ਮੁਜ਼ੱਫਰਪੁਰ ''ਚ ਕਰੰਟ ਲੱਗਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ

11/13/2019 1:06:08 AM

ਜਲੰਧਰ,(ਮਹੇਸ਼) : ਦਿਹਾਤ ਪੁਲਸ ਦੇ ਥਾਣਾ ਪਤਾਰਾ ਦੇ ਪਿੰਡ ਮੁਜ਼ੱਫਰਪੁਰ 'ਚ 19 ਸਾਲ ਦੇ ਇਕ ਪ੍ਰਵਾਸੀ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਐੈੱਸ. ਐੱਚ. ਓ. ਪਤਾਰਾ ਰਘਵੀਰ ਸਿੰਘ ਸੰਧੂ ਤੇ ਆਈ. ਓ. ਮਨਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੂਲ ਤੌਰ 'ਤੇ ਯੂ. ਪੀ. ਦੇ ਜ਼ਿਲਾ ਬਹਿਰਾਈ ਦੇ ਰਹਿਣ ਵਾਲੇ ਕਪਿਲ ਸ਼ੁਕਲਾ ਪੁੱਤਰ ਰਾਮ ਪਲਟਨ ਸ਼ੁਕਲਾ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਕਪਿਲ ਪਿੰਡ ਦੇ ਹੀ ਕਿਸਾਨ ਸੁਖਦੀਪ ਸਿੰਘ ਸੁੱਖੀ ਪੁੱਤਰ ਗੁਰਮੇਲ ਸਿੰਘ ਕੋਲ ਪਿਛਲੇ ਦੋ ਸਾਲਾਂ ਤੋਂ ਕੰਮ ਕਰਦਾ ਸੀ ਤੇ ਕਰੀਬ ਦੋ ਮਹੀਨੇ ਪਹਿਲਾਂ ਹੀ ਪਿੰਡ ਤੋਂ ਆਇਆ ਸੀ। ਹਾਦਸੇ ਸਮੇਂ ਉਹ ਸੁਖਦੀਪ ਸਿੰਘ ਦੀ ਹਵੇਲੀ ਵਿਚ ਬਰਤਨ ਸਾਫ ਕਰ ਰਿਹਾ ਸੀ ਕਿ ਅਚਾਨਕ ਮੋਟਰ ਵਿਚ ਆਏ ਕਰੰਟ ਨੇ ਉਸ ਨੂੰ ਖਿੱਚ ਲਿਆ। ਗੰਭੀਰ ਹਾਲਤ ਵਿਚ ਉਸ ਨੂੰ ਪਹਿਲਾਂ ਤੱਲ੍ਹਣ ਚੈਰੀਟੇਬਲ ਹਸਪਤਾਲ ਅਤੇ ਰਾਮਾ ਮੰਡੀ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਐੱਚ. ਓ. ਰਘਵੀਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਕਪਿਲ ਦੇ ਭਰਾ ਮਨੋਜ ਸ਼ੁਕਲਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਕੇ ਉਸ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਮੋਟਰ ਵਿਚ ਅਚਾਨਕ ਕਰੰਟ ਆਉਣ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ।


Related News