ਕੱਚਾ ਮਾਲ ਮਹਿੰਗਾ ਹੋਣ ਨਾਲ ਪੰਜਾਬ ਦੀ ਇੰਡਸਟਰੀ ’ਚ ਹਾਹਾਕਾਰ
Tuesday, Mar 08, 2022 - 01:27 PM (IST)
ਰੂਸ ਵਲੋਂ ਯੂਕ੍ਰੇਨ ’ਤੇ ਕੀਤੇ ਗਏ ਹਮਲੇ ਨੇ ਯੂਕ੍ਰੇਨ ’ਚ ਪੜ੍ਹੇ ਰਹੇ ਭਾਰਤੀ ਵਿਦਿਆਰਥੀਆਂ ਨੂੰ ਹੀ ਚਿੰਤਾ ’ਚ ਹੀ ਪਾਇਆ ਸਗੋਂ ਯੁੱਧ ਦੇ ਪ੍ਰਭਾਵ ਨਾਲ ਪੰਜਾਬ ਦੀ ਇੰਡਸਟਰੀ ਵੀ ਚਿੰਤਤ ਹੈ। ਪੰਜਾਬ ’ਚ ਛੋਟੇ-ਵੱਡੇ 1 ਲੱਖ 60 ਹਜ਼ਾਰ ਇੰਡਸਟ੍ਰੀਅਲ ਯੂਨਿਟ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ’ਚ ਹਨ। ਯੁੱਧ ਦੇ ਪ੍ਰਭਾਵ ਨਾਲ ਦੁਨੀਆ ਭਰ ’ਚ ਕਮੋਡਿਟੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਪੰਜਾਬ ਦੀ ਇੰਡਸਟਰੀ ਲਈ ਸੰਕਟ ਵਾਲੀ ਗੱਲ ਇਹ ਹੈ ਕਿ ਇਥੇ ਬਣਨ ਵਾਲੇ ਸਾਰੇ ਉਤਪਾਦ ਅਜਿਹੇ ਕੱਚੇ ਮਾਲ ਤੋਂ ਬਣਾਏ ਜਾਂਦੇ ਹਨ, ਜਿਨ੍ਹਾਂ ਦੀਆਂ ਕੀਮਤਾਂ ਪਿਛਲੇ 10 ਦਿਨਾਂ ’ਚ ਕਾਫੀ ਤੇਜ਼ੀ ਨਾਲ ਵਧੀਆਂ ਹਨ। ਪੰਜਾਬ ’ਚ ਮੁੱਖ ਤੌਰ ’ਤੇ ਸਾਈਕਲ, ਆਟੋਜ ਪਾਰਟਸ, ਹੈੱਡ ਟੂਲਸ, ਲੈਦਰ, ਸਪੋਰਟਸ, ਐਗਰੀਕਲਚਰ, ਇੰਪਲੀਮੈਂਟ ਆਫ ਫਰਨੈਸ ਮਿੱਲਾਂ ਦੇ ਇੰਡਸਟ੍ਰੀਅਲ ਯੂਨਿਟ ਹਨ ਅਤੇ ਇਨ੍ਹਾਂ ’ਚ ਨਿਕਲ, ਕਾਪਰ, ਐਲੂਮੀਨੀਅਮ ਅਤੇ ਜਿੰਕ ਦਾ ਇਸਤੇਮਾਲ ਹੁੰਦਾ ਹੈ ਅਤੇ ਇਸ ਤਰ੍ਹਾਂ ਕੱਚੇ ਮਾਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਨਾਲ ਵਧ ਰਹੀਆਂ ਹਨ। ਨਿਕਲ ਦੀਆਂ ਕੀਮਤਾਂ ਪਿਛਲੇ 10 ਦਿਨਾਂ ’ਚ 56 ਫੀਸਦੀ ਵਧੀਆਂ ਹਨ ਜਦਕਿ ਐਲੂਮੀਨੀਅਮ ਦੀਆਂ ਕੀਮਤਾਂ ’ਚ 19 ਫੀਸਦੀ, ਜਿੰਕ ’ਚ 14 ਫੀਸਦੀ ਅਤੇ ਕਾਪਰ ਦੀਆਂ ਕੀਮਤਾਂ ’ਚ 12 ਫੀਸਦੀ ਦੀ ਤੇਜ਼ੀ ਆਈ ਹੈ। ਇਸ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ’ਚ ਵੀ 30 ਫੀਸਦੀ ਵਾਧਾ ਹੋਇਆ ਹੈ। ਹਾਲਾਂਕਿ ਇੰਡਸਟਰੀ ਸਿੱਧੇ ਤੌਰ ’ਤੇ ਕੱਚੇ ਮਾਲ ਦੇ ਰੂਪ ’ਚ ਕੱਚੇ ਤੇਲ ਦਾ ਇਸਤੇਮਾਲ ਨਹੀਂ ਕਰਦੀਆਂ ਪਰ ਇਸੇ ਦੇ ਮਹਿੰਗਾ ਹੋਣ ਨਾਲ ਪੈਟਰੋਲ-ਡੀਜਲ ਦੀਆਂ ਕੀਮਤਾਂ ਵਧਣਗੀਆਂ ਜਿਸ ਦਾ ਇੰਡਸਟਰੀ ਦੀ ਲਾਗਤ ’ਤੇ ਅਸਰ ਪਵੇਗਾ।
ਰੂਸ-ਯੂਕ੍ਰੇਨ ਯੁੱਧ ਦਾ ਪ੍ਰਭਾਵ
ਨਿਕਲ ਦਾ ਪ੍ਰਭਾਵ- ਦੋਵੇਂ ਦੇਸ਼ਾਂ ਵਿਚਾਲੇ ਯੁੱਧ ਦੇ ਕਾਰਨ ਸਪਲਾਈ ਪ੍ਰਭਾਵਿਤ ਹੋਣ ਦੇ ਖਦਸ਼ੇ ਨਾਲ ਦੁਨੀਆ ਭਰ ’ਚ ਕਮੋਡਿਟੀਜ਼ ਦੀਆਂ ਕੀਮਤਾਂ ’ਚ ਅੱਗ ਲੱਗੀ ਹੋਈ ਹੈ। ਸੋਮਵਾਰ ਨੂੰ ਸਿਰਫ ਨਿਕਲ ਦੇ ਭਾਅ ’ਚ 30 ਫੀਸਦੀ ਉਛਾਲ ਆਇਆ। 24 ਫਰਵਰੀ ਤੋਂ ਬਾਅਦ ਨਿਕਲ ਦੀਆਂ ਕੀਮਤਾਂ ’ਚ ਹੀ 56 ਫੀਸਦੀ ਦਾ ਉਛਾਲ ਆ ਚੁੱਕਾ ਹੈ। ਨਿਕਲ ਦਾ ਇਸਤੇਮਾਲ ਹਰ ਤਰ੍ਹਾਂ ਦੀ ਲੋਹਾ ਨਾਲ ਜੁੜੀ ਇੰਡਸਟਰੀ ’ਚ ਹੁੰਦਾ ਹੈ। ਇਸ ਨਾਲ ਸਾਈਕਲ ਇੰਡਸਟਰੀ, ਹੈਂਡ ਟੂਲ ਇੰਡਸਟਰੀ, ਆਟੋ ਪਾਰਟਜ਼ ਇੰਡਸਟਰੀ ਮੁੱਖ ਤੌਰ ’ਤੇ ਪ੍ਰਭਾਵਿਤ ਹੋਣਗੀਆਂ।
ਐਲੂਮੀਨੀਅਮ- 24 ਫਰਵਰੀ ਦੇ ਬਾਅਦ ਤੋਂ ਐਲੂਮੀਨੀਅਮ ਦੀਆਂ ਕੀਮਤਾਂ 19 ਫੀਸਦੀ ਵਧ ਚੁੱਕੀਆਂ ਹਨ। ਐਲੂਮੀਨੀਅਮ ਦੀ ਵਰਤੋਂ ਸਾਈਕਲ ਇੰਡਸਟਰੀ ਹਾਈ ਐਂਡ ਪ੍ਰੀਮੀਅਮ ਸਾਈਕਲ ’ਚ ਕਰਦੀ ਹੈ ਸਿਰਫ 10 ਦਿਨਾਂ ਦੇ ਅੰਦਰ ਹੀ ਇਸ ਉਤਪਾਦ ’ਤੇ ਇੰਡਸਟਰੀ ਦੀ ਲਾਗਤ ’ਚ 19 ਫੀਸਦੀ ਦਾ ਵਾਧਾ ਹੋ ਚੁੱਕਾ ਹੈ।
ਜਿੰਕ : ਜਿੰਕ ਦੀ ਵਰਤੋਂ ਲੋਹੇ ਤੇ ਆਇਰਨ ਨਾਲ ਜੁੜੇ ਹਰ ਤਰ੍ਹਾਂ ਦੇ ਉਤਪਾਦਾਂ ’ਚ ਹੁੰਦਾ ਹੈ। ਜਿੰਕ ਦੀਆਂ ਕੀਮਤਾਂ ਪਿਛਲੇ 10 ਫੀਸਦੀ ਵਧ ਚੁੱਕੀਆਂ ਹਨ।
ਇੰਡਸਟਰੀ ਦੇ ਕੱਚੇ ਮਾਲ ਦੇ ਬਾਅ ਆਸਾਮਨ ’ਤੇ
ਕਮੋਡਿਟੀ 24 ਫਰਵਰੀ 7 ਮਾਰਚ ਵਾਧਾ
ਨਿਕਲ ਕਾਪਰ
ਜ਼ਿੰਕ
ਐਲੂਮੀਨੀਅਮ
ਕੱਚਾ ਤੇਲ
ਭਾਵ-ਕੱਚਾ ਤੇਲ ਪ੍ਰਤੀ ਬੈਰਲ ’ਚ, ਹੋਰ ਕਮੋਡਿਟੀ ਕਿਲੋਗ੍ਰਾਮ ’ਚ, ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ਦੇ ਭਾਅ
ਪੰਜਾਬ ’ਚ ਵੱਡੀ ਇੰਡਸਟ੍ਰੀ
ਪੰਜਾਬ ’ਚ ਛੋਟੇ ਅਤੇ ਕੁਲ ਮਿਲਾ ਕੇ 1 ਲੱਖ 60 ਹਜ਼ਾਰ ਤੋਂ ਜ਼ਿਆਦਾ ਯੂਨਿਟ ਹਨ ਅਤੇ ਇਨ੍ਹਾਂ ’ਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।
ਸਾਈਕਲ : ਲੁਧਿਆਣਾ ਦੀ ਸਾਈਕਲ ਇੰਡਸਟਰੀ ਦੇਸ਼ ’ਚ ਸਭ ਤੋਂ ਜ਼ਿਆਦਾ ਸਾਈਕਲਾਂ ਦਾ ਨਿਰਮਾਣ ਕਰਦੀ ਹੈ ਅਤੇ ਇਥੇ ਸਾਈਕਲ ਪਾਰਟਸ ਦੇ ਵੀ ਹਜ਼ਾਰਾਂ ਯੂਨਿਟ ਹਨ।
ਆਟੋ ਪਾਰਟਸ : ਆਟੋ ਪਾਰਟਸ ਬਣਾਉਣ ਵਾਲੇ ਯੂਨਿਟਾਂ ’ਤੇ ਨਿਕਲ, ਸਟੀਲ ਅਤੇ ਐਲੂਮੀਨੀਅਮ ਦੇ ਭਾਅ ਵਧਣ ਨਾਲ ਅਸਰ ਪਿਆ ਹੈ।
ਸਪੋਰਟਸ : ਰਬੜ ਦੇ ਭਾਅ ਵਧਣ ਨਾਲ ਸਪੋਰਟਸ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ।
ਐਗਰੀਕਲਚਰ : ਐਗਰੀਕਲਚਰ ਐਕਿਉਪਮੈਂਟ ਇੰਡਸਟਰੀ ਵੀ ਐਲੂਮੀਨੀਅਮ ਦੇ ਭਾਅ ਵਧਣ ਨਾਲ ਪ੍ਰਭਾਵਿਤ ਹੋਈ ਹੈ।
ਹੈਂਡ ਟੂਲਸ : ਸਟੀਲ ਦੇ ਭਾਅ ਵਧਣ ਨਾਲ ਜਲੰਧਰ ਤੇ ਲੁਧਿਆਣਾ ’ਚ ਹੈਂਡ ਟੂਲਜ਼ ਇੰਡਸਟਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀਮਤਾਂ ’ਚ ਵਾਧਾ ਰੋਕਣ ਲਈ ਰੈਗੂਲੇਟਰ ਹੋਵੇ : ਤੁਸ਼ਾਰ ਜੈਨ
ਸੀ. ਆਈ. ਆਈ. ਜਲੰਧਰ ਚੈਪਟਰ ਦੇ ਸਾਬਕਾ ਚੇਅਰਮੈਨ ਤੇ ਸਰਕਾਰੀ ਸੰਸਥਾ ਈ. ਈ. ਪੀ. ਸੀ. ਦੇ ਪੈਨਲ ਕਨਵੀਨਰ ਤੁਸ਼ਾਰ ਜੈਨ ਦਾ ਮੰਨਣਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਦੇ ਕੰਟਰੋਲ ਲਈ ਕੇਂਦਰ ਸਰਕਾਰ ਨੂੰ ਤੁਰੰਤ ਮਾਰਕੀਟ ਰੈਗੂਲੇਟਰ ਨਿਯੁਕਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਤੋਂ ਬਿਨਾਂ ਕੀਮਤਾਂ ’ਚ ਵਾਧੇ ’ਤੇ ਸਰਕਾਰੀ ਕੰਟਰੋਲ ਸੰਭਵ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਨਿੱਜੀ ਫਾਇਦੇ ਲਈ ਮੈਟਲ ਤੇ ਹੋਰ ਉਤਪਾਦਾਂ ਦਾ ਮਾਰਕੀਟ ਰੇਟ ਤੈਅ ਕਰਦੀਆਂ ਹਨ ਤੇ ਸਰਕਾਰੀ ਕੰਪਨੀਆਂ ਵੀ ਉਸੇ ਰੇਟ ਨੂੰ ਫਾਲੋਅ ਕਰਨ ਲੱਗਦੀਆਂ ਹਨ। ਜੇਕਰ ਟ੍ਰਾਈ ਦੀ ਤਰ੍ਹਾਂ ਅਜਿਹੇ ਮਾਮਲਿਆਂ ’ਚ ਰੈਗੂਲੇਟਰੀ ਅਥਾਰਿਟੀ ਬਣੇ ਤਾਂ ਹੀ ਵੱਡੀਆਂ ਕੰਪਨੀਆਂ ਦੀ ਮਨਮਾਨੀ ਰੁਕ ਸਕੇਗੀ।
200 ਰੁਪਏ ਤਕ ਵਧ ਸਕਦੀਆਂ ਹਨ ਹੀਰੋ ਸਾਈਕਲ ਦੀਆਂ ਕੀਮਤਾਂ : ਰਾਏ
ਹੀਰੋ ਸਾਈਕਲ ਦੇ ਮੈਨੇਜਿੰਗ ਡਾਇਰੈਕਟਰ ਐੱਸ. ਕੇ. ਰਾਏ ਕਹਿੰਦੇ ਹਨ ਕਿ ਕੱਚੇ ਮਾਲ ਦੀਆਂ ਕੀਮਤਾਂ 3 ਗੁਣਾ ਵਧ ਗਈਆਂ ਹਨ। ਓਧਰ ਬਾਜ਼ਾਰ ਵੀ ਮੰਗ ਘੱਟ ਹੋ ਗਈ ਜਿਸ ਕਾਰਨ ਤਾਂ ਉਤਪਾਦਨ ਤਾਂ ਹੌਲੀ ਕੀਤਾ ਹੀ ਹੈ ਨਾਲ ਹੀ ਕੀਮਤਾਂ 200 ਰੁਪਏ ਤਕ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਰਾਏ ਮੰਨਦੇ ਹਨ ਕਿ ਅਜਿਹੇ ਹਾਲਾਤਾਂ ’ਚ ਗਾਹਕ ਲਈ ਜ਼ਿਆਦਾ ਪੈਸਾ ਖਰਚ ਕਰਨਾ ਆਸਾਨ ਨਹੀਂ ਹੋਵੇਗਾ ਪਰ ਫੈਕਟਰੀ ਚਲਦੀਆਂ ਰਹਿਣ ਮਜਬੂਰੀ ’ਚ ਭਾਅ ਵਧਣਗੇ।
ਪੈਟਰੋਲ ਮਹਿੰਗਾ ਹੋਵੇਗਾ, ਇੰਡਸਟਰੀ ’ਤੇ ਵਧੇਗਾ ਬੋਝ : ਜੋਤੀ ਪ੍ਰਕਾਸ਼
ਪ੍ਰਮੁੱਖ ਬਰਾਮਦਕਾਰ ਜੋਤੀ ਪ੍ਰਕਾਸ਼ ਦਾ ਕਹਿਣਾ ਹੈ ਕਿ ਸਟੀਲ ਦੀਆਂ ਕੀਮਤਾਂ ਹੁਣ ਤਕ 15 ਫੀਸਦੀ ਤਕ ਵਧ ਚੁੱਕੀਆਂ ਹਨ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਸਟੀਲ 62 ਹਜ਼ਾਰ ਰੁਪਏ ਟਨ ਸੀ ਜੋ ਹੁਣ ਵਧ ਕੇ 75 ਹਜ਼ਾਰ ਰੁਪਏ ਹੋ ਗਿਆ ਹੈ। ਨਿਕਲ ਦੀਆਂ ਕੀਮਤਾਂ 30 ਫੀਸਦੀ ਤੋਂ ਵੀ ਜ਼ਿਆਦਾ ਵਧ ਚੁੱਕੀਆਂ ਹਨ। ਨਿਕਲ ਬਾਜ਼ਾਰ ’ਚ ਪਹਿਲਾਂ 1800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ ਜੋ ਹੁਣ 2800 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਿਆ ਹੈ। ਹੁਣ ਅਗਲੇ ਕੁਝ ਦਿਨਾਂ ਪੈਟਰੋਲੀਅਮ ਉਤਪਾਦਾਂ ਜਿਵੇਂ ਕਿ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਣਾ ਤੈਅ ਹੈ ਜਿਸ ਕਾਰਨ ਇੰਡਸਟ੍ਰੀ ’ਤੇ ਨਵਾਂ ਬੋਝ ਪੈ ਜਾਏਗਾ।
ਕਮੋਡਿਟੀਜ਼ ਸੈਕਟਰ ’ਤੇ ਯੁੱਧ ਦੀ ਪਈ ਸਿੱਧੀ ਮਾਰ : ਸੁਰੇਸ਼ ਸ਼ਰਮਾ
ਪ੍ਰਮੁੱਖ ਹੈਂਡ ਟੂਲਜ ਬਰਾਮਦਕਾਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਯੁੱਧ ਕਾਰਨ ਸਮੁੱਚੇ ਹੈਂਡ ਟੂਲਜ਼ ਸੈਕਟਰ ’ਤੇ ਉਲਟ ਅਸਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਬਾਜ਼ਾਰ ਅਨਿਸ਼ਚਿਤਤਾ ਦੇ ਘੇਰੇ ’ਚ ਆ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਮੋਡਿਟੀਜ਼ ਦੀਆਂ ਕੀਮਤਾਂ ’ਚ ਹੋਰ ਵਾਧਾ ਹੋਵੇਗਾ। ਰੂਸ ਤੇ ਯੂਕ੍ਰੇਨ ਤੋਂ ਕਮੋਡਿਟੀਜ਼ ਦਾ ਨਿਰਯਾਤ ਯੂਰਪੀਨ ਦੇਸ਼ਾਂ ’ਚ ਹੁੰਦਾ ਸੀ ਹੁਣ ਉਥੋਂ ਸਪਲਾਈ ਠੱਪ ਹੋ ਚੁੱਕੀ ਹੈ। ਹੁਣ ਯੂਰਪੀਨ ਦੇਸ਼ ਭਾਰਤ ਤੇ ਚੀਨ ਤੋਂ ਸਾਮਾਨ ਮੰਗਵਾਉਣਗੇ। ਅਜਿਹੀ ਸਥਿਤੀ ’ਚ ਘਰੇਲੂ ਇੰਡਸਟਰੀ ਲਈ ਸਪਲਾਈ ਘੱਟ ਹੋ ਜਾਏਗੀ, ਜਿਸ ਕਾਰਨ ਕੀਮਤਾਂ ’ਚ ਹੋਰ ਵਾਧਾ ਹੋ ਜਾਵੇਗਾ।
ਮਹਿੰਗੇ ਹੋਣਗੇ ਖਿਡੌਣੇ, ਕ੍ਰਾਕਰੀ, ਫਰਨੀਚਰ : ਜੈਨ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਸਮੀਰ ਜੈਨ ਦਾ ਕਹਿਣਾ ਹੈ ਕਿ ਪੈਟਰੋ ਕੈਮੀਕਲ ਦੇ ਭਾਅ ’ਚ ਅਜੇ ਥੋੜ੍ਹਾ ਜਿਹਾ ਹੀ ਵਾਧਾ ਹੋਇਆ ਹੈ ਪਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਨ੍ਹਾਂ ’ਚ ਅਚਾਨਕ ਵਾਧਾ ਹੋਵੇਗਾ, ਜੋ ਮਹਿੰਗਾਈ ਵਧਣ ਦਾ ਮੁੱਖ ਕਾਰਨ ਬਣੇਗਾ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦਾਣਾ 1500 ਰੁਪਏ ਕੁਇੰਟਲ ਤਕ ਮਹਿੰਗਾ ਹੋਇਆ ਹੈ, ਜਿਸ ਕਾਰਨ ਪਲਾਸਟਿਕ ਤੋਂ ਬਣੇ ਖ਼ਿਡੌਣੇ, ਫਰਨੀਚਰ, ਇਲੈਕਟ੍ਰੋਨਿਕਸ ਸਾਮਾਨ ਜਿਵੇਂ ਕਿ ਸਵਿੱਚ, ਸਵਿੱਚ ਬੋਰਡ, ਵਾਇਰ ਅਤੇ ਕੇਬਲ ਦੀਆਂ ਕੀਮਤਾਂ ’ਚ ਬੇਹਤਾਸ਼ਾ ਵਾਧਾ ਹੋਵੇਗਾ।
ਮੋਟਰ ਪਾਰਟਸ ਅਤੇ ਖੇਤੀ ਉਪਕਰਨ ਹੋਣਗੇ ਮਹਿੰਗੇ
ਮੈਟਰਲ ਵਪਾਰੀ ਤੇਜਿੰਦਰ ਬਿੱਟੂ ਦਾ ਕਹਿਣਾ ਹੈ ਕਿ ਯੂਕ੍ਰੇਨ-ਰੂਸ ਵਿਚਾਲੇ ਚੱਲ ਰਹੇ ਜੰਗ ਕਾਰਨ ਸਮੁੰਦਰ ਰਾਹੀਂ ਭਾਰਤ ’ਚ ਆਉਣ ਵਾਲਾ ਮੈਟਲ ਵੀ ਰੁਕ ਚੁੱਕਾ ਹੈ । ਇਸ ਕਾਰਨ ਲੋਹਾ, ਤਾਂਬਾ, ਪਿੱਤਲ, ਜਿਸਟ, ਐਲੂਮੀਨੀਅਮ ਦੀ ਸ਼ਾਰਟੇਜ਼ ਆਉਣ ਲੱਗੀ ਹੈ। ਹਰ ਤਰ੍ਹਾਂ ਦੀ ਮਸ਼ੀਨਰੀ ਟਰੈਕਟਰ ਪਾਰਟਸ, ਮੋਟਰ ਪਾਰਟਸ, ਹਾਰਡ ਵੇਅਰ, ਖੇਤੀਬਾੜੀ ਨਾਲ ਸਬੰਧਤ ਉਪਕਰਨ ਮਹਿੰਗੇ ਹੋ ਜਾਣਗੇ।
ਉਤਪਾਦਨ ਲਾਗਤ ’ਚ ਭਾਰੀ ਵਾਧਾ : ਰੋਮੀ
ਪ੍ਰਮੁੱਖ ਬਰਾਮਦਕਾਰ ਗੁਰਸਿਮਰ ਦੀਪ ਸਿੰਘ ਰੋਮੀ ਨੇ ਕਿਹਾ ਕਿ ਕੈਮੀਕਲਜ਼ ਦੀਆਂ ਕੀਮਤਾਂ ਹੀ ਨਹੀਂ ਬਲਕਿ ਹਰ ਤਰ੍ਹਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਅਗਲੇ ਕੁਝ ਦਿਨਾਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਣ ਨਾਲ ਉਤਪਾਦਨ ਲਾਗਤ ’ਚ ਹੋਰ ਵਾਧਾ ਹੋ ਜਾਏਗਾ। ਉਨ੍ਹਾਂ ਕਿਹਾ ਕਿ ਕੁਲ ਮਿਲਾ ਕੇ ਸਮੁੱਚੀ ਇੰਡਸਟਰੀ ਅਨਿਸ਼ਚਿਤਤਾ ਦੇ ਦੌਰ ’ਚੋਂ ਲੰਘ ਰਹੀ ਹੈ।