ਨਾਬਾਲਗਾ ਨਾਲ ਰੇਪ ਦੇ ਮਾਮਲੇ ''ਚ ਦੋਸ਼ੀ ਨੂੰ ਸੁਣਾਈ 20 ਸਾਲ ਕੈਦ

Saturday, Nov 30, 2019 - 05:03 PM (IST)

ਨਾਬਾਲਗਾ ਨਾਲ ਰੇਪ ਦੇ ਮਾਮਲੇ ''ਚ ਦੋਸ਼ੀ ਨੂੰ ਸੁਣਾਈ 20 ਸਾਲ ਕੈਦ

ਚੰਡੀਗੜ੍ਹ (ਸੰਦੀਪ) : ਨਾਬਾਲਗਾ ਨਾਲ ਜਬਰ-ਜ਼ਨਾਹ ਮਾਮਲੇ 'ਚ ਜ਼ਿਲਾ ਅਦਾਲਤ ਨੇ ਦੋਸ਼ੀ ਕ੍ਰਿਸ਼ਣ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਨਾਲ ਹੀ ਢਾਈ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਸੈਕਟਰ-3 ਥਾਣਾ ਪੁਲਸ ਨੇ ਨਵੰਬਰ 2018 'ਚ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਸੀ। ਥਾਣਾ ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਪੀੜਤਾ ਦੇ ਪਿਤਾ ਨੇ 4 ਨਵੰਬਰ, 2018 ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸਦੀ ਬੇਟੀ 3 ਨਵੰਬਰ ਨੂੰ ਸਕੂਲੋਂ ਆਉਣ ਤੋਂ ਬਾਅਦ ਬਿਨਾਂ ਦੱਸੇ ਕਿਤੇ ਚਲੀ ਗਈ ਹੈ। ਦੋਸ਼ ਅਧੀਨ ਉਨ੍ਹਾਂ ਦੀ ਧੀ ਨੂੰ ਕੋਈ ਅਣਪਛਾਤਾ ਵਿਅਕਤੀ ਬਹਿਲਾ-ਫੁਸਲਾ ਕੇ ਲੈ ਗਿਆ ਹੈ, ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। 7 ਨਵੰਬਰ, 2018 ਨੂੰ ਜਾਂਚ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਕ੍ਰਿਸ਼ਣ ਅਤੇ ਪੀੜਤਾ ਉੱਤਰ ਪ੍ਰਦੇਸ਼ ਦੇ ਸ਼ਾਮਲੀ ਸ਼ਹਿਰ 'ਚ ਹਨ। ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਸ ਦੀ ਇਕ ਟੀਮ ਉੱਥੇ ਰਵਾਨਾ ਹੋਈ, ਜਿੱਥੋਂ ਦੋਵੇਂ ਮਿਲ ਗਏ। ਦੋਹਾਂ ਨੂੰ ਲੈ ਕੇ ਪੁਲਸ ਚੰਡੀਗੜ੍ਹ ਆਈ।

ਸੈਕਟਰ-52 ਦੇ ਹੋਟਲ 'ਚ ਲੈ ਗਿਆ ਸੀ
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ 3 ਨਵੰਬਰ ਨੂੰ ਕ੍ਰਿਸ਼ਣ ਉਸਨੂੰ ਸੈਕਟਰ-52 ਦੇ ਹੋਟਲ ਦੇ ਕਮਰੇ 'ਚ ਬਹਿਲਾ-ਫੁਸਲਾ ਕੇ ਲੈ ਕੇ ਗਿਆ ਸੀ। ਉੱਥੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਪੁਲਸ ਨੇ ਜਾਂਚ ਕਰਨ ਤੋਂ ਬਾਅਦ ਕ੍ਰਿਸ਼ਣ ਖਿਲਾਫ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਸੀ।


author

Anuradha

Content Editor

Related News