ਜਲੰਧਰ 'ਚ ਕੁੜੀਆਂ ਦੀ 'ਖ਼ਤਰਨਾਕ ਸੈਲਫ਼ੀ', ਵਾਪਰਿਆ ਅਜਿਹਾ ਹਾਦਸਾ ਕਿ ਖ਼ਤਰੇ 'ਚ ਪਈ ਬਜ਼ੁਰਗ ਦੀ ਜਾਨ

10/14/2022 5:21:28 PM

ਜਲੰਧਰ (ਵਰੁਣ)– ਮੋਬਾਇਲ ਨਾਲ ਲਈ ਜਾ ਰਹੀ ਸੈਲਫ਼ੀ ਨੇ ਵੀਰਵਾਰ 66 ਫੁੱਟੀ ਰੋਡ ’ਤੇ ਬਜ਼ੁਰਗ ਦੀ ਜਾਨ ਨੂੰ ਖ਼ਤਰੇ ਵਿਚ ਪਾ ਦਿੱਤਾ। ਦਰਅਸਲ ਟ੍ਰਿਪਲ ਰਾਈਡ ਕਰਦੀਆਂ ਜਾ ਰਹੀਆਂ 2 ਕੁੜੀਆਂ ਅਤੇ ਇਕ ਮੁੰਡਾ ਚੱਲਦੀ ਐਕਟਿਵਾ ’ਤੇ ਸੈਲਫ਼ੀ ਲੈ ਰਹੇ ਸਨ ਕਿ ਅੱਗੇ ਸੈਰ ਕਰਦਿਆਂ ਜਾ ਰਹੇ 73 ਸਾਲ ਦੇ ਬਜ਼ੁਰਗ ’ਤੇ ਉਨ੍ਹਾਂ ਦੀ ਨਜ਼ਰ ਨਹੀਂ ਪਈ ਅਤੇ ਐਕਟਿਵਾ ਉਸ ਨਾਲ ਟਕਰਾ ਗਈ। ਰਾਹਗੀਰਾਂ ਦੀ ਮੰਨੀਏ ਤਾਂ ਐਕਟਿਵਾ ਦੀ ਸਪੀਡ ਵੀ 60 ਤੋਂ 70 ਕਿਲੋਮੀਟਰ ਦੇ ਨੇੜੇ-ਤੇੜੇ ਸੀ, ਜਿਸ ਕਾਰਨ ਹਾਦਸੇ ਵਿਚ ਬਜ਼ੁਰਗ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਕੁੜੀਆਂ ਅਤੇ ਮੁੰਡੇ ਨੂੰ ਕਾਬੂ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਐਕਟਿਵਾ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਤਿੰਨਾਂ ਨੂੰ ਥਾਣੇ ਲਿਜਾਇਆ ਗਿਆ।

ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਰੈਣਕ ਬਾਜ਼ਾਰ 'ਚ ਅੰਗਰੇਜ਼ ਨੇ ਚਲਾਇਆ ਰਿਕਸ਼ਾ, ਖੜ੍ਹ ਤਕਦੇ ਰਹੇ ਲੋਕ

ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀ ਹੋਏ ਬਜ਼ੁਰਗ ਦੀ ਪਛਾਣ ਗੁਰਬਚਨ ਸਿੰਘ (73) ਨਿਵਾਸੀ ਰਣਜੀਤ ਐਨਕਲੇਵ, ਨਜ਼ਦੀਕ ਕਿਊਰੋ ਮਾਲ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਰੋਜ਼ਾਨਾ ਵਾਂਗ ਸੈਰ ਕਰਦਿਆਂ 66 ਫੁੱਟੀ ਰੋਡ ’ਤੇ ਸਾਈਡ ’ਤੇ ਜਾ ਰਹੇ ਸਨ। ਇਸ ਦੌਰਾਨ ਇਕ ਐਕਟਿਵਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀ ਮੰਨੀਏ ਤਾਂ ਹਾਦਸਾ ਐਕਟਿਵਾ ਦੇ ਚਾਲਕ ਕਾਰਨ ਹੋਇਆ।

ਰਾਹਗੀਰਾਂ ਨੇ ਤੁਰੰਤ ਗੁਰਬਚਨ ਸਿੰਘ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਐੱਸ. ਜੀ. ਐੱਲ. ਹਸਪਤਾਲ ਨੂੰ ਰੈਫ਼ਰ ਕਰ ਦਿੱਤਾ ਗਿਆ। ਕੁਝ ਰਾਹਗੀਰਾਂ ਨੇ ਬਜ਼ੁਰਗ ਨੂੰ ਪਛਾਣ ਲਿਆ ਸੀ, ਜਿਸ ’ਤੇ ਉਨ੍ਹਾਂ ਹਾਦਸੇ ਬਾਰੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ, ਉਹ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਇੰਸ. ਰਾਜੇਸ਼ ਕੁਮਾਰ ਨੇ ਕਿਹਾ ਕਿ ਬਜ਼ੁਰਗ ਅਜੇ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹਨ। ਉਹ ਜਿਹੜਾ ਵੀ ਬਿਆਨ ਦੇਣਗੇ, ਉਸੇ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਕਿਸਾਨ ਆਗੂ ਦੇ ਬੇਟੇ ਤੇ ਪੋਤਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News