ਹਜ਼ੂਰ ਸਾਹਿਬ ਦੇ ਮੁੱਦੇ 'ਤੇ ਜਾਣੋ ਕੀ ਬੋਲੇ SGPC ਦੇ ਮੀਤ ਪ੍ਰ੍ਰਧਾਨ ਗੁਰਬਖਸ਼ ਸਿੰਘ ਖਾਲਸਾ

Sunday, May 03, 2020 - 07:46 PM (IST)

ਨਵਾਂਸ਼ਹਿਰ (ਜੋਬਨਪ੍ਰੀਤ)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ 'ਚ ਜ਼ਿਆਦਾਤਰ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਮਾਮਲੇ 'ਤੇ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਐੱਸ. ਜੀ. ਪੀ. ਸੀ. ਨੇ ਦੱਸਿਆ ਪੂਰੇ ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਚ ਹਜ਼ੂਰ ਸਾਹਿਬ ਦੀ ਸੰਗਤ ਦਾ ਲਗਾਤਾਰ ਨਾਮ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੀ ਬਦਨਾਮੀ ਕੀਤੀ ਜਾ ਰਹੀ ਹੈ ਜਦਕਿ ਹਜ਼ੂਰ ਸਾਹਿਬ ਦੀ ਸੰਗਤ ਦੇ ਨਾਲ ਉਥੋਂ ਤੇਲੰਗਾਨਾ ਅਤੇ ਮਹਾਰਾਸ਼ਟਰ 'ਚ ਕੰਮ ਕਰਨ ਵਾਲੇ ਲੋਕ ਵੀ ਉਨ੍ਹਾਂ ਬੱਸਾਂ 'ਚ ਹੀ ਆਏ ਹਨ ਜਦਕਿ ਪ੍ਰਸਾਸ਼ਨ ਵੱਲੋਂ ਉਨ੍ਹਾਂ ਨੂੰ ਵੀ ਸ਼ਰਧਾਲੂਆਂ ਨਾਲ ਹੀ ਜੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਵੱਡੀ ਖਬਰ: ਪੰਜਾਬ 'ਚ 24 ਘੰਟਿਆਂ ਦੌਰਾਨ 'ਕੋਰੋਨਾ' ਕਾਰਨ ਹੋਈਆਂ ਚਾਰ ਮੌਤਾਂ

ਇਹ ਸਰਕਾਰ ਦੀ ਕੋਝੀ ਚਾਲ ਹੈ। ਨਵਾਂਸ਼ਹਿਰ ਜ਼ਿਲੇ 'ਚ ਹਜ਼ੂਰ ਸਾਹਿਬ ਤੋਂ ਆਈ ਸੰਗਤ ਦੇ ਨਾਲ ਸਾਡੇ ਇਲਾਕੇ ਦੇ ਉਹ ਵਿਅਕਤੀ ਵੀ ਆਏ ਹਨ, ਜਿਹੜੇ ਉਥੇ ਕਾਟਨ ਇੰਡਸਟਰੀ 'ਚ ਕੰਮ ਕਰਦੇ ਸਨ। ਬਹਿਰਾਮ ਵਿਖੇ ਆਈਸੋਲੇਟ ਕੀਤੇ 39 ਵਿਅਕਤੀਆਂ 'ਚੋਂ 25 ਵਿਅਕਤੀ ਕਾਟਨ ਇੰਡਸਟਰੀ ਵਿਚ ਕੰਮ ਕਰਨ ਵਾਲੇ ਹੀ ਹਨ ਅਤੇ ਇਸੇ ਤਰ੍ਹਾਂ ਰੈਲਮਾਜਰਾ ਵਿਖੇ ਆਈਸੋਲੇਟ ਕੀਤੇ ਵਿਅਕਤੀਆਂ 'ਚ ਵੀ ਇਹ ਲੋਕ ਮੌਜੂਦ ਹਨ। ਇਨ੍ਹਾਂ ਨੂੰ ਉਥੋਂ ਬਿਨਾ ਟੈਸਟ ਕੀਤੇ ਹੀ ਪ੍ਰਸ਼ਾਸਨ ਵੱਲੋਂ ਇਥੇ ਲਿਆਂਦਾ ਗਿਆ। ਸੰਗਤ ਦੇ ਤਾਂ ਉਥੇ ਟੈਸਟ ਹੋਏ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਤਾਂ ਹਮੇਸ਼ਾ ਲੋਕਾ ਦੀ ਮਦਦ ਹੀ ਕੀਤੀ ਹੈ। ਸਰਕਾਰ ਨੂੰ ਇਨ੍ਹਾਂ ਅੰਕੜਿਆਂ ਨੂੰ ਲੋਕ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ: ਫਗਵਾੜਾ 'ਚ ਕੋਰੋਨਾ ਦੇ ਕਾਰਨ ਬਜ਼ੁਰਗ ਦੀ ਮੌਤ, ਪੰਜਾਬ 'ਚ ਮੌਤਾਂ ਦਾ ਅੰਕੜਾ 22 ਤੱਕ ਪੁੱਜਾ


shivani attri

Content Editor

Related News