ਦੋ ਨੌਜਵਾਨਾਂ ਪੁਲਸ ਮਲਾਜ਼ਮ ਨਾਲ ਕੀਤੀ ਹੱਥੋਪਾਈ
Thursday, Oct 05, 2017 - 12:56 AM (IST)
ਅਬੋਹਰ(ਸੁਨੀਲ, ਰਹੇਜਾ)—ਸਥਾਨਕ ਸਿਵਲ ਹਸਪਤਾਲ 'ਚ ਬਣੀ ਪੁਲਸ ਚੌਕੀ ਦੇ ਮੁਲਾਜ਼ਮ ਨੇ ਹਸਪਤਾਲ 'ਚ ਘੁੰਮ ਰਹੇ ਦੋ ਨੌਜਵਾਨਾਂ ਨੂੰ ਜਦ ਹੁੜਦੰਗ ਮਚਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਮੁਲਾਜ਼ਮ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ, ਜਿਸ ਨਾਲ ਉਕਤ ਨੌਜਵਾਨਾਂ 'ਚੋਂ ਇਕ ਨੌਜਵਾਨ ਮਾਮੂਲੀ ਰੂਪ ਨਾਲ ਫੱਟੜ ਹੋ ਗਿਆ, ਜਿਸਦਾ ਹਸਪਤਾਲ 'ਚ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੀ ਚੌਕੀ ਵਿਚ ਤਾਇਨਾਤ ਮੁਲਾਜ਼ਮ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਹਸਪਤਾਲ 'ਚ ਦੋ ਨਸ਼ੇੜੀ ਕਿਸਮ ਦੇ ਨੌਜਵਾਨ ਹਸਪਤਾਲ 'ਚ ਬਣੇ ਨਸ਼ਾ ਮੁਕਤੀ ਕੇਂਦਰ ਦੇ ਨੇੜੇ ਖੜ੍ਹੀ ਗੱਡੀਆਂ ਦੇ ਨੇੜੇ-ਤੇੜੇ ਮੰਡਰਾ ਰਹੇ ਸੀ, ਜਦ ਉਸਨੇ ਉਕਤ ਨੌਜਵਾਨਾਂ ਨੂੰ ਉਥੋਂ ਖਦੇੜਣਾ ਚਾਹਿਆ ਤਾਂ ਉਨ੍ਹਾਂ ਨੇ ਉਸਦੇ ਨਾਲ ਗਾਲੀ-ਗਲੌਚ ਤੇ ਝਗੜਾ ਸ਼ੁਰੂ ਕਰ ਦਿੱਤਾ। ਮੁਲਾਜ਼ਮ ਨੇ ਦੱਸਿਆ ਕਿ ਇਸ ਹੱਥੋਪਾਈ 'ਚ ਉਨ੍ਹਾਂ ਨੌਜਵਾਨਾਂ 'ਚੋਂ ਇਕ ਨੌਜਵਾਨ ਮਾਮੂਲੀ ਰੂਪ ਨਾਲ ਫੱਟੜ ਹੋ ਗਿਆ, ਜਦਕਿ ਦੂਜਾ ਨੌਜਵਾਨ ਭੱਜ ਨਿਕਲਿਆ। ਮਾਮਲੇ ਦੀ ਸੂਚਨਾ ਥਾਣਾ ਨੰਬਰ 1 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਨੇ ਘਟਨਾ ਦੇ ਸਮੇਂ ਪੁਲਸ ਡ੍ਰੈਸ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਕਤ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ।
