ਹੁਣ ਜਲਦੀ ਹੀ 'ਕੋਰੋਨਾ' ਦਾ ਇਲਾਜ ਕਰਨ ਵਾਲੀ ਦਵਾਈ ਦੇ ਬਾਜ਼ਾਰ 'ਚ ਆਉਣ ਦੇ ਆਸਾਰ
Sunday, Jun 21, 2020 - 10:36 AM (IST)
ਜਲੰਧਰ (ਧਵਨ)— ਸੂਰਜ ਹੁਣ ਗੋਚਰ 'ਚ ਰਾਹੂ ਦੇ ਸ਼ਿਕੰਜੇ ਤੋਂ ਬਾਹਰ ਨਿਕਲ ਗਿਆ ਹੈ ਪਰ ਚੰਦਰਮਾ 21 ਜੂਨ ਨੂੰ ਧਰਤੀ ਅਤੇ ਸੂਰਜ ਦੇ ਦਰਮਿਆਨ ਆਵੇਗਾ, ਜਿਸ ਨਾਲ ਸੂਰਜ ਗ੍ਰਹਿਣ ਲੱਗੇਗਾ। ਚੰਦਰਮਾ ਮਨ ਦਾ ਕਾਰਕ ਹੈ ਜਦੋਂ ਕਿ ਸੂਰਜ ਆਤਮ ਹੈ। ਸੂਰਜ ਰਾਜਨੀਤੀਆਂ ਅਤੇ ਦਵਾਈਆਂ ਦਾ ਕਾਰਕ ਹੈ।
ਜੋਤਿਸ਼ੀ ਇੰਦਰਜੀਤ ਸਾਹਨੀ ਮੁਤਾਬਕ ਸੂਰਜ ਹੁਣ ਦੱਖਣੀ ਯਾਨ ਵੱਲ ਵਧੇਗਾ, ਜਿਸ ਨਾਲ ਲੋਕਾਂ ਦਾ ਧਿਆਨ ਇਕ ਵਾਰ ਮੁੜ ਧਨ ਕਮਾਉਣ ਵੱਲ ਵੱਧ ਦੇਖਿਆ ਜਾਵੇਗਾ। ਲੋਕ ਭੌਤਿਕ ਵਸਤਾਂ ਨੂੰ ਪ੍ਰਾਪਤ ਕਰਨ ਲਈ ਚਿੰਤਤ ਦਿਖਾਈ ਦੇਣਗੇ। ਬੁੱਧੀ ਦਾ ਕਾਰਕ ਬੁੱਧ ਵੀ 18 ਜੁਲਾਈ ਤੱਕ ਵੱਕਰੀ ਅਵਸਥਾ 'ਚ ਹੋਣ ਕਾਰਨ ਸ਼ੱਕ ਦੇ ਘੇਰੇ 'ਚ ਰਹੇਗਾ। ਕੋਰੋਨਾ ਵਾਇਰਸ ਦੇ ਰੋਗੀਆਂ ਦੀ ਗਿਣਤੀ 'ਚ ਕਮੀ ਨਹੀਂ ਆਵੇਗੀ ਪਰ ਲੋਕ ਮਹਾਮਾਰੀ ਨਾਲ ਜਿਊਣਾ ਸਿੱਖਣਗੇ।
28 ਜੁਲਾਈ ਤੋਂ ਗ੍ਰਹਿ ਸੂਬਿਆਂ ਨੂੰ ਵਾਪਸ ਗਏ ਮਜ਼ਦੂਰ ਆਪਣੇ-ਆਪਣੇ ਸੂਬਿਆਂ 'ਚ ਕੰਮ-ਧੰਦੇ ਲਈ ਵੱਡੀ ਪੱਧਰ 'ਤੇ ਪਰਤਣੇ ਸ਼ੁਰੂ ਹੋ ਜਾਣਗੇ। ਸੂਰਜ ਗ੍ਰਹਿਣ ਕਾਰਨ ਕਈ ਸਥਾਨਾਂ 'ਤੇ ਅੰਦੋਲਨ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ 16 ਸਤੰਬਰ ਤੋਂ ਲੈ ਕੇ 17 ਅਕਤੂਬਰ 2020 ਤੱਕ ਕੋਰੋਨਾ ਦੀ ਦਵਾਈ ਦਾ ਅੰਤਮ ਟੈਸਟ ਹੋ ਜਾਵੇਗਾ।ਸਾਹਨੀ ਨੇ ਕਿਹਾ ਕਿ ਇਸ ਸਾਲ ਦਾ ਰਾਜਾ ਬੁੱਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਕਾਰਨ ਹੀ ਇਹ ਸਾਲ ਸੰਚਾਰ, ਵਪਾਰ, ਸਿੱਖਿਆ ਅਤੇ ਕਾਰੋਬਾਰੀ ਜਗਤ ਲਈ ਸਭ ਤੋਂ ਖਰਾਬ ਅਤੇ ਖਤਰਨਾਕ ਸਾਬਤ ਹੋ ਰਿਹਾ ਹੈ। ਬੁੱਧ ਦੇ ਪ੍ਰਭਾਵਿਤ ਹੋਣ ਕਾਰਣ ਹੀ ਸੰਚਾਰ ਖੇਤਰ ਨਾਲ ਜੁੜੇ ਲੋਕਾਂ 'ਤੇ ਉਲਟ ਅਸਰ ਦੇਖਣ ਨੂੰ ਮਿਲੇਗਾ।
ਪ੍ਰਵਾਸੀ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੂਰਜ ਗ੍ਰਹਿਣ ਤੋਂ ਬਾਅਦ 14 ਦਸੰਬਰ 2020 ਨੂੰ ਮੁੜ ਸੂਰਜ ਗ੍ਰਹਿਣ ਆਵੇਗਾ। ਉਸ ਦੇ ਵੀ ਖਤਰਨਾਕ ਨਤੀਜੇ ਵਿਸ਼ਵ ਦੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ 30 ਜੂਨ ਨੂੰ ਬ੍ਰਹਿਸਪਤੀ ਜਦੋਂ ਧਨ ਰਾਸ਼ੀ 'ਚ ਆ ਜਾਵੇਗਾ ਤਾਂ ਉਸ ਦੀ ਦ੍ਰਿਸ਼ਟੀ ਸੂਰਜ 'ਤੇ ਪਵੇਗੀ ਜੋ ਕਿ ਸ਼ੁੱਭ ਰਹੇਗੀ, ਇਸ ਲਈ ਸੂਰਜ ਗ੍ਰਹਿਣ ਦੇ ਕਾਰਣ ਜੋ ਵੀ ਮਾੜੇ ਪ੍ਰਭਾਵ ਸਾਹਮਣੇ ਆਉਣਗੇ, ਉਹ ਸਿਰਫ ਕੁਝ ਸਮੇਂ ਲਈ ਹੋਣਗੇ। ਅਖੀਰ ਅਗਲੇ ਮਹੀਨੇ ਤੋਂ ਹਾਂ-ਪੱਖੀ ਨਤੀਜੇ ਵੀ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸੂਰਜ ਜਦੋਂ ਕਰਕ ਰਾਸ਼ੀ 'ਚ ਆਵੇਗਾ ਤਾਂ ਉਸ ਦੀ ਸਿੱਧੀ ਟੱਕਰ ਸ਼ਨੀ ਨਾਲ ਹੋਵੇਗੀ। ਅਜਿਹੀ ਅਵਸਥਾ 'ਚ ਸਰਕਾਰ ਲੇਬਰ ਨਾਲ ਸਬੰਧਤ ਸਮੱਸਿਆਵਾਂ ਦਾ ਨਿਪਟਾਰਾ ਕਰਨ 'ਚ ਲੱਗੇਗੀ।