ਸਿੱਖ ਕੁੜੀ ਦੇ ਜਬਰਨ ਧਰਮ ਤਬਦੀਲ ’ਤੇ ਜਾਣੋ ਕੀ ਬੋਲੀ ਦਲਬੀਰ ਕੌਰ (ਵੀਡੀਓ)

09/02/2019 6:28:27 PM

ਜਲੰਧਰ (ਸੋਨੂੰ)— ਪਾਕਿਸਤਾਨ ’ਚ ਸਿੱਖ ਲੜਕੀ ਨੂੰ ਅਗਵਾ ਕਰਕੇ ਜਬਰਨ ਧਰਮ ਤਬਦੀਲ ਕਰਨ ਅਤੇ ਉਸ ਦਾ ਵਿਆਹ ਕਰਵਾਉਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਰਿਹਾ ਹੈ। ਇਸ ਮਾਮਲੇ ’ਤੇ ਜਲੰਧਰ ’ਚ ਰਹਿ ਰਹੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਕ ਧੋਖੇਬਾਜ਼ ਦੇਸ਼ ਹੈ, ਉਹ ਕਹਿੰਦਾ ਕੁਝ ਹੈ ਅਤੇ ਕਰਕੇ ਕੁਝ ਦਿਖਾਉਂਦਾ ਹੈ। ਪਾਕਿਸਤਾਨ ਕਦੇ ਵੀ ਸਾਡੇ ਨਾਲ ਮਿੱਤਰਤਾ ਨਹੀਂ ਬਣਾ ਸਕਦਾ। ਅੱਜ ਤਾਂ ਹੱਦ ਉਸ ਸਮੇਂ ਹੋ ਗਈ ਜਦੋਂ ਉਥੇ ਮਨੁੱਖਤਾ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਧਰਮ ਦੀ ਖਾਤਿਰ ਆਪਣੀ ਕੁਰਬਾਨੀ ਦੇ ਦਿੱਤੀ। 

ਉਨ੍ਹਾਂ ਕਿਹਾ ਕਿ ਕਾਇਰ ਇਮਰਾਨ ਖਾਨ ਲਈ ਸਾਡੀ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਮਰਾਨ ਖਾਨ ਖਿਲਾਫ ਇਕੱਠੇ ਹੋ ਕੇ ਮਨੁੱਖਤਾ ਦੇ ਆਧਾਰ ’ਤੇ ਇਮਰਾਨ ਖਾਨ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸੁਭਾਸ਼ ਚੌਕ ਸਿਰਸਾ ’ਚ ਇਮਰਾਨ ਖਾਨ ਅਤੇ ਪਾਕਿਸਤਾਨ ਦਾ ਪੁਤਲਾ ਸਾੜਾਂਗਾ ਅਤੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਇਮਰਾਨ ਖਾਨ ਸਿੱਖ ਕੌਮ ਹੀ ਨਹੀਂ ਸਗੋਂ ਪੂਰੇ ਭਾਰਤ ਤੋਂ ਮੁਆਫੀ ਨਾ ਮੰਗ ਲਵੇ। ਉਨ੍ਹਾਂ ਕਿਹਾ ਅਸੀਂ ਉਦੋਂ ਤੱਕ ਚੁੱਪ ਨਹੀਂ ਬੈਠਾਂਗੇ ਜਦੋਂ ਤੱਕ ਜਗਜੀਤ ਕੌਰ ਅਤੇ ਉਸ ਵਰਗੀਆਂ ਅਨੇਕਾਂ ਲੜਕੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ। 

ਜ਼ਿਕਰਯੋਗ ਹੈ ਕਿ ਬੀਤੇ  ਦਿਨੀਂ ਪਾਕਿਸਤਾਨ ਵਿਖੇ 19 ਸਾਲਾ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਕੇ ਉਸ ਦਾ ਜਬਰਨ ਧਰਮ ਤਬਦੀਲ ਕਰਨ ਤੋਂ ਬਾਅਦ ਇਕ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾ ਦਿੱਤਾ ਗਿਆ। ਇਸ ਤਰ੍ਹਾਂ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰਕੇ ਉਸ ਦਾ ਧਰਮ ਤਬਦੀਲ ਕਰ ਦਿੱਤਾ ਗਿਆ। ਉਸ ਦੀ ਪਛਾਣ ਰੇਣੂਕਾ ਦੇ ਰੂਪ ’ਚ ਹੋਈ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਖਰ ਵਿਖੇ ਬਿਜ਼ਨੈੱਸ ਪ੍ਰਸ਼ਾਸਨ ’ਚ ਗਰੈਜੂਏਸ਼ਨ ਦੀ ਡਿਗਰੀ ਕਰ ਰਹੀ ਰੇਣੂਕਾ ਨੂੰ ਵਿੱਦਿਅਕ ਅਦਾਰੇ ਦੇ ਅੰਦਰੋਂ ਹੀ ਅਗਵਾ ਕਰ ਲਿਆ ਅਤੇ ਉਸ ਦਾ ਜਬਰੀ ਧਰਮ ਤਬਦੀਲ ਕਰ ਦਿੱਤਾ। 


shivani attri

Content Editor

Related News