ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਮੈਡੀਕਲ ਕਾਲਜ ''ਚ ਆਇਆ ਭੂਚਾਲ

Thursday, Jul 02, 2020 - 01:54 PM (IST)

ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਮੈਡੀਕਲ ਕਾਲਜ ''ਚ ਆਇਆ ਭੂਚਾਲ

ਅੰਮ੍ਰਿਤਸਰ (ਦਲਜੀਤ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੌਰਾਨ ਸਰਕਾਰੀ ਮੈਡੀਕਲ ਕਾਲਜ 'ਚ ਭੂਚਾਲ ਆ ਗਿਆ ਹੈ। ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਨੇ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਡਾ. ਵੀਨਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ, ਜਦਕਿ ਗੁਰੂ ਨਾਨਕ ਦੇਵ ਹਸਪਤਾਲ 'ਚ ਮੈਡੀਸਨ ਮਹਿਕਮੇ ਦੇ ਮੁਖੀ ਅਤੇ ਕੋਵਿਡ-19 ਦੇ ਇੰਚਾਰਜ ਪ੍ਰੋਫੈਸਰ ਡਾ. ਸ਼ਿਵਚਰਨ ਦਾ ਵੀ ਤਬਾਦਲਾ ਪਟਿਆਲਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਮਹਿਕਮੇ ਦੇ ਪ੍ਰਮੁੱਖ ਸਕੱਤਰ ਡਾ. ਡੀ. ਕੇ. ਤ੍ਰਿਪਾਠੀ ਨੇ ਬੁੱਧਵਾਰ ਨੂੰ ਜਾਰੀ ਹੁਕਮ 'ਚ ਪ੍ਰਿੰਸੀਪਲ ਰਹੇ ਡਾ. ਸੁਜਾਤਾ ਸ਼ਰਮਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਜਗ੍ਹਾ ਕਾਲਜ ਦੇ ਰੇਡੀਓਥੈਰੇਪੀ ਵਿਭਾਗ ਦੇ ਪ੍ਰੋਫੈਸਰ ਡਾ. ਰਾਜੀਵ ਕੁਮਾਰ ਦੇਵਗਨ ਨੂੰ ਲਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਾਲ ਵਾਈਸ ਪ੍ਰਿੰਸੀਪਲ ਵੀਨਾ ਨੂੰ ਵੀ ਪ੍ਰਮੁੱਖ ਸਕੱਤਰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਕਾਲਜ 'ਚ ਅਨਾਟਮੀ ਮਹਿਕਮੇ ਦੇ ਪ੍ਰੋਫੈਸਰ ਡਾ. ਜਗਦੇਵ ਸਿੰਘ ਕੁਲਾਰ ਨੂੰ ਲਾ ਦਿੱਤਾ ਗਿਆ ਹੈ। ਉਕਤ ਕਾਰਵਾਈ ਦੀ ਅਗਲੀ ਕੜੀ 'ਚ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਸਨ ਮਹਿਕਮ ਦੇ ਮੁਖੀ ਅਤੇ ਪ੍ਰੋਫੈਸਰ ਡਾ. ਸ਼ਿਵਚਰਨ ਦਾ ਤਬਾਦਲਾ ਪਟਿਆਲਾ ਕਰ ਦਿੱਤਾ ਗਿਆ ਹੈ। ਸ਼ਿਵਚਰਨ ਜ਼ਿਲੇ ਦੇ ਕੋਵਿਡ-19 ਦੇ ਇੰਚਾਰਜ ਵੀ ਹਨ। ਉਨ੍ਹਾਂ ਨੇ ਘਟੀਆ ਪੀ. ਪੀ. ਈ. ਕਿੱਟਾਂ ਨੂੰ ਲੈ ਕੇ ਜਾਂਚ ਦਾ ਮੁੱਦਾ ਵੀ ਚੁੱਕਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਵੱਧ ਰਹੀ ਮੌਤ ਦਰ ਅਤੇ ਪੀ. ਪੀ. ਕਿੱਟਾਂ ਦੇ ਘਪਲੇ ਨੂੰ ਲੈ ਕੇ ਵੀ ਕਾਫ਼ੀ ਕਿਰਕਰੀ ਹੋ ਰਹੀ ਸੀ, ਜਿਸ ਕਾਰਨ ਇਸ ਅਧਿਕਾਰੀਆਂ ਦਾ ਤਬਾਦਲਾ ਹੋਇਆ ਹੈ। ਮੰਤਰੀ ਦਾ ਸ਼ਹਿਰ ਹੋਣ ਕਾਰਨ ਮਹਿਕਮੇ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।

ਇਹ ਵੀ ਪੜ੍ਹੋ : ਅਨੁਪਮ ਖੇਰ ਦਾ ਵਿਵਾਦਤ ਟਵੀਟ, ਰਾਜਾ ਵੜਿੰਗ ਤੇ ਬਿੱਟੂ ਨੇ ਦੱਸਿਆ 'ਆਰ. ਐਸ. ਐਸ. ਦੀ ਸਾਜ਼ਿਸ਼'

ਪ੍ਰਿੰਸੀਪਲ ਅਤੇ ਵਾਈਸ ਪਿੰ੍ਰਸੀਪਲ ਨੂੰ ਹਟਾਉਣ ਬਾਰੇ ਪ੍ਰਮੁੱਖ ਸਕੱਤਰ ਨੇ ਪ੍ਰਬੰਧਕੀ ਅਤੇ ਜਨਹਿੱਤ ਨੂੰ ਕਾਰਨ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕਾਲਜ ਪ੍ਰਬੰਧਕ ਵਲੋਂ ਪੀ. ਪੀ. ਈ. ਕਿੱਟਾਂ ਦੀ ਖਰੀਦ 'ਚ ਹੋਏ ਕਥਿਤ ਘਪਲੇ ਦੀ ਜਾਂਚ ਪ੍ਰਭਾਵਿਤ ਨਾ ਹੋਵੇ, ਇਹ ਇਸ ਲਈ ਕੀਤਾ ਗਿਆ ਹੈ। ਯਾਦ ਰਹੇ ਕਿ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਫੰਡ 'ਚੋਂ ਪੀ. ਪੀ. ਈ. ਕਿੱਟਾਂ ਖਰੀਦਣ ਲਈ ਪੈਸੇ ਦਿੱਤੇ ਸਨ ਅਤੇ ਕਿੱਟਾਂ ਖਰੀਦੀਆਂ ਵੀ ਗਈਆਂ ਪਰ ਉਹ ਘਟੀਆ ਕੁਆਲਿਟੀ ਦੀਆਂ ਨਿਕਲੀਆਂ। ਬਾਅਦ 'ਚ ਜਾਂਚ ਦੇ ਨਾਂ 'ਤੇ ਖਾਨਾਪੂਰਤੀ ਕੀਤੀ ਗਈ। ਇਸ ਤੋਂ ਬਾਅਦ ਸੰਸਦ ਮੈਂਬਰ ਔਜਲਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਜਾਂਚ 'ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਸੀ। ਉਸੇ ਮਾਮਲੇ ਦੀ ਜਾਂਚ 'ਚ ਮੰਗਲਵਾਰ ਅਤੇ ਬੁੱਧਵਾਰ ਨੂੰ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ।

ਇਹ ਵੀ ਪੜ੍ਹੋ : 'ਪੰਜਾਬੀ ਯੂਨੀਵਰਸਿਟੀ' 'ਚ ਮੁੜ ਹਾਜ਼ਰ ਹੋਵੇਗਾ ਪੂਰਾ ਸਟਾਫ਼, ਨਿਰਦੇਸ਼ ਜਾਰੀ

ਡਾ. ਦੇਵਗਨ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ
ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ ਡਾ. ਦੇਵਗਨ ਨੇ ਸੰਭਾਲ ਲਿਆ ਹੈ। ਦੇਵਗਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਸਬੰਧੀ ਰਹੇਗੀ। ਡਾਕਟਰ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਸੰਸਥਾ ਦਾ ਨਾਂ ਉੱਚਾ ਕਰਨ ਲਈ ਹਰ ਕੋਸ਼ਿਸ਼ ਕਰਨਗੇ। ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਕੰਮ ਕਰਨਗੇ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਬੀਮਾਰੀ ਦੌਰਾਨ ਮਰੀਜ਼ਾਂ ਦੀ ਵਧੀਆ ਢੰਗ ਨਾਲ ਸੇਵਾ ਕਰਨ ਤਾਂ ਕਿ ਸਰਕਾਰੀ ਸੰਸਥਾ ਦਾ ਨਾਂ ਹੋਰ ਉੱਚਾ ਹੋ ਸਕੇ।


author

Anuradha

Content Editor

Related News