਇਰਲ (ਤਸਵੀਰਾਂ)

Tuesday, Jul 27, 2021 - 05:03 PM (IST)

ਚੂੜੇ ਵਾਲੀਆਂ ਨਵੀਆਂ ਵਿਆਹੀਆਂ ਨੂੰਹਾਂ ਆਪਸ ''ਚ ਖੂਬ ਭਿੜੀਆਂ, ਵੀਡੀਓ ਹੋਈ ਵਾਇਰਲ (ਤਸਵੀਰਾਂ)

ਲੁਧਿਆਣਾ : ਲੁਧਿਆਣਾ ਦੇ ਇਕ ਘਰ 'ਚ 2 ਨਵੀਆਂ ਵਿਆਹੀਆਂ ਨੂੰਹਾਂ ਦੀ ਆਪਸ 'ਚ ਜੰਮ ਕੇ ਲੜਾਈ ਹੋਈ। ਮਿਲੀ ਜਾਣਕਾਰੀ ਮੁਤਾਬਕ ਇਸ ਪੂਰੀ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੋਵੇਂ ਨੂੰਹਾਂ ਨੇ ਲਾਲ ਚੂੜਾ ਪਾਇਆ ਹੋਇਆ ਹੈ ਅਤੇ ਉਹ ਇਕ-ਦੂਜੇ ਦੇ ਵਾਲ ਖਿੱਚ ਕੇ ਧੱਕਾ-ਮੁੱਕੀ ਕਰਦੀਆਂ ਦਿਖ ਰਹੀਆਂ ਹਨ। ਇੰਨਾ ਹੀ ਨਹੀਂ, ਜਦੋਂ ਉਨ੍ਹਾਂ ਦੀ ਸੱਸ ਉਨ੍ਹਾਂ ਨੂੰ ਛੁਡਾਉਣ ਆਈ ਤਾਂ ਦੋਹਾਂ ਨੇ ਉਸ ਨੂੰ ਵੀ ਨਹੀਂ ਬਖਸ਼ਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਕੈਪਟਨ ਨੂੰ ਮਿਲਣ ਪੁੱਜੇ ਨਵਜੋਤ ਸਿੱਧੂ

PunjabKesari

ਤਿੰਨਾਂ ਦਾ ਆਪਸ 'ਚ ਭਿੜਨ ਦੀ ਵੀਡੀਓ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਰਹਿਣ ਵਾਲੇ ਬੱਤਰਾ ਪਰਿਵਾਰ ਦੇ ਦੋਹਾਂ ਮੁੰਡਿਆਂ ਦਾ ਆਪਸ 'ਚ ਝਗੜਾ ਰਹਿੰਦਾ ਹੈ। ਦੋਹਾਂ 'ਚ ਇਕ ਦੁਕਾਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਅਜਿਹੇ 'ਚ ਸਮਝੌਤੇ ਦੌਰਾਨ ਦੋਹਾਂ 'ਚ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ : ਕਾਂਗਰਸੀ ਸਰਪੰਚਣੀ ਦਾ ਪਤੀ ਜਿਊਂਦਾ ਮਿਲਿਆ, ਨਹਿਰ 'ਚ ਛਾਲ ਮਾਰਨ ਦੀ ਵੀਡੀਓ ਹੋਈ ਸੀ ਵਾਇਰਲ

PunjabKesari

ਇਸ ਦੌਰਾਨ ਇਕ ਨੂੰਹ ਈਸ਼ਾ ਦਾ ਕਹਿਣਾ ਹੈ ਕਿ ਉਸ ਦੀ ਸੱਸ ਅਤੇ ਦਰਾਣੀ ਦੋਵੇਂ ਹੀ ਚਾਹੁੰਦੀਆਂ ਹਨ ਕਿ ਉਹ ਘਰੋਂ ਬਾਹਰ ਚਲੇ ਜਾਣ ਅਤੇ ਦੁਕਾਨ ਵੀ ਛੱਡ ਦੇਣ। ਇਸ ਨੂੰ ਲੈ ਕੇ ਰੋਜ਼ਾਨਾ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਹੈ। ਈਸ਼ਾ ਨੇ ਆਪਣੀ ਸੱਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਕੋਲੋਂ ਦਾਜ 'ਚ ਅਜੇ ਵੀ ਕਾਰ ਮੰਗ ਰਹੀ ਹੈ।

ਇਹ ਵੀ ਪੜ੍ਹੋ : ਘਰੇਲੂ ਗੈਸ ਖ਼ਪਤਕਾਰਾਂ ਲਈ ਚੰਗੀ ਖ਼ਬਰ, 100 ਜ਼ਿਲ੍ਹਿਆਂ 'ਚ ਸ਼ੁਰੂ ਹੋਈ ਇਹ ਸੇਵਾ

PunjabKesari

ਫਿਲਹਾਲ ਇਸ ਘਰੇਲੂ ਝਗੜੇ ਦਾ ਸਮਝੌਤਾ ਅਜੇ ਚੱਲ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News