ਕਰਫਿਊ ਦੌਰਾਨ ਨਾਭਾ ਪੁਲਸ ਵਲੋਂ ਦੇਹ ਵਪਾਰ ਦੇ ਅੱਡੇ ''ਤੇ ਛਾਪਾ, ਸਨਸਨੀਖੇਜ ਖੁਲਾਸੇ ਦੀ ਸੰਭਾਵਨਾ

04/09/2020 12:38:24 PM

ਨਾਭਾ (ਸੁਸ਼ੀਲ ਜੈਨ): ਸਥਾਨਕ ਕੁਤਵਾਲੀ ਪੁਲਸ ਦੇ ਐੱਸ.ਐੱਚ.ਓ. ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਭੀੜ-ਭੜਕੇ ਵਾਲੀ ਆਬਾਦੀ ਪਾਂਡੂਸਰ ਮੁਹੱਲੇ 'ਚ ਲੰਮੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਡੀ.ਐੱਸ.ਪੀ. ਥਿੰਦ ਨੇ ਦੱਸਿਆ ਕਿ ਸਵਰਗਵਾਸੀ ਭੁਪਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ (45) ਦੇ ਘਰੋਂ ਛਾਪਾਮਾਰੀ ਦੌਰਾਨ ਇਕ ਮਹਿਲਾ ਮਨਜੀਤ ਕੌਰ ਪਤਨੀ ਬਲਵੰਤ ਸਿੰਘ ਵਾਸੀ ਅਲਹੋਰਾਂ ਗੇਟ, ਤਿੰਨ ਨੌਜਵਾਨਾਂ ਜਸਪ੍ਰੀਤ ਸਿੰਘ ਪੁੱਤਰ ਸੰਤ ਰਾਮ ਵਾਸੀ ਦੁੱਲਦੀ, ਦੀਪੂ ਪੁੱਤਰ ਸੋਹਨ ਲਾਲ ਦੁਲੱਦੀ 'ਤੇ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਦੁਲੱਦੀ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਬੁੱਧੀਜੀਵੀ ਵਰਗ ਦੀ ਸ਼ਰਮਨਾਕ ਕਰਤੂਤ ਸੁਣ ਗੁੱਸੇ ਨਾਲ ਲਾਲ ਹੋਏ ਅੰਮ੍ਰਿਤਸਰ ਦੇ ਡੀ.ਸੀ.

ਇਨ੍ਹਾਂ ਪੰਜਾਂ ਦੇ ਖਿਲਾਫ ਈ-ਮੋਰਲ ਟ੍ਰੈਫਿਕ ਐਕਟ ਦੀਆਂ ਵੱਖ-ਵੱਖ ਧਰਾਵਾਂ ਅਤੇ ਕਰਫਿਊ ਦੀ ਉਲੰਘਣਾ ਕਰਕੇ ਧੰਦਾ ਚਲਾਉਣ ਦੇ ਦੋਸ਼ 'ਚ ਧਾਰਾ 188 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਇਹ ਦੇਹ ਵਪਾਰ ਦਾ ਅੱਡਾ ਪੁਲਸ ਨੂੰ ਚਕਮਾ ਦੇ ਕੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਧੰਦੇ 'ਚ ਕਈ ਪ੍ਰਮੁੱਖ ਹਸਤੀਆਂ ਜਾ ਸ਼ਾਮਲ ਹੋਣਾ ਵੀ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਕਦੇ ਵੀ ਇਸ ਘਰ 'ਚ ਛਾਪਾਮਾਰੀ ਨਹੀਂ ਹੋਈ। ਗੁਆਂਢੀਆਂ ਦਾ ਕਹਿਣਾ ਹੈ ਕਿ ਅਸੀਂ ਲੰਮੇ ਅਰਸੇ ਤੋਂ ਪਰੇਸ਼ਾਨ ਸੀ ਪਰ ਹੁਣ ਪੁਲਸ ਨੇ ਅੱਡੇ ਦਾ ਪਰਦਾਫਾਸ਼ ਕਰਕੇ ਚੰਗਾ ਕਦਮ ਚੁੱਕਿਆ ਹੈ। ਐੱਸ.ਐੱਚ.ਓ. ਕੁਮਾਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ ਲੜਨ ਲਈ ਸਾਬਕਾ ਵਿਧਾਇਕ ਨੇ ਆਪਣੀ ਜ਼ਮੀਨ ਵਰਤਣ ਦੀ ਕੀਤੀ ਪੇਸ਼ਕਸ਼


Shyna

Content Editor

Related News