ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰ ਸਣੇ 4 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

04/24/2020 7:08:31 PM

ਅੰਮ੍ਰਿਤਸਰ (ਦਲਜੀਤ ਸਿੰਘ)— ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ 4 ਲੋਕਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਲੋਕ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਸਨ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਨਿਰਮਲ ਸਿੰਘ ਖਾਲਸਾ ਦੇ ਨਾਲ ਰਹਿਣ ਵਾਲੇ ਸਹਿਯੋਗੀ ਦੀ ਰਿਪੋਰਟ ਅਜੇ ਵੀ ਪਾਜ਼ੀਟਿਵ ਆਈ ਹੈ ਅਤੇ ਉਸ ਨੂੰ ਅਜੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਕੋਰੋਨਾ 'ਤੇ ਫਤਿਹ ਹਾਸਲ ਕਰਨ ਵਾਲਿਆਂ 'ਚ ਭਾਈ ਨਿਰਮਲ ਸਿੰਘ ਦੀ ਚਾਚੀ, ਸਹਿਯੋਗੀ ਦੀ ਪਤਨੀ, ਪੋਤਰਾ ਅਤੇ ਸਹਿਯੋਗੀ ਦਾ ਮੁੰਡਾ ਸ਼ਾਮਲ ਹਨ, ਜਦਕਿ ਸਹਿਯੋਗੀ ਦੀ ਰਿਪੋਰਟ ਅਜੇ ਵੀ ਪਾਜ਼ੀਟਿਵ ਪਾਈ ਗਈ ਹੈ।

ਭਾਈ ਨਿਰਮਲ ਸਿਘ ਖਾਲਸਾ ਦੀ ਧੀ ਜਿੱਤ ਚੁੱਕੀ ਹੈ 'ਕੋਰੋਨਾ' 'ਤੇ ਜੰਗ
ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਪਦਮ ਸ਼੍ਰੀ ਮਰਹੂਮ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ 'ਤੇ ਜੰਗ ਜਿੱਤ ਚੁੱਕੀ ਹੈ। ਭਾਈ ਖਾਲਸਾ ਦੀ ਧੀ ਕੋਰੋਨਾ ਵਾਇਰਸ ਰਿਪੋਰਟ 21 ਅਪ੍ਰੈਲ ਨੂੰ ਨੈਗੇਟਿਵ ਆਈ ਸੀ ਅਤੇ ਤੰਦਰੁਸਤ ਹੋਣ 'ਤੇ ਸਿਵਲ ਹਸਪਤਾਲ ਜਲੰਧਰ ਤੋਂ ਉਨ੍ਹਾਂ ਨੂੰ ਛੁੱਟੀ ਮਿਲ ਗਈ ਸੀ। ਭਾਈ ਖਾਲਸਾ ਦੀ ਧੀ ਜਸਕੀਰਤ ਕੌਰ (30) ਜਲੰਧਰ ਜ਼ਿਲੇ ਦੇ ਲੋਹੀਆਂ ਖਾਸ ਦੀ ਰਹਿਣ ਵਾਲੀ ਹੈ ਅਤੇ ਉਹ ਭਾਈ ਖਾਲਸਾ ਦੇ ਸੰਪਰਕ ਵਿਚ ਆਉਣ ਕਾਰਨ ਕੋਰੋਨਾ ਦੀ ਗ੍ਰਿਫਤ 'ਚ ਆਏ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ 2 ਅਪ੍ਰੈਲ ਨੂੰ ਹੋਈ ਸੀ।


shivani attri

Content Editor

Related News