ਤਾਰ-ਤਾਰ ਹੋਏ ਰਿਸ਼ਤੇ! ਤਾਏ ਦੇ ਮੁੰਡੇ ਨੇ 17 ਸਾਲਾ ਭੈਣ ਨਾਲ ਕੀਤਾ ਜਬਰ-ਜ਼ਿਨਾਹ

Wednesday, May 24, 2023 - 06:32 PM (IST)

ਤਾਰ-ਤਾਰ ਹੋਏ ਰਿਸ਼ਤੇ! ਤਾਏ ਦੇ ਮੁੰਡੇ ਨੇ 17 ਸਾਲਾ ਭੈਣ ਨਾਲ ਕੀਤਾ ਜਬਰ-ਜ਼ਿਨਾਹ

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਇੱਕ ਪਿੰਡ ਨਿਵਾਸੀ ਦੇ ਘਰੋਂ ਅੱਧੀ ਰਾਤ ਤੋਂ ਬਾਅਦ ਘਰ ਵਿੱਚ ਸੁੱਤੀ ਪਈ ਨਾਬਾਲਿਗ ਕੁੜੀ ਘਰ ਦੇ ਨਾਲ ਸਫੈਦਿਆਂ ਵਿੱਚ ਲਿਜਾ ਕੇ ਉਸਦੇ ਤਾਏ ਦੇ ਮੁੰਡੇ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਥਾਣਾ ਸਦਰ ਪੁਲਸ ਵੱਲੋਂ ਪੱਕਾ ਨਿਵਾਸੀ ਦੋ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੀੜਤ ਕੁੜੀ ਨੇ ਬਿਆਨ ਕੀਤਾ ਕਿ ਉਸਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਪਿਤਾ ਅਤੇ ਭਰਾ ਨਾਲ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਰਾਤ ਸਮੇਂ ਰੋਟੀ ਆਦਿ ਖਾ ਕੇ ਜਦੋਂ ਉਸਦਾ ਭਰਾ ਅਤੇ ਪਿਤਾ ਘਰ ਦੇ ਵਿਹੜੇ ਵਿੱਚ ਅਤੇ ਉਹ ਇੱਕ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਰਾਤ ਕਰੀਬ 2 ਵਜੇ ਉਸਦੇ ਤਾਏ ਦਾ ਮੁੰਡਾ ਲਖਵਿੰਦਰ ਸਿੰਘ ਵਾਸੀ ਪੱਕਾ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਉਸਦੇ ਕਮਰੇ ਵਿੱਚ ਆ ਗਏ।

ਇਹ ਵੀ ਪੜ੍ਹੋ- ਮੰਤਰੀ ਧਾਲੀਵਾਲ ਨੇ ਛੁਡਵਾਈ 264 ਕਰੋੜ ਰੁਪਏ ਦੀ 176 ਏਕੜ ਸਰਕਾਰੀ ਪੰਚਾਇਤੀ ਜ਼ਮੀਨ

ਇਸ ਦੌਰਾਨ ਉਹ ਉਸਦੇ ਮੂੰਹ ਵਿੱਚ ਕੱਪੜਾ ਪਾ ਕੇ ਉਸ ਨੂੰ ਘਰ ਦੇ ਨਾਲ ਲੱਗਦੇ ਸਫੈਦਿਆਂ ਵਿੱਚ ਲੈ ਗਏ, ਜਿੱਥੇ ਅਣਪਛਾਤੇ ਵਿਅਕਤੀ ਨੇ ਬਿਆਨ ਕਰਤਾ ਦੀਆਂ ਬਾਹਾਂ ਫੜ੍ਹ ਲਈਆਂ ਅਤੇ ਲਖਵਿੰਦਰ ਸਿੰਘ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਉਸ ਨੂੰ ਕਿਸੇ ਨੂੰ ਦੱਸਣ ਦੀ ਸੂਰਤ ਵਿੱਚ ਜਾਨੋਂ ਮਾਰਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਸੰਗਰੂਰ ’ਚ ਬਾਕਸਰ ’ਤੇ ਜਾਨਲੇਵਾ ਹਮਲਾ, ਤੋੜ ਦਿੱਤੀਆਂ ਲੱਤਾਂ-ਬਾਹਾਂ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News