ਸਬਜ਼ੀ ਮੰਡੀ ''ਚ ਬਣਿਆ ਕਰਫਿਊ ਵਰਗਾ ਮਾਹੌਲ, ਨਹੀਂ ਪਹੁੰਚੇ ਫਲ ਅਤੇ ਸਬਜ਼ੀਆਂ

Saturday, Jun 02, 2018 - 04:30 PM (IST)

ਸਬਜ਼ੀ ਮੰਡੀ ''ਚ ਬਣਿਆ ਕਰਫਿਊ ਵਰਗਾ ਮਾਹੌਲ, ਨਹੀਂ ਪਹੁੰਚੇ ਫਲ ਅਤੇ ਸਬਜ਼ੀਆਂ

ਹੁਸ਼ਿਆਰਪੁਰ (ਘੁੰਮਣ)— ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਜਿਨ੍ਹਾਂ 'ਚ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਅਤੇ ਹੋਰ ਸਬੰਧਤ ਮੰਗਾਂ ਨੂੰ ਲੈ ਕੇ ਸੂਬੇ ਭਰ 'ਚ ਸਰਕਾਰ ਖਿਲਾਫ ਅੰਦੋਲਨ ਦਾ ਵਿਗਲ ਵਜਾਇਆ ਗਿਆ ਹੈ, ਜਿਸ ਦੇ ਅੱਜ ਦੂਜੇ ਦਿਨ ਹੁਸ਼ਿਆਰਪੁਰ ਮੰਡੀ 'ਚ ਕਰਫਿਊ ਵਰਗਾ ਮਾਹੌਲ ਰਿਹਾ, ਜਿੱਥੇ ਨਾ ਤਾਂ ਕੋਈ ਸਬਜ਼ੀ ਅਤੇ ਨਾ ਫਰੂਟ ਪਹੁੰਚਿਆ, ਉਥੇ ਹੀ ਮੰਡੀ 'ਚ ਪੂਰੀ ਤਰ੍ਹਾਂ ਸਨਾਟਾ ਛਾਇਆ ਰਿਹਾ। ਮੰਡੀ 'ਚ ਲੱਗੀਆਂ ਸਬਜ਼ੀ ਦੀਆਂ ਰੇਹੜੀਆਂ, ਜਿੱਥੇ ਅਕਸਰ ਗਾਹਕਾਂ ਦਾ ਤਾਂਤਾ ਲੱਗਾ ਰਹਿੰਦਾ ਸੀ, ਅੱਜ ਕੋਈ ਵੀ ਸਬਜ਼ੀ ਵੇਚਣ ਵਾਲਾ ਜਾਂ ਖਰੀਦਣ ਵਾਲਾ ਨਜ਼ਰ ਨਹੀਂ ਆਇਆ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਬੰਦ ਦਾ ਸੱਦਾ ਅੱਜ ਵੀ ਪੂਰਨ ਸਫਲ ਰਿਹਾ। ਇਸ ਦੌਰਾਨ ਸ਼ਹਿਰ 'ਚ ਪੁਲਸ ਨੇ ਵੀ ਮੁਸਤੈਦੀ ਨਾਲ ਹਲਾਤਾਂ 'ਤੇ ਨਜ਼ਰ ਰੱਖੇ ਹੋਈ ਹੈ।

PunjabKesari
ਕਿਸਾਨਾਂ ਵੱਲੋਂ ਸ਼ਹਿਰ ਦੇ ਚਾਰੇ ਪਾਸੇ ਲਗਾਏ ਨਾਕੇ
ਵੱਖ-ਵੱਖ ਕਿਸਾਨ ਆਗੂਆਂ ਦੀ ਅਗਵਾਈ 'ਚ ਅੱਜ ਸ਼ਹਿਰ ਦੇ ਚਾਰੇ ਪਾਸੇ ਰੋਸ ਧਰਨੇ ਦਿੱਤੇ ਗਏ ਅਤੇ ਨਾਕੇ ਲਗਾ ਕੇ ਸ਼ਹਿਰ 'ਚ ਲੱਕੜ, ਸਬਜ਼ੀਆਂ, ਦੁੱਧ, ਪੱਠਿਆਂ ਆਦਿ ਦੀਆਂ ਗੱਡੀਆਂ ਨੂੰ ਸ਼ਹਿਰ 'ਚ ਦਾਖਲ ਨਹੀਂ ਹੋਣ ਦਿੱਤਾ ਤੇ ਜੋ ਗੱਡੀਆਂ ਸ਼ਹਿਰ ਤੋਂ ਬਾਹਰ ਵੱਲ ਜਾ ਰਹੀਆਂ ਸਨ, ਉਨ੍ਹਾਂ ਨੂੰ ਵੀ ਰੋਕ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੁੱਤੀ ਹੋਈ ਸਰਕਾਰ ਕਿਸਾਨਾਂ ਦੇ ਹਿੱਤ 'ਚ ਕੁਝ ਨਹੀਂ ਸੋਚ ਰਹੀ। ਵਪਾਰੀ ਅਤੇ ਆੜਤੀ ਕਿਸਾਨਾਂ ਕੋਲੋਂ ਸਸਤੇ ਭਾਅ ਸਬਜ਼ੀਆਂ ਖਰੀਦ ਕੇ ਮਹਿੰਗੇ ਮੁੱਲ 'ਤੇ ਵੇਚ ਰਹੇ ਹਨ। ਜੋ ਕਿਸਾਨ ਸਬਜ਼ੀਆਂ ਦੀ ਪੈਦਾਵਾਰ ਕਰਦਾ ਹੈ, ਉਹ ਕਰਜ਼ੇ ਦੇ ਬੋਝ ਹੇਠ ਦੱਬਿਆ ਪਿਆ ਹੈ। ਜਦਕਿ ਵਪਾਰੀ ਉਨ੍ਹਾਂ ਦੀ ਫਸਲ ਵੇਚ ਕੇ ਕਰੋੜਪਤੀ ਬਣ ਗਏ ਹਨ। ਇਹ ਸੁੱਤੀ ਹੋਈ ਸਰਕਾਰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਰਹੀ ਤਾਂ ਜੋ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਨਾ ਉੱਠ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਦੇਸ਼ 'ਚ ਅਨਿਆ ਹੋ ਰਿਹਾ ਹੈ ਅਤੇ ਕਿਸਾਨ ਹੁਣ ਇਸ ਅਨਿਆ ਦੇ ਖਿਲਾਫ ਖੜ•ਗਏ ਹਨ। ਦੇਸ਼ ਦਾ ਅੰਨਦਾਤਾ ਹੁਣ ਆਪਣਾ ਹੱਕ ਲੈ ਕੇ ਹੀ ਰਹੇਗਾ। 
ਸਬਜ਼ੀਆਂ ਦੇ ਰੇਟਾਂ 'ਚ ਹੋਇਆ ਚੋਖਾ ਵਾਧਾ
ਕਿਸਾਨਾਂ ਵੱਲੋਂ ਹੜਤਾਲ ਦੇ ਚੱਲਦਿਆਂ ਸ਼ਹਿਰ 'ਚ ਸਬਜ਼ੀਆਂ ਦੀ ਆਮਦ ਨਾ ਹੋਣ ਕਰਕੇ ਸਬਜ਼ੀਆਂ ਦੇ ਰੇਟ 'ਚ ਭਾਰੀ ਵਾਧਾ ਹੋ ਗਿਆ ਹੈ। ਜਿਸ ਵੀ ਵਪਾਰੀ ਦੇ ਕੋਲ ਸਟੋਰ ਕੀਤੀ ਹੋਈ ਸਬਜ਼ੀ ਪਈ ਹੈ, ਉਹ ਉਸ ਨੂੰ ਆਪਣੀ ਮਨ-ਮਰਜੀ ਦੇ ਰੇਟ 'ਤੇ ਗਾਹਕਾਂ ਨੂੰ ਵੇਚ ਰਹੇ ਹਨ। 

PunjabKesari
ਲੱਕੜ ਮੰਡੀ 'ਚ ਵੀ ਠੱਪ ਰਿਹਾ ਕਾਰੋਬਾਰ
ਸ਼ਹਿਰ ਦੇ ਨਜ਼ਦੀਕ ਹੀ ਦਸੂਹਾ ਰੋਡ 'ਤੇ ਲੱਕੜ ਮੰਡੀਆਂ ਦਾ ਕਾਰੋਬਾਰ ਵੀ ਅੱਜ ਪੂਰੀ ਤਰ੍ਹਾਂ ਠੱਪ ਰਿਹਾ। ਕਿਸਾਨ ਜਥੇਬੰਦੀਆਂ ਵੱਲੋਂ ਬਾਹਰੋਂ ਆ ਰੀਆਂ ਲੱਕੜ ਦੀਆਂ ਟਰਾਲੀਆਂ ਤੇ ਟਰੱਕਾਂ ਆਦਿ ਨੂੰ ਮੰਡੀ ਵਿਚ ਦਾਖਲ ਨਹੀਂ ਹੋਣ ਦਿੱਤਾ, ਜਿਸ ਕਾਰਨ ਲੱਕੜ ਨਾਲ ਭਰੇ ਟਰੱਕਾਂ ਤੇ ਟਰਾਲੀਆਂ ਦੀਆਂ ਸੜਕ 'ਤੇ ਹੀ ਲੰਬੀਆਂ ਕਤਾਰਾਂ ਲੱਗ ਗਈਆਂ।

PunjabKesari
ਦੁੱਧ ਦੀ ਸਪਲਾਈ ਨਾ ਮਿਲਣ ਕਰਕੇ ਲੋਕ ਹੋਏ ਪਰੇਸ਼ਾਨ
ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੇ ਫੈਸਲੇ ਨਾਲ ਲੋਕਾਂ ਨੂੰ ਦੁੱਧ ਲੈਣ ਲਈ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਧੀਆਂ ਨੇ ਹਲਵਾਈਆਂ ਦੀਆਂ ਦੁਕਾਨਾਂ ਜਾਂ ਘਰਾਂ 'ਚ ਦੁੱਧ ਨਹੀਂ ਪਹੁੰਚਾਇਆ। ਇੱਕਾ-ਦੁੱਕਾ ਦੋਧੀਆਂ ਨੇ ਹੀ ਚੋਰੀ-ਛਿੱਪੇ ਮੁਹੱਲਿਆਂ ਜਾਂ ਘਰਾਂ 'ਚ ਦੁੱਧ ਦੀ ਸਪਲਾਈ ਦਿੱਤੀ। ਹਲਵਾਈਆਂ ਦੀਆਂ ਦੁਕਾਨਾਂ ਤੋਂ ਦੁੱਧ ਨਾ ਮਿਲਣ ਕਰਕੇ ਲੋਕਾਂ 'ਚ ਕਾਫੀ ਹਾਹਾਕਾਰ ਮਚੀ ਰਹੀ। ਇਸ ਨਾਲ ਹਲਵਾਈਆਂ ਦਾ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੋਇਆ।

PunjabKesari


Related News