ਨਵਾਂਸ਼ਹਿਰ ਜ਼ਿਲ੍ਹੇ 'ਚ 2 ASI ਸਣੇ 16 ਨਵੇਂ ਕੋਰੋਨਾ ਦੇ ਮਿਲੇ ਮਾਮਲੇ

Sunday, Aug 16, 2020 - 05:29 PM (IST)

ਨਵਾਂਸ਼ਹਿਰ ਜ਼ਿਲ੍ਹੇ 'ਚ 2 ASI ਸਣੇ 16 ਨਵੇਂ ਕੋਰੋਨਾ ਦੇ ਮਿਲੇ ਮਾਮਲੇ

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ 'ਚ 2 ਏ. ਐੱਸ. ਆਈਜ਼ ਅਤੇ 1 ਪੁਲਸ ਇੰਸਪੈਕਟਰ ਸਣੇ ਕੋਰੋਨਾ ਦੇ 16 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 459 ਹੋ ਗਈ ਹੈ। ਨਵੇਂ ਆਏ ਮਰੀਜਾਂ 'ਚ 5 ਸਾਲਾ ਲੜਕਾ ਅਤੇ 15 ਸਾਲਾ ਨਾਬਾਲਗ ਵੀ ਸ਼ਾਮਲ ਹਨ। ਨਵੇਂ ਮਾਮਲਿਆਂ 'ਚ ਨਵਾਂਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਦੇ 3, ਲੜੋਈਆ ਮੁਹੱਲਾ, ਵਿਕਾਸ ਨਗਰ ਅਤੇ ਨਵੀਂ ਅਬਾਦੀ ਦਾ 1-1 ਮਾਮਲਾ ਸ਼ਾਮਲ ਹੈ।

ਇਹ ਵੀ ਪੜ੍ਹੋ: ਰੇਤ ਮਾਫੀਆ ਨੂੰ ਲੈ ਕੇ ਖਹਿਰਾ ਨੇ ਘੇਰੀ ਕੈਪਟਨ ਸਰਕਾਰ, ਕੀਤੇ ਕਈ ਵੱਡੇ ਖੁਲਾਸੇ (ਵੀਡੀਓ)

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਨਵੇਂ ਆਏ 16 ਮਾਮਲਿਆਂ 'ਚ ਜ਼ਿਲ੍ਹੇ ਦੇ ਪਿੰਡ ਚੱਕ ਗੁਰਾਂ ਦਾ ਏ. ਐੱਸ. ਆਈ. ਜੋ ਲੁਧਿਆਣਾ ਵਿਖੇ ਤਾਇਨਾਤ ਹੈ, ਪਿੰਡ ਭਰੋਮਜਾਰਾ ਦਾ ਪੁਲਸ ਇੰਸਪੈਕਟਰ ਜੋ ਕਪੂਰਥਲਾ ਵਿਖੇ ਪੋਸਟਿਡ ਹੈ ਅਤੇ ਏ. ਐੱਸ. ਆਈ. ਨਵਾਂਸ਼ਹਿਰ ਨਾਲ ਸੰਬੰਧਤ ਹਨ। ਇਸੇ ਤਰ੍ਹਾਂ ਦੇ ਪਿੰਡ ਹਕੀਮਪੁਰ, ਸ਼ਰਾਫਾਂ ਮੁਹੱਲਾ ਰਾਹੋਂ, ਪਿੰਡ ਕਾਕੋਵਾਲ, ਟੋਰੋਵਾਲ ਅਤੇ ਖਟਕੜਕਲਾਂ ਦਾ 1-1 ਮਰੀਜ ਸ਼ਾਮਲ ਹੈ। ਡਾ. ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤਕ ਡਿਟੈਕਟ ਹੋਏ 459 ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ 319 ਰਿਕਵਰ ਹੋ ਚੁੱਕੇ ਹਨ, 7 ਦੀ ਮੌਤ ਹੋਈ ਹੈ, ਜਦਕਿ 140 ਮਾਮਲੇ ਸਰਗਰਮ ਹਨ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਤੱਲਣ ਸਾਹਿਬ ਨੇੜੇ ਵਾਪਰੀ ਵੱਡੀ ਘਟਨਾ, ਖੂਹ 'ਚੋਂ ਮਿਲੀ ਸੇਵਾਦਾਰ ਦੀ ਲਾਸ਼

ਉਨ੍ਹਾਂ ਦੱਸਿਆ ਕਿ ਹੁਣ ਤਕ 19,618 ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਸ 'ਚੋਂ 302 ਦੇ ਨਤੀਜੇ ਆਉਣੇ ਬਾਕੀ ਹਨ, ਜਦਕਿ 18,857 ਦੀ ਰਿਪੋਰਟ ਨੈਗੇਟਿਵ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 25 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 53 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰ 'ਚ ਹੋਮ ਕੁਆਰੰਟਾਈਨ ਅਤੇ ਆਈਸੋਲੇਟ ਕੀਤੇ ਗਏ ਵਿਅਕਤੀਆਂ 'ਤ ਸਿਹਤ ਅਤੇ ਪੁਲਸ ਮਹਿਕਮੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਰੋਜ਼ਾਨਾ ਦੀ ਰਿਪੋਰਟ ਨੂੰ ਵੀ ਹਾਸਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ


author

shivani attri

Content Editor

Related News