ਕੋਰੋਨਾ ਦੌਰਾਨ ''ਸਾਈਕਲ ਉਦਯੋਗ'' ਦੀ ਚਾਂਦੀ ਪਰ ਮੰਗ ਪੂਰੀ ਕਰਨੀ ਹੋਈ ਔਖੀ

05/27/2020 3:40:31 PM

ਲੁਧਿਆਣਾ (ਨਰਿੰਦਰ) : ਪੰਜਾਬ 'ਚ ਕਰਫਿਊ ਅਤੇ ਤਾਲਾਬੰਦੀ ਦੌਰਾਨ ਜਿੱਥੇ ਵੱਖ-ਵੱਖ ਕਾਰੋਬਾਰ ਮੰਦੀ ਦੀ ਮਾਰ ਝੱਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦਾ ਸਾਈਕਲ ਉਦਯੋਗ ਮੁੜ ਤੋਂ ਸੁਰਜੀਤ ਹੋ ਗਿਆ ਹੈ। ਲੁਧਿਆਣਾ ਦਾ ਜੋ ਬੇਸਿਕ ਸਾਈਕਲ ਹੈ, ਉਹ ਤਾਲਾਬੰਦੀ ਦੌਰਾਨ ਮੁੜ ਤੋਂ ਵਿਕਣ ਲੱਗਾ ਹੈ। ਇੱਥੋਂ ਤੱਕ ਕਿ ਡੀਲਰਾਂ ਦੀ ਮੰਗੀ ਪੂਰੀ ਨਹੀਂ ਹੋ ਰਹੀ, ਜਿਸ ਦਾ ਵੱਡਾ ਕਾਰਨ ਪਰਵਾਸੀ ਮਜ਼ਦੂਰਾਂ ਨੂੰ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ 'ਚ ਪਰਵਾਸੀ ਮਜ਼ਦੂਰ ਕੋਰੋਨਾ ਦੇ ਖਤਰੇ ਕਾਰਨ ਲੁਧਿਆਣਾ ਤੋਂ ਆਪਣੇ ਸੂਬਿਆਂ ਨੂੰ ਵਾਪਸ ਪਰਤ ਗਏ ਹਨ।

ਇਹ ਵੀ ਪੜ੍ਹੋ : ਫਲਾਂ-ਸਬਜ਼ੀਆਂ ਨੂੰ ਕੀਟਾਣੂ ਮੁਕਤ ਕਰਨ ਲਈ ਵਿਗਿਆਨੀਆਂ ਨੇ ਬਣਾਇਆ 'ਔਜੋਨ ਸਿਸਟਮ'
ਲੁਧਿਆਣਾ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਦੱਸਿਆ ਕਿ ਫੈਂਸੀ ਸਾਈਕਲ ਦੀ ਥਾਂ ਹੁਣ ਦੇਸੀ ਸਾਈਕਲ ਜਿਸ ਨੂੰ ਆਮ ਆਦਮੀ ਦੀ ਸਵਾਰੀ ਕਿਹਾ ਜਾਂਦਾ ਹੈ, ਉਹ ਹੁਣ ਵਿਕਣ ਲੱਗਾ ਹੈ ਅਤੇ ਇਸ ਦੀ ਮੰਗ ਮੁੜ ਤੋਂ ਵਧ ਗਈ ਹੈ। ਇੱਥੋਂ ਤੱਕ ਕਿ ਇਸ ਦੇ ਪੁਰਜ਼ਿਆਂ ਦੀ ਮੰਗ ਵੀ ਵਧਣ ਲੱਗੀ ਹੈ ਕਿਉਂਕਿ ਇਹ ਸਾਈਕਲ ਸਸਤਾ ਹੈ ਅਤੇ ਜ਼ਿਆਦਾ ਟਿਕਾਊ ਹੈ ਅਤੇ ਪਰਵਾਸੀ ਮਜ਼ਦੂਰ ਇਸ 'ਤੇ ਸਾਮਾਨ ਰੱਖ ਕੇ ਲਿਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਉਨ੍ਹਾਂ ਕੋਲ ਮਜ਼ਦੂਰਾਂ ਦੀ ਕਮੀ ਹੈ, ਜਿਸ ਕਰਕੇ ਡੀਲਰਾਂ ਦੀ ਮੰਗਪੂਰੀ ਕਰਨੀ ਕਾਫੀ ਮੁਸ਼ਕਿਲ ਹੋ ਰਹੀ ਹੈ। 'ਜਗਬਾਣੀ' ਦੀ ਟੀਮ ਵੱਲੋਂ ਜਦੋਂ ਲੁਧਿਆਣਾ ਦੇ ਸਾਈਕਲ ਬਾਜ਼ਾਰ ਦਾ ਜਾਇਜ਼ਾ ਲਿਆ ਗਿਆ ਤਾਂ ਡੀਲਰਾਂ ਨੇ ਵੀ ਦੱਸਿਆ ਕਿ ਸਾਈਕਲ ਇੰਡਸਟਰੀ ਵੱਧ-ਫੁੱਲ ਰਹੀ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਦੇ ਨਵੇਂ ਮਾਮਲੇ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107


Babita

Content Editor

Related News