ਸ਼ਰਾਬ ਪੀਂਦੇ-ਪੀਂਦੇ ਡੇਅਰੀ ਮਾਲਕ ਦਾ ਬੇਰਹਿਮੀ ਨਾਲ ਕੀਤਾ ਕਤਲ
Monday, Jul 20, 2020 - 01:43 AM (IST)
ਜਲੰਧਰ, (ਮਹੇਸ਼)- ਜਮਸ਼ੇਰ ਡੇਅਰੀ ਕੰਪਲੈਕਸ ਿਵਚ ਅੱਜ ਸੋਨੂੰ ਨਾਮੀ ਇਕ ਡੇਅਰੀ ਮਾਲਕ ਨੂੰ ਕੁੱਟ-ਕੁੱਟ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੀ ਪੁਲਸ ਨੇ ਿਸਰਫ 4 ਘੰਟਿਆਂ ਵਿਚ ਇਸ ਕਤਲ ਨੂੰ ਟਰੇਸ ਕਰ ਕੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਿਲਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਸ਼ੀਆਂ ਨੇ ਅੱਜ ਦੁਪਹਿਰ ਸਮੇਂ ਕਤਲ ਕੀਤੇ ਗਏ ਸੋਨੂੰ ਨਾਲ ਮਿਲ ਕੇ ਡੇਅਰੀ ਕੰਪਲੈਕਸ ਵਿਚ ਹੀ ਸ਼ਰਾਬ ਪੀਤੀ। ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ 8 ਵਜੇ ਥਾਣਾ ਸਦਰ ਕੋਲ ਇਸ ਸਬੰਧੀ ਪਹੁੰਚੀ ਿਸ਼ਕਾਇਤ ਤੋਂ ਬਾਅਦ ਏ. ਸੀ. ਪੀ. ਜਲੰਧਰ ਕੈਂਟ ਮੇਜਰ ਿਸੰਘ ਅਤੇ ਅੈੱਸ. ਐੱਚ. ਓ. ਸਦਰ ਕਮਲਜੀਤ ਿਸੰਘ ਡੇਅਰੀ ਕੰਪਲੈਕਸ ਜਮਸ਼ੇਰ ਪਹੁੰਚੇ ਅਤੇ ਕਤਲ ਕੀਤੇ ਗਏ ਸੋਨੂੰ ਪੁੱਤਰ ਬੰਸੀ ਲਾਲ ਵਾਸੀ ਮੁਹੱਲਾ ਨੰ. ਚਾਰ ਜਲੰਧਰ ਕੈਂਟ ਦੀ ਲਾਸ਼ ਨੂੰ ਤੂੜੀ ਵਾਲੇ ਕਮਰੇ ਵਿਚੋਂ ਬਰਾਮਦ ਕੀਤਾ। ਸੋਨੂੰ ਦੀ ਲਾਸ਼ ਨੂੰ ਤੂੜੀ ਹੇਠਾਂ ਦਬਾਉਣ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਏ. ਸੀ. ਪੀ. ਕੈਂਟ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਜੇਸ਼ਪਾਲ ਉਰਫ ਿਬੰਦਾ ਪੁੱਤਰ ਛੋਟੇ ਲਾਲ ਅਤੇ ਉਦੈ ਰਾਜ ਪੁੱਤਰ ਰਾਮ ਸਰੋਵਰ ਦੋਵੇਂ ਨਿਵਾਸੀ ਮੁਹੱਲਾ ਨੰ. 4 ਜਲੰਧਰ ਕੈਂਟ ਅਤੇ ਕਰਣ ਕੁਮਾਰ ਉਰਫ ਨਨੂੰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮੁਹੱਲਾ ਨੰ. 8 ਜਲੰਧਰ ਕੈਂਟ ਵਜੋਂ ਹੋਈ। ਤਿੰਨਾਂ ਖਿਲਾਫ਼ ਥਾਣਾ ਸਦਰ ਵਿਚ ਮ੍ਰਿਤਕ ਸੋਨੂੰ ਦੇ ਭਤੀਜੇ ਿਵਜੇ ਕੁਮਾਰ ਪੁੱਤਰ ਅਜੀਤ ਕੁਮਾਰ ਵਾਸੀ ਜਲੰਧਰ ਕੈਂਟ ਦੇ ਿਬਆਨਾਂ ’ਤੇ ਆਈ. ਪੀ. ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕਰਨ ਲਈ ਸੋਮਵਾਰ ਸਵੇਰੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਿਰਮਾਂਡ ਲਿਆ ਜਾਵੇਗਾ। ਹੁਣ ਤੱਕ ਦੀ ਜਾਂਚ ਵਿਚ ਸੋਨੂੰ ਦਾ ਕਤਲ ਕੀਤੇ ਜਾਣ ਪਿੱਛੇ ਕੋਈ ਵੱਡੀ ਗੱਲ ਸਾਹਮਣੇ ਨਹੀਂ ਆਈ। ਕਿਹਾ ਜਾ ਰਿਹਾ ਹੈ ਿਕ ਸ਼ਰਾਬ ਪੀਂਦੇ-ਪੀਂਦੇ ਹੀ ਚਾਰਾਂ ਵਿਚ ਮਾਮੂਲੀ ਤਕਰਾਰ ਹੋਇਆ ਸੀ, ਿਜਸ ਤੋਂ ਬਾਅਦ ਿਬੰਟਾ ਨੇ ਆਪਣੇ ਦੋ ਸਾਥੀਆਂ ਨਨੂੰ ਅਤੇ ਉਦੈ ਨਾਲ ਮਿਲ ਕੇ ਉਸ ਦੀ ਜਾਨ ਲੈ ਲਈ। ਏ. ਸੀ. ਪੀ. ਮੇਜਰ ਿਸੰਘ ਨੇ ਦੱਸਿਆ ਿਕ ਮ੍ਰਿਤਕ ਸੋਨੂੰ ਦੀ ਲਾਸ਼ ਨੂੰ ਿਸਵਲ ਹਸਪਤਾਲ ਭੇਜ ਿਦੱਤਾ ਗਿਆ ਹੈ। ਸੋਮਵਾਰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।