ਕੋਵਿਡ-19 : ਮਾਨਵੀ ਦੂਰੀ ਦਾ ਸਮਾਂ ਹੈ, ਆਤਮਿਕ ਦੂਰੀ ਦਾ ਨਹੀਂ

Sunday, Mar 29, 2020 - 11:53 PM (IST)

ਕੋਵਿਡ-19 : ਮਾਨਵੀ ਦੂਰੀ ਦਾ ਸਮਾਂ ਹੈ, ਆਤਮਿਕ ਦੂਰੀ ਦਾ ਨਹੀਂ

ਮਾਲੇਰਕੋਟਲਾ, (ਵਰਿੰਦਰ)- ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਮੋਦੀ ਸਰਕਾਰ ਦੇ ਨਾਲ-ਨਾਲ ਹਰ ਭਾਰਤੀ ਨੇ ਆਪਣੇ ਹੌਸਲੇ ਬੁਲੰਦ ਕਰ ਲਏ ਹਨ ਅਤੇ ਸੰਕਟ ਦੇ ਦੌਰ ਵਿਚ ਸਿਰਫ ਮਾਨਵੀ ਸੇਵਾ ਨੂੰ ਪ੍ਰਮੁੱਖ ਮੰਤਵ ਘੋਸ਼ਿਤ ਕਰ ਦਿੱਤਾ ਹੈ। ਉਥੇ ‘ਪੰਜਾਬ ਕੇਸਰੀ’ ਨੇ ਐੱਸ. ਪੀ. ਮਨਜੀਤ ਸਿੰਘ ਬਰਾਡ ਦੇ ਨਿਰਦੇਸ਼ਾਂ ਅਤੇ ਭਾਜਪਾ-ਸ਼ੈਲਰ ਉਦਯੋਗ ਦੇ ਸਹਿਯੋਗ ਨਾਲ ਸ਼ਹਿਰ ਭਰ ਦੇ ਜ਼ਿਆਦਾਤਰ ਏ . ਟੀ. ਐੱਮਜ਼ ਨੂੰ ਸੈਨੇਟਾਈਜ਼ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਤਹਿਤ ਭਾਜਪਾ ਮੰਡਲ ਪ੍ਰਧਾਨ ਅਮਨ ਥਾਪਰ, ਸਮਰਪਣ ਫਾਊਂਡੇਸ਼ਨ ਦੇ ਪ੍ਰਦੇਸ਼ ਪ੍ਰਧਾਨ ਵਰਿੰਦਰ ਜੈਨ, ਸ਼ੈਲਰ ਉਦਯੋਗਪਤੀ ਨਿਸ਼ਾਂਤ ਵਰਮਾ, ਸ਼੍ਰੀ ਹਰੀ ਇੰਟਰਪ੍ਰਾਈਜ਼ਿਜ਼ ਦੇ ਐੱਮ. ਡੀ. ਨਵਨੀਤ ਜੈਨ, ਅਗਰਵਾਲ ਪਰਿਵਾਰ ਮਿਲਣ ਸੰਘ ਦੇ ਪ੍ਰਧਾਨ ਨੀਰਜ ਗਰਗ, ਸ਼੍ਰੀ ਭੂਮੇਸ਼ਵਰ ਚੈਰੀਟੇਬਲ ਕਮੇਟੀ ਮਾਲੇਰਕੋਟਲਾ ਦੇ ਉਪ ਪ੍ਰਧਾਨ ਕਰਮਚੰਦ ਗੋਇਲ, ਚਤੁਰ ਸਕੱਤਰ, ਰਾਜੀਵ ਸਿੰਗਲਾ ਆਦਿ ਨੇ ਉੱਚ ਕੁਆਲਟੀ ਦੇ ਸੈਨੇਟਾਈਜ਼ਰ ਨਾਲ ਏ. ਟੀ. ਐੱਮਜ਼ ਮਸ਼ੀਨ, ਰੂਮ, ਗੇਟ ਹੈਂਡਲ ਆਦਿ ਨੂੰ ਸੈਨੇਟਾਈਜ਼ ਅਤੇ ਨੈਪਕਿਨ ਨਾਲ ਸਾਫ਼ ਕਰਵਾਇਆ। ਇਸ ਮੌਕੇ ਐੱਸ. ਪੀ. ਮਨਜੀਤ ਸਿੰਘ ਬਰਾਡ ਨੇ ਕਿਹਾ ਕਿ ਕੋਵਿਡ-19 ਨੂੰ ਹਰਾਉਣ ਲਈ ਮਾਨਵੀ ਦੂਰੀ ਦਾ ਸਮਾਂ ਹੈ, ਆਤਮਿਕ ਦੂਰੀ ਦਾ ਨਹੀਂ, ਇਸ ਲਈ ਸਾਰੇ ਕੋਰੋਨਾ ਨੂੰ ਹਰਾਉਣ ਲਈ ਘਰਾਂ ਵਿਚ ਬੈਠ ਕੇ ਜੰਗ ਲੜਨ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਕਿ ਕੋਰੋਨਾ ਦੀ ਚੇਨ ਨੂੰ ਤੋੜ ਸਕੀਏ।


author

Bharat Thapa

Content Editor

Related News