ਕੋਰੀਅਰ ਬੁਆਏ ਦੀ ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ, ਇੰਝ ਬਚੀ ਵਾਲ-ਵਾਲ ਜਾਨ
Monday, Sep 18, 2023 - 04:29 PM (IST)

ਲੁਧਿਆਣਾ- ਲੁਧਿਆਣਾ 'ਚ ਦੇਰ ਰਾਤ ਜਲੰਧਰ ਬਾਈਪਾਸ ਇਲਾਕੇ 'ਚ ਇਕ ਬਾਈਕ ਨੂੰ ਭਿਆਨਕ ਅੱਗ ਲੱਗ ਗਈ। ਬਾਈਕ ਸਵਾਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਬਾਈਕ ਸਵਾਰ ਇਕ ਕੋਰੀਅਰ ਕੰਪਨੀ ਦਾ ਕਰਮਚਾਰੀ ਹੈ। ਉਹ ਰਾਤ ਨੂੰ ਕੁਝ ਸਾਮਾਨ ਦੀ ਡਿਲਿਵਰੀ ਕਰਨ ਜਾ ਰਿਹਾ ਸੀ। ਅੱਗ ਨਾਲ ਬਾਈਕ ਪੂਰੀ ਤਰ੍ਹਾਂ ਸੜ ਗਈ।
ਜਾਣਕਾਰੀ ਮੁਤਾਬਕ ਬਾਈਕ ਦੀ ਪੈਟਰੋਲ ਟੈਂਕੀ 'ਚੋਂ ਇਕ ਆਵਾਜ਼ ਆਈ ਅਤੇ ਇਸ ਤੋਂ ਬਾਅਦ ਪਲੱਗ ਨੇੜੇ ਅੱਗ ਦੀ ਚੰਗਿਆੜੀ ਉੱਠੀ। ਇਸ ਨਾਲ ਹੀ ਬਾਈਕ 'ਚ ਅੱਗ ਕੁਝ ਪਲਾਂ 'ਚ ਹੀ ਫੈਲ ਗਈ। ਬਾਈਕ ਸਵਾਰ ਨੇ ਚੱਲਦੀ ਬਾਈਕ ਤੋਂ ਛਾਲ ਮਾਰ ਕੇ ਜਾਨ ਬਚਾਈ। ਉਸ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ- ਜਲੰਧਰ ਵਿਖੇ ਧੂਮ-ਧੜੱਕੇ ਨਾਲ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਿਆ ਰੌਲਾ, ਚੱਲੇ ਘਸੁੱਨ-ਮੁੱਕੇ
ਅੱਗ ਬੁਝਾਉਣ ਲਈ ਲੋਕਾਂ ਨੇ ਤੁਰੰਤ ਬਾਲਟੀਆਂ ਨਾਲ ਪਾਣੀ ਪਾਇਆ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਬਾਈਕ ਸਵਾਰ ਵਿਅਕਤੀ ਨੇ ਆਪਣੀ ਪਛਾਣ ਜਨਤਕ ਨਹੀਂ ਕੀਤੀ ਹੈ। ਬਾਈਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ