ਕ੍ਰਿਕਟ ਦਾ ਅਜਿਹਾ ਜਨੂੰਨ ਕਿ ਵਿਆਹ ਦੀਆਂ ਖੁਸ਼ੀਆਂ ਨੂੰ ਭੁੱਲ ਮੈਚ ''ਚ ਰੁੱਝੇ ਬਾਰਾਤੀ

Monday, Jun 19, 2017 - 01:28 PM (IST)

ਕ੍ਰਿਕਟ ਦਾ ਅਜਿਹਾ ਜਨੂੰਨ ਕਿ ਵਿਆਹ ਦੀਆਂ ਖੁਸ਼ੀਆਂ ਨੂੰ ਭੁੱਲ ਮੈਚ ''ਚ ਰੁੱਝੇ ਬਾਰਾਤੀ

ਪਟਿਆਲਾ (ਇੰਦਰਪ੍ਰੀਤ)-ਆਈ. ਸੀ. ਸੀ. ਚੈਂਪੀਅਨ ਟਰਾਫੀ 2017 ਦੇ ਕ੍ਰਿਕਟ ਮੁਕਾਬਲੇ ਵਿਚ ਭਾਰਤ-ਪਾਕਿਸਤਾਨ ਦੇ ਐਤਵਾਰ ਨੂੰ ਹੋਏ ਫਾਈਨਲ ਮੈਚ ਨੂੰ ਲੈ ਕੇ ਲੋਕਾਂ ਵਿਚ ਇੰਨਾ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਮੈਚ ਸ਼ੁਰੂ ਹੋਣ ਸਮੇਂ ਸੜਕਾਂ, ਬਾਜ਼ਾਰਾਂ ਵਿਚ ਸੰਨਾਟਾ ਛਾ ਗਿਆ ਤੇ ਲੋਕ ਆਪਣੀਆਂ ਟੀ. ਵੀ. ਸਕਰੀਨਾਂ ਅੱਗੇ ਮੈਚ ਦਾ ਆਨੰਦ ਮਾਣਦੇ ਨਜ਼ਰ ਆਏ। ਇਸੇ ਤਰ੍ਹਾਂ ਹੀ ਕ੍ਰਿਕਟ ਦਾ ਜਨੂੰਨ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਰਹਿੰਦ ਰੋਡ ਸਥਿਤ ਇਕ ਰੈਸਟੋਰੈਂਟ ਵਿਚ ਚੱਲ ਰਹੇ ਸਮਾਗਮ ਦੌਰਾਨ ਬਰਾਤੀਆਂ ਨੇ ਕੁੜੀ ਵਾਲਿਆਂ ਅੱਗੇ ਕ੍ਰਿਕਟ ਮੈਚ ਦੇਖਣ ਲਈ ਟੀ. ਵੀ. ਸਕਰੀਨ ਲਾਉਣ ਦੀ ਪੇਸ਼ਕਸ਼ ਕਰ ਦਿੱਤੀ। ਲੜਕੀ ਵਾਲਿਆਂ ਨੇ ਬਰਾਤੀਆਂ ਨੂੰ ਖੁਸ਼ ਕਰਨ ਲਈ ਤੁਰੰਤ ਵੱਡੀ ਸਕਰੀਨ ਦਾ ਇੰਤਜ਼ਾਮ ਕਰਵਾਇਆ, ਜਿਥੇ ਬਰਾਤੀਆਂ ਨੇ ਵਿਆਹ ਦੇ ਨਾਲ-ਨਾਲ ਕ੍ਰਿਕਟ ਮੈਚ ਦਾ ਵੀ ਪੂਰਾ ਆਨੰਦ ਮਾਣਿਆ। ਹਾਲ ਵਿਚ ਸਕਰੀਨ ਲਾਉਣ ਦੀ ਇਹ ਪੇਸ਼ਕਸ਼ ਜਿਥੇ ਕੁਝ ਬਰਾਤੀਆਂ ਨੂੰ ਹਜ਼ਮ ਨਹੀਂ ਹੋਈ ਪਰ ਜ਼ਿਆਦਾਤਰ ਬਰਾਤੀ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਵਿਆਹ ਸਮਾਗਮ ਨੂੰ ਭੁੱਲ ਕੇ ਮੈਚ ਵਿਚ ਹੀ ਰੁੱਝੇ ਦੇਖੇ ਗਏ।


Related News