ਕਾਰਪੋਰੇਸ਼ਨ ਚੋਣ ''ਚ ''ਆਪ'' ਵੱਲੋਂ ਉਮੀਦਵਾਰ ਦਾ ਐਲਾਨ
Monday, Feb 12, 2018 - 03:16 PM (IST)
ਮੋਗਾ (ਗਰੋਵਰ, ਗੋਪੀ) - ਕਾਰਪੋਰੇਸ਼ਨ ਮੋਗਾ ਦੀ ਵਾਰਡ ਨੰਬਰ 25 ਦੀ ਚੋਣ 24 ਫਰਵਰੀ ਨੂੰ ਹੋ ਰਹੀ ਹੈ, ਜੋ ਮਹਿਲਾ ਐੱਸ. ਸੀ. ਰਿਜ਼ਰਵ ਹੈ। ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਕਾਰਜਕਾਰਨੀ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਆਮ ਆਦਮੀ ਪਾਰਟੀ ਇਸ ਚੋਣ 'ਚ ਹਿੱਸਾ ਲਵੇਗੀ ਅਤੇ ਆਪਣਾ ਉਮੀਦਵਾਰ ਖੜ੍ਹਾ ਕਰਾ ਕੇ ਜਿਤਾਏਗੀ। ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਬੇਅੰਤ ਕੌਰ ਪਤਨੀ ਸਤਪਾਲ ਨੂੰ ਇਸ ਸੀਟ 'ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਇਸ ਮੀਟਿੰਗ 'ਚ ਅਜੇ ਕੁਮਾਰ ਸ਼ਰਮਾ, ਨਵਦੀਪ ਸੰਘਾ, ਅਨਿਲ ਸ਼ਰਮਾ, ਊਸ਼ਾ ਰਾਣੀ, ਨਰੇਸ਼ ਚਾਵਲਾ, ਸੁਖਦੀਪ ਸਿੰਘ ਧਾਮੀ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
