ਭੈਣ-ਭਰਾ ਦਾ ਰਿਸ਼ਤਾ ਹੋਇਆ ਤਾਰ-ਤਾਰ, ਭੂਆ ਦੇ ਮੁੰਡੇ ਨੇ 14 ਸਾਲਾ ਨਾਬਾਲਗਾ ਨੂੰ ਕੀਤਾ ਗਰਭਵਤੀ, ਬੱਚੇ ਦੀ ਹੋਈ ਮੌਤ

Monday, Mar 11, 2024 - 05:02 AM (IST)

ਨਕੋਦਰ (ਪਾਲੀ): ਥਾਣਾ ਸਦਰ ’ਚ ਸਾਹਮਣੇ ਆਏ ਇਕ ਸਨਸਨੀਖੇਜ਼ ਮਾਮਲੇ ’ਚ ਭੈਣ-ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੇ ਹੋਏ ਇਕ ਨੌਜਵਾਨ ਨੇ ਆਪਣੇ ਮਾਮੇ ਦੀ ਨਾਬਾਲਗ ਲੜਕੀ, ਜਿਸ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ, ਨੂੰ ਹਵਸ ਦਾ ਸ਼ਿਕਾਰ ਬਣਾ ਕੇ ਗਰਭਵਤੀ ਕਰ ਦਿੱਤਾ। ਬੀਤੀ ਰਾਤ ਨਕੋਦਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਡਲਿਵਰੀ ਦੌਰਾਨ ਪੇਟ ’ਚ ਹੀ ਬੱਚੇ ਦੀ ਮੌਤ ਹੋ ਗਈ।

ਸਦਰ ਥਾਣਾ ਮੁਖੀ ਜੈਪਾਲ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ 4 ਬੱਚੇ ਹਨ। ਸਭ ਤੋਂ ਛੋਟੀ ਲੜਕੀ, ਜਿਸ ਦੀ ਉਮਰ ਕਰੀਬ 14 ਸਾਲ ਹੈ, 9ਵੀਂ ’ਚ ਪੜ੍ਹਦੀ ਹੈ। ਉਸ ਦੀ ਨਨਾਣ ਦਾ ਲੜਕਾ ਹਰਪ੍ਰੀਤ ਸਿੰਘ ਜੇ.ਸੀ.ਬੀ. ਚਲਾਉਣੀ ਸਿੱਖਣ ਲਈ ਉਨ੍ਹਾਂ ਦੇ ਪਿੰਡ ਕਰੀਬ 1 ਸਾਲ ਪਹਿਲਾਂ ਆਇਆ ਸੀ ਤੇ ਉਨ੍ਹਾਂ ਦੇ ਘਰ ਹੀ ਰਹਿਣ ਲੱਗ ਪਿਆ ਸੀ ਤੇ ਕਰੀਬ 2 ਮਹੀਨੇ ਪਹਿਲਾਂ ਆਪਣੇ ਪਿੰਡ ਵਾਪਸ ਚਲਾ ਗਿਆ ਹੈ। ਬੀਤੀ ਦਸੰਬਰ 2023 ’ਚ ਉਸ ਦੀ ਲੜਕੀ ਬੀਮਾਰ ਰਹਿਣ ਲੱਗ ਪਈ, ਜਿਸ ਦੀ ਸਰਕਾਰੀ ਹਸਪਤਾਲ ਤੋਂ ਸਕੈਨਿੰਗ ਕਰਵਾਈ ਤਾਂ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਵੇਗੀ ਗੜ੍ਹੇਮਾਰੀ ਤੇ ਆਏਗਾ ਤੂਫ਼ਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (ਵੀਡੀਓ)

ਲੜਕੀ ਨੇ ਦੱਸਿਆ ਜੂਨ 2023 ’ਚ ਜਦ ਘਰੋਂ ਸਾਰੇ ਬਾਹਰ ਗਏ ਹੋਏ ਸਨ ਤਾਂ ਭੂਆ ਦੇ ਲੜਕੇ ਹਰਪ੍ਰੀਤ ਸਿੰਘ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਤੇ ਧਮਕੀ ਦਿੱਤੀ ਕੇ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਉਸ ਨੇ ਸਾਰੀ ਗੱਲ ਆਪਣੀ ਨਣਾਨ ਕੁਲਵਿੰਦਰ ਕੌਰ ਤੇ ਉਸ ਦੇ ਪਤੀ ਦਰਸ਼ਨ ਸਿੰਘ ਨਾਲ ਕੀਤੀ। ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ।

ਬੀਤੀ 8 ਮਾਰਚ ਨੂੰ ਉਸ ਦੀ ਨਨਾਣ ਤੇ ਉਸ ਦੇ ਪਤੀ ਨੇ ਲੜਕੀ ਦੀ ਨਾਰਮਲ ਡਲਿਵਰੀ ਕਰਵਾਉਣ ਲਈ ਲੜਕੀ ਨੂੰ ਆਪਣੇ ਨਾਲ ਊਸ਼ਾ ਨਰਸ ਵਾਸੀ ਨਕੋਦਰ ਕੋਲ ਲੈ ਗਏ ਗੱਲ, ਜੋ ਨਕੋਦਰ ’ਚ ਆਪਣੇ ਘਰ ’ਚ ਹੀ ਨਰਸ ਦਾ ਕੰਮ ਕਰਦੀ ਹੈ। ਊਸ਼ਾ ਨਰਸ ਨੇ ਲੜਕੀ ਨੂੰ ਆਪਣੇ ਘਰ ’ਚ ਰੱਖ ਕੇ ਉਸ ਦਾ ਨਾਰਮਲ ਕੇਸ ਕਰਨ ਲਈ ਦਵਾਈ ਦਿੱਤੀ ਪਰ 9 ਮਾਰਚ ਨੂੰ ਲੜਕੀ ਦੇ ਪੇਟ ’ਚ ਪਲ ਰਹੇ ਬੱਚੇ ਦੀ ਹਰਕਤ ਬੰਦ ਹੋ ਗਈ ਤਾਂ ਊਸ਼ਾ ਨਰਸ ਨੂੰ ਦਿਖਾਇਆ ਤਾਂ ਨਰਸ ਕਹਿਣ ਲੱਗੀ ਕਿ ਇਸ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਲੈ ਜਾਓ। ਲੜਕੀ ਨੂੰ ਉਹ ਇਲਾਜ ਲਈ ਪਹਿਲਾਂ ਪ੍ਰਾਈਵੇਟ ਹਸਪਤਾਲ ਨਕੋਦਰ ਲੈ ਗਏ, ਜਿੱਥੇ ਡਾਕਟਰਾਂ ਨੇ ਲੜਕੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਉਹ ਲੜਕੀ ਦਾ ਇਲਾਜ ਕਰਾਉਣ ਲਈ ਇਕ ਹੋਰ ਪ੍ਰਾਈਵੇਟ ਹਸਪਤਾਲ ਨਕੋਦਰ ਲੈ ਆਏ।

ਇਹ ਵੀ ਪੜ੍ਹੋ- ਟਾਇਰ ਫਟਣ ਕਾਰਨ ਬੇਕਾਬੂ ਹੋਈ ਸਵਾਰੀਆਂ ਨਾਲ ਭਰੀ ਬੱਸ, ਹੋਇਆ ਵੱਡਾ ਹਾਦਸਾ (ਵੀਡੀਓ)

ਉੱਥੇ ਡਾਕਟਰ ਨੇ ਲੜਕੀ ਨੂੰ ਦਾਖਲ ਕਰ ਲਿਆ ਤੇ ਲੜਕੀ ਦਾ ਆਪ੍ਰੇਸ਼ਨ ਕਰ ਕੇ ਕੇਸ ਕਰ ਦਿੱਤਾ, ਜਿੱਥੇ ਲੜਕੀ ਨੇ ਇਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਹੈ। ਹਰਪ੍ਰੀਤ ਸਿੰਘ ਨੇ ਉਸ ਦੀ ਲੜਕੀ ਨਾਲ ਜ਼ਬਰਦਸਤੀ ਧੱਕੇ ਨਾਲ ਡਰਾ ਧਮਕਾ ਕੇ ਉਸ ਦੀ ਇੱਛਾ ਖਿਲਾਫ ਉਸ ਨਾਲ ਸਰੀਰਕ ਸਬੰਧ ਬਣਾ ਕੇ ਗਰਭਵਤੀ ਕਰ ਕੇ ਉਸ ਨਾਲ ਜ਼ਿਆਦਤੀ ਕੀਤੀ ਹੈ। ਊਸ਼ਾ ਨਰਸ ਵਾਸੀ ਨਕੋਦਰ ਦੀ ਅਣਗਹਿਲੀ ਨਾਲ ਲੜਕੀ ਦੇ ਪੇਟ ’ਚ ਪਲ ਰਹੇ ਬੱਚੇ ਦੀ ਮੌਤ ਹੋ ਗਈ।

ਹਰਪ੍ਰੀਤ ਸਿੰਘ ਤੇ ਊਸ਼ਾ ਨਰਸ ਖਿਲਾਫ ਮਾਮਲਾ ਦਰਜ
ਉਧਰ ਇਸ ਮਾਮਲੇ ਸਬੰਧੀ ਸਦਰ ਥਾਣਾ ਮੁਖੀ ਜੈਪਾਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਦੇਖਦਿਆ ਤੁਰੰਤ ਕਾਰਵਾਈ ਕਰਦਿਆ ਪੁਲਸ ਨੇ ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ ਤੇ ਊਸ਼ਾ ਨਰਸ ਵਾਸੀ ਨਕੋਦਰ ਖਿਲਾਫ ਸਦਰ ਥਾਣੇ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News