ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ ਰੱਖੇਗੀ ਨਜ਼ਰ

Sunday, Aug 23, 2026 - 06:11 PM (IST)

ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ ਰੱਖੇਗੀ ਨਜ਼ਰ

ਜਲੰਧਰ (ਵੈੱਬ ਡੈਸਕ)- ਭਾਰਤੀ ਫ਼ੌਜ ਨੇ ਪੰਜਾਬ 'ਚ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵੱਲ ਵੱਡਾ ਕਦਮ ਚੁੱਕਿਆ ਹੈ। ਜਲੰਧਰ ਕੈਂਟ 'ਚ ਆਰਮੀ ਦੀ 11ਵੀਂ ਵਜ੍ਰ ਕੋਰ ਨੇ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਦੀ ਤਾਇਨਾਤੀ ਕੀਤੀ ਹੈ। ਪੰਜਾਬ ਵਰਗੇ ਸਰਹੱਦੀ ਸੂਬੇ 'ਚ ਤਾਇਨਾਤ ਇਹ ਪਹਿਲੀ ਡਰੋਨ ਯੂਨਿਟ ਹੈ।  ਇਹ ਡਰੋਨ ਯੂਨਿਟ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ 500 ਕਿਲੋਮੀਟਰ ਤੋਂ ਵੱਧ ਬਾਰਡਰ 'ਤੇ ਦੂਰ ਤੱਕ ਨਿਗਰਾਨੀ ਰੱਖ ਸਕੇਗੀ। ਇਸ ਤੋਂ ਇਲਾਵਾ ਸਾਮਾਨ ਦੀ ਸਪਲਾਈ ਅਤੇ ਲੋੜ ਪੈਣ 'ਤੇ ਦੁਸ਼ਮਣ ਦੀ ਏਅਰ ਸਟ੍ਰਾਈਕ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ। ਆਰਮੀ ਨੇ ਨਵੀਂ ਬਟਾਲੀਅਨ ਦੀ ਤਾਇਨਾਤੀ ਨੂੰ ਲੈ ਕੇ ਐਕਸ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਅਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ: ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਗੋਲ਼ੀ ਲੱਗਣ ਕਾਰਨ ਮੌਤ! ਦੋਸਤਾਂ ਨਾਲ ਪਾਰਟੀ ਮਨਾਉਣ ਜਾ ਰਿਹਾ ਸੀ ਨੌਜਵਾਨ

PunjabKesari

ਦੱਸਿਆ ਗਿਆ ਕਿ ਸਵਦੇਸ਼ੀ ਭਾਰਤ 'ਚ ਹੀ ਬਣੇ ਘਾਤਕ ਡਰੋਨ ਦੇ ਨਾਲ-ਨਾਲ ਅਮਰੀਕੀ ਅਤੇ ਇਜ਼ਰਾਇਲੀ ਤਕਨੀਕ ਵਾਲੇ ਹੇਰੋਨ ਤੇ ਹੇਰਮਿਸ ਵਰਗੇ ਅਤਿ-ਆਧੁਨਿਕ ਡਰੋਨ ਵੀ ਇਸ 'ਚ ਸ਼ਾਮਲ ਕੀਤੇ ਗਏ ਹਨ। ਦੱਸ ਦੇਈਏ ਕਿ ਯੂਨਿਟ 'ਚ ਟੈਕਨੀਕਲ ਸੈਨਿਕ ਮਾਹਿਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ, ਜੋ ਰੀਅਲ-ਟਾਈਮ 'ਚ ਹਾਈ-ਡੈਂਸਿਟੀ ਡਾਟਾ ਪ੍ਰੋਸੈਸਿੰਗ, ਸਾਫਟਵੇਅਰ ਅਪਡੇਟਸ ਅਤੇ ਆਧੁਨਿਕ ਡਰੋਨ ਵਾਰਫੇਅਰ ਨੂੰ ਸੰਭਾਲਣ 'ਚ ਸਮਰੱਥ ਹੈ। ਰਣਨੀਤਕ ਨਜ਼ਰੀਏ ਨਾਲ ਜਲੰਧਰ ਨੂੰ ਇਸ ਬਟਾਲੀਅਨ ਲਈ ਸਭ ਤੋਂ ਢੁੱਕਵੀਂ ਥਾਂ ਮੰਨਿਆ ਗਿਆ ਹੈ। ਇਥੋਂ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਰਗੇ ਸਰਹੱਦੀ ਇਲਾਕਿਆਂ ਦੀ ਦੂਰੀ ਬੇਹੱਦ ਸੰਤੁਲਿਤ ਹੈ, ਜਿਸ ਨਾਲ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਤੁਰੰਤ ਰਿਸਪਾਂਸ ਦਿੱਤਾ ਜਾ ਸਕੇਗਾ। ਇਸ ਤੋਂ ਇਲਾਵਾ ਨੇੜੇ ਆਦਮਪੁਰ ਏਅਰਫੋਰਸ ਸਟੇਸ਼ਨ ਅਤੇ ਹੋਰ ਸੈਨਿਕ ਹਵਾਈ ਅੱਡੇ ਮੌਜੂਦ ਹੋਣ ਕਾਰਨ ਐਮਕਿਊ-9ਬੀ ਪ੍ਰੀਡੇਟਰ ਅਤੇ ਹੇਰੋਨ ਵਰਗੇ ਵੱਡੇ ਡਰੋਨ ਦੇ ਸੰਚਾਲਨ, ਰਨਵੇ, ਹੈਂਗਰ ਤੇ ਤਕਨੀਕੀ ਰੱਖ-ਰਖਾਅ ਦੀਆਂ ਸਹੂਲਤਾਂ ਆਸਾਨੀ ਨਾਲ ਉਪਲੱਬਧ ਹੋਣਗੀਆਂ।

ਇਹ ਵੀ ਪੜ੍ਹੋ: ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ ਦੀ ਜਾਂਚ! NIA ਨੇ UK ਤੋਂ ਮੰਗੀ ਮਦਦ

ਜਲੰਧਰ ਹੈ ਬਾਰਡਰ ਦਾ ਸੈਂਟਰਲ ਤੇ ਰਣਨੀਤਕ ਪੁਆਇੰਟ
ਜਲੰਧਰ ਤੋਂ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਰਗੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕਿਆਂ ਦੀ ਦੂਰੀ ਸੰਤੁਲਿਤ ਹੈ। ਕਿਸੇ ਵੀ ਸੈਕਟਰ 'ਚ ਐਮਰਜੈਂਸੀ ਦੀ ਸਥਿਤੀ ਹੋਣ 'ਤੇ ਜਲੰਧਰ ਤੋਂ ਰਿਸਪਾਂਸ ਦਿੱਤਾ ਜਾ ਸਕਦਾ ਹੈ। ਜਲੰਧਰ ਨੇੜੇ ਆਦਮਪੁਰ ਏਅਰਫੋਰਸ ਸਟੇਸ਼ਨ ਅਤੇ ਪੰਜਾਬ ਦੇ ਹੋਰ ਸੈਨਿਕ ਹਵਾਈ ਅੱਡੇ ਮੌਜੂਦ ਹਨ। ਐਮਕਿਊ-9ਬੀ ਪ੍ਰੀਡੇਟਰ ਤੇ ਹੇਰੋਨ ਵਰਗੇ ਵੱਡੇ ਅਤੇ ਲੰਬੀ ਦੂਰੀ ਦੇ ਡਰੋਨ ਚਲਾਉਣ ਲਈ ਰਨਵੇ, ਹੈਂਗਰ ਤੇ ਤਕਨੀਕੀ ਰੱਖ-ਰਖਾਅ ਲਈ ਜਲੰਧਰ ਸਭ ਤੋਂ ਢੁੱਕਵੀਂ ਲੋਕੇਸ਼ਨ ਹੈ।

ਆਪਰੇਸ਼ਨ ਸਿੰਦੂਰ ‘ਚ ਵੀ ਜਲੰਧਰ ਦੇ ਕਈ ਇਲਾਕਿਆਂ 'ਚ ਡਰੋਨ ਡੇਗੇ ਸਨ
ਆਪਰੇਸ਼ਨ ਸਿੰਦੂਰ 'ਚ ਜਲੰਧਰ ਦੇ ਕਈ ਇਲਾਕਿਆਂ 'ਚ ਪਾਕਿਸਤਾਨੀ ਡਰੋਨ ਹਵਾ 'ਚ ਨਸ਼ਟ ਕੀਤੇ ਗਏ ਸਨ। ਰੂਸ-ਯੂਕਰੇਨ ਯੁੱਧ ਅਤੇ ਆਪਰੇਸ਼ਨ ਸਿੰਦੂਰ 'ਚ ਡਰੋਨ ਦੀ ਸਫ਼ਲਤਾ ਨੂੰ ਵੇਖਦੇ ਹੋਏ ਫ਼ੌਜ ਨੇ ਰਣਨੀਤੀ ਬਦਲੀ ਹੈ। ਜਲੰਧਰ 'ਚ ਵਜ੍ਰ ਕੋਰ ਦਾ ਮੁੱਖ ਦਫ਼ਤਰ ਹੋਣ ਦੀ ਵਜ੍ਹਾ ਨਾਲ ਕਮਾਂਡ, ਕੰਟਰੋਲ ਅਤੇ ਟੌਪ-ਲੈਵਲ ਸੈਨਿਕ ਲੀਡਰਸ਼ਿਪ ਨਾਲ ਤਾਲਮੇਲ ਬਿਠਾਉਣਾ ਆਸਾਨ ਰਹਿੰਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ! ਕ੍ਰਿਕਟ ਗਰਾਊਂਡ ਨੇੜਿਓਂ ਮਿਲੀ ਲਾਸ਼

ਡਰੋਨ ਜ਼ਰੀਏ ਰਹੇਗੀ ਘੁਸਪੈਠ 'ਤੇ ਨਜ਼ਰ
ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ ਲਈ ਛੋਟੇ ਡਰੋਨਾਂ ਦੀ ਵਰਤੋਂ ਵਧੀ ਹੈ। ਜਲੰਧਰ 'ਚ ਤਾਇਨਾਤ ਇਹ ਸੈਂਟਰਲਾਈਜ਼ਡ 'ਡਰੋਨ ਹੱਬ' ਤਕਨੀਕੀ ਸਰਵਿਲਾਂਸ ਰਾਹੀਂ ਰੀਅਲ-ਟਾਈਮ 'ਚ ਸਰਹੱਦ ਪਾਰ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦਾ ਕੰਮ ਕਰੇਗਾ।

ਇਹ ਵੀ ਪੜ੍ਹੋ: ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ ਦੀ ਜਾਂਚ! NIA ਨੇ UK ਤੋਂ ਮੰਗੀ ਮਦਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News