ਨਵੰਬਰ ਵਿਚ ਕੋਰੋਨਾ ਦੇ ਦੂਜੇ ਦੌਰ ਦਾ ਖਤਰਾ, ਮਾਹਰਾਂ ਦੀ ਚਿਤਾਵਣੀ: ਸਾਵਧਾਨ ਰਹਿਣ ਲੋਕ

Saturday, Oct 10, 2020 - 11:55 PM (IST)

ਨਵੰਬਰ ਵਿਚ ਕੋਰੋਨਾ ਦੇ ਦੂਜੇ ਦੌਰ ਦਾ ਖਤਰਾ, ਮਾਹਰਾਂ ਦੀ ਚਿਤਾਵਣੀ: ਸਾਵਧਾਨ ਰਹਿਣ ਲੋਕ

ਲੁਧਿਆਣਾ, (ਸਹਿਗਲ)- ਚਾਹੇ ਕੋਰੋਨਾ ਦੇ ਮਰੀਜ਼ਾਂ ਵਿਚ ਭਾਰੀ ਕਮੀ ਆ ਰਹੀ ਹੈ ਅਤੇ ਇਸ ਨਾਲ ਮਰਨ ਵਾਲੇ ਲੋਕਾਂ ਦੀ ਦਰ ਵਿਚ ਵੀ ਕਮੀ ਆਈ ਹੈ। ਇਹ ਇਕ ਚੰਗਾ ਸੰਕੇਤ ਹੈ ਪਰ ਅਜੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਾਹਰਾਂ ਦਾ ਮੰਨਣਾ ਹੈ ਕਿ ਨਵੰਬਰ ਮਹੀਨੇ ਵਿਚ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। ਇਸ ਦੇ ਕਈ ਹੋਰ ਕਾਰਨ ਵੀ ਹਨ, ਜਿਸ ਵਿਚ ਆਉਣ ਵਾਲੇ ਸਮੇਂ ਵਿਚ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਦੇ ਨਾਲ ਹੀ 15 ਅਕਤੂਬਰ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। ਅਜਿਹੇ ਵਿਚ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਨਿਯਮਾਂ ਦਾ ਪਾਲਣ ਕਰਨ ਵਿਚ ਢਿੱਲ ਪੇਸ਼ ਆ ਸਕਦੀ ਹੈ, ਕਿਉਂਕਿ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਉਂਦੇ ਹੀ ਲੋਕਾਂ ਨੇ ਲਾਪ੍ਰਵਾਹੀ ਸ਼ੁਰੂ ਕਰ ਦਿੱਤੀ ਹੈ। 20 ਤੋਂ 25 ਫੀਸਦੀ ਲੋਕਾਂ ਨੇ ਮਾਸਕ ਪਹਿਨਣ ਦੀ ਆਦਤ ਛੱਡਣੀ ਸ਼ੁਰੂ ਕਰ ਦਿੱਤੀ ਹੈ। ਨਵੰਬਰ ਮਹੀਨੇ ਵਿਚ ਬਾਜ਼ਾਰਾਂ ਵਿਚ ਭੀੜ ਵਧੇਗੀ। ਅਜਿਹੇ ਵਿਚ ਕੋਰੋਨਾ ਦਾ ਖਤਰਾ ਵੀ ਵਧ ਜਾਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਨੂੰ ਦੇਖੀਏ ਤਾਂ ਉੱਥੇ ਬੀਮਾਰੀ ਲਗਭਗ 4-5 ਮਹੀਨੇ ਪਹਿਲਾਂ ਆਈ ਸਾਰੇ ਨਿਯਮਾਂ ਦਾ ਪਾਲਣ ਕਰਨ ਦੇ ਬਾਵਜੂਦ ਕਈ ਦੇਸ਼ਾਂ ਵਿਚ ਕੋਰੋਨਾ ਮਹਾਮਾਰੀ ਦਾ ਦੂਜਾ ਦੌਰ ਸ਼ੁਰੂ ਹੋ ਚੁੱਕਾ ਹੈ। ਸਥਾਨਕ ਪੱਧਰ ’ਤੇ ਸਿਵਲ ਸਰਜਨ ਅਤੇ ਡੀ. ਸੀ. ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਕੋਰੋਨਾ ਤੋਂ ਅਜੇ ਸਾਵਧਾਨ ਰਹਿਣ।

4 ਮਰੀਜ਼ਾਂ ਦੀ ਮੌਤ, 56 ਨਵੇਂ ਕੇਸ

ਜ਼ਿਲੇ ਵਿਚ ਅੱਜ ਕੋਰੋਨਾ ਦੇ ਕਹਿਰ ਕਾਰਨ 4 ਮਰੀਜ਼ਾਂ ਦੀ ਮੌਤ ਹੋ ਗਈ ਜਦੋਂਕਿ 56 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਮੁਤਾਬਕ ਇਨ੍ਹਾਂ 56 ਮਰੀਜ਼ਾਂ ਵਿਚ 43 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ ਜਦੋਂਕਿ 13 ਦੂਜੇ ਜ਼ਿਲਿਆਂ ਨਾਲ ਸਬੰਧਤ ਹੈ। ਜਿਨ੍ਹਾਂ ਚਾਰ ਮਰੀਜ਼ਾਂ ਦੀ ਅੱਜ ਮੌਤ ਹੋਈ ਹੈ। ਉਨ੍ਹਾਂ ਵਿਚੋਂ ਤਿੰਨ ਜ਼ਿਲੇ ਦੇ ਰਹਿਣ ਵਾਲੇ ਸਨ ਜਦੋਂਕਿ ਇਕ ਚੰਗੀਗੜ੍ਹ ਦਾ ਰਹਿਣ ਵਾਲਾ ਸੀ। ਹੁਣ ਤੱਕ ਜ਼ਿਲੇ ਨਾਲ ਸਬੰਧਤ 19083 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 794 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2464 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਤੋਂ ਇਲਾਜ ਲਈ ਇੱਥੇ ਆਏ ਹਨ, ਇਨ੍ਹਾਂ ਵਿਚੋਂ 289 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

4217 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 4217 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ ਜਦੋਂਕਿ 1647 ਸੈਂਪਲ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਸਿਵਲ ਸਰਜਨ ਮੁਤਾਬਕ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚ ਵੀ ਕੋਰੋਨਾ ਵਾਇਰਸ ਪੀੜਤਾਂ ਵਿਚ ਕਾਫੀ ਕਮੀ ਆਈ ਹੈ। ਹਸਪਤਾਲਾਂ ਵਿਚ ਅਜੇ 18 ਵਿਅਕਤੀ ਗੰਭੀਰ ਹਾਲਤ ਵਿਚ ਵੈਂਟੀਲੇਟਰ ’ਤੇ ਹਨ, ਜਿਨ੍ਹਾਂ ਵਿਚੋਂ 12 ਜ਼ਿਲੇ ਦੇ ਰਹਿਣ ਵਾਲੇ ਹਨ ਜਦੋਂਕਿ 6 ਦੂਜੇ ਜ਼ਿਲਿਆਂ ਨਾਲ ਸਬੰਧਤ ਹੈ।

144 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ

ਸਿਹਤ ਵਿਭਾਗ ਵੱਲੋਂ ਅੱਜ 144 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਮੌਜੂਦਾ ਵਿਚ 2273 ਲੋਕ ਹੋਮ ਮਾਈਕ੍ਰੋਨੇਸ਼ਨ ਵਿਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ 17800 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ ਜ਼ਿਲੇ ਵਿਚ 486 ਐਕਟਿਵ ਮਰੀਜ਼ ਰਹਿ ਗਏ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ ਉਮਰ/ਲਿੰਗ ਹਸਪਤਾਲ

ਟੈਗੋਰ ਨਗਰ 80 ਪੁਰਸ਼ ਮੈਡੀਵੇਜ਼

ਕੋਟ ਮੰਗਲ ਸਿੰਘ 66 ਪੁਰਸ਼ ਐੱਸ. ਪੀ. ਐੱਸ.

ਅੰਬੇਡਕਰ ਨਗਰ 55 ਪੁਰਸ਼ ਪੀ. ਜੀ. ਆਈ.

ਡੇਂਗੂ ਦੇ ਇਕ ਸ਼ੱਕੀ ਮਰੀਜ਼ ਦੀ ਮੌਤ, 80 ਨਵੇਂ ਕੇਸ

ਮਹਾਨਗਰ ਵਿਚ ਅੱਜ ਡੇਂਗੂ ਦੇ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਨਿੱਜੀ ਹਸਪਤਾਲ ਵਿਚ ਦਾਖਲ ਸੀ ਜਦੋਂਕਿ 80 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜ਼ਿਲਾ ਮਲੇਰੀਆ ਅਫਸਰ ਦੇ ਮੁਤਾਬਕ ਹੁਣ ਤੱਕ ਜ਼ਿਲੇ ਵਿਚ 673 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ 548 ਜ਼ਿਲੇ ਦੇ ਰਹਿਣ ਵਾਲੇ ਹਨ। 106 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ ਜਦੋਂਕਿ 19 ਮਰੀਜ਼ ਦੂਜੇ ਸੂਬਿਆਂ ਤੋਂ ਇਲਾਵਾ ਲਏ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ।

ਓ. ਪੀ. ਡੀ. ਵਿਚ ਆ ਰਹੇ ਹਨ ਸੈਂਕੜੇ ਮਰੀਜ਼

ਵੱਖ-ਵੱਖ ਹਸਪਤਾਲਾਂ, ਨਰਸਿੰਗ ਹੋਮ ਅਤੇ ਨਿਜੀ ਕਲੀਨਿਕ ਦੀ ਓ. ਪੀ. ਡੀ. ਵਿਚ ਰੋਜ਼ਾਨਾ ਸੈਂਕੜੇ ਅਜਿਹੇ ਮਰੀਜ਼ ਆ ਰਹੇ ਹਨ ਜਿਨ੍ਹਾਂ ਦੇ ਲੱਛਣ ਡੇਂਗੂ ਦੇ ਹਨ। ਡਾਕਟਰਾਂ ਦਾ ਕਹਿਣਾ ਹੈ। ਇਨ੍ਹਾਂ ਵਿਚੋਂ ਕਾਫੀ ਗਿਣਤੀ ਅਜਿਹੇ ਮਰੀਜ਼ਾਂ ਦੀ ਹੈ ਜਿਨ੍ਹਾਂ ਦੇ ਪਲੇਟਲੇਟ ਕਾਫੀ ਘੱਟ ਰਹਿ ਗਏ ਹਨ।

4 ਮਰੀਜ਼ਾਂ ਦੀ ਫਾਇਲ ਡੇਂਗੂ ਡੈੱਥ ਰਿਵਿਊ ਕਮੇਟੀ ਨੂੰ ਭੇਜੀ

ਸਿਹਤ ਵਿਭਾਗ ਨੇ ਚਾਰ ਅਜਿਹੇ ਮਰੀਜ਼ਾਂ ਦੀ ਫਾਇਲ ਡੇਂਗੂ ਡੈੱਥ ਰਿਵਿਊ ਕਮੇਟੀ ਨੂੰ ਭੇਜੀ ਹੈ, ਜਿਨ੍ਹਾਂ ਨੂੰ ਕੋਰੋਨਾ ਦੇ ਨਾਲ ਡੇਂਗੂ ਵੀ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜ਼ਿਲਾ ਮਲੇਰੀਆ ਅਫਸਰ ਦੇ ਮੁਤਾਬਕ ਕਮੇਟੀ ਪੂਰੇ ਕੇਸਾਂ ਦੀ ਜਾਂਚ ਕਰ ਕੇ ਇਹ ਵੀ ਤੈਅ ਕਰੇਗੀ ਕਿ ਮਰੀਜ਼ਾਂ ਦੀ ਮੌਤ ਦਾ ਕਾਰਣ ਕੀ ਸੀ। ਕੀ ਉਹ ਡੇਂਗੂ ਨਾਲ ਮਰੇ ਜਾਂ ਕੋਰੋਨਾ ਵਾਇਰਸ ਨਾਲ ਉਨ੍ਹਾਂ ਦੀ ਮੌਤ ਹੋਈ ਹੈ।


author

Bharat Thapa

Content Editor

Related News