ਕਪੂਰਥਲਾ: ਬੇਗੋਵਾਲ ਥਾਣੇ ਦਾ ASI ਆਇਆ ਕੋਰੋਨਾ ਦੀ ਲਪੇਟ ''ਚ, ਰਿਪੋਰਟ ਆਈ ਪਾਜ਼ੇਟਿਵ

Thursday, Jun 04, 2020 - 08:30 PM (IST)

ਕਪੂਰਥਲਾ: ਬੇਗੋਵਾਲ ਥਾਣੇ ਦਾ ASI ਆਇਆ ਕੋਰੋਨਾ ਦੀ ਲਪੇਟ ''ਚ, ਰਿਪੋਰਟ ਆਈ ਪਾਜ਼ੇਟਿਵ

ਬੇਗੋਵਾਲ/ਹੁਸ਼ਿਆਰਪੁਰ/ਦਸੂਹਾ (ਰਜਿੰਦਰ,ਝਾਵਰ)— ਸੂਬੇ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਦਰਮਿਆਨ ਅੱਜ ਹਲਕਾ ਭੁਲੱਥ ਅਧੀਨ ਪੈਂਦੇ ਪੁਲਸ ਥਾਣੇ ਬੇਗੋਵਾਲ ਦਾ ਏ. ਐੱਸ. ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਦੱਸ ਦੇਈਏ ਕਿ ਉਕਤ ਏ. ਐੱਸ. ਆਈ. ਦਸੂਹਾ ਇਲਾਕੇ ਦੇ ਗੋਰਸੀਆਂ ਪਿੰਡ ਦਾ ਵਸਨੀਕ ਹੈ ਅਤੇ ਬੇਗੋਵਾਲ ਥਾਣੇ 'ਚ ਤਾਇਨਾਤ ਹੈ। ਜੋ ਰਾਤ 8 ਵਜੇ ਬੇਗੋਵਾਲ ਥਾਣੇ ਤੋਂ ਡਿਊਟੀ ਕਰਕੇ ਘਰ ਗਿਆ ਸੀ। ਹੁਣ ਇਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬੇਗੋਵਾਲ ਸ਼ਹਿਰ ਅਤੇ ਇਲਾਕੇ ਦੇ ਲੋਕ ਖ਼ੌਫ਼ 'ਚ ਹਨ, ਕਿਉਂਕਿ ਪੁਲਸ ਇਲਾਕੇ 'ਚ ਕਿਤੇ ਨਾ ਕਿਤੇ ਡਿਊਟੀ 'ਤੇ ਤਾਇਨਾਤ ਰਹਿੰਦੀ ਹੈ।

ਦੂਜੇ ਪਾਸੇ ਇਸ ਸੰਬੰਧੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੂਲ ਸੈਂਪਲਿੰਗ ਦੌਰਾਨ ਥਾਣਾ ਬੇਗੋਵਾਲ ਤੋਂ ਪੁਲਸ ਕਾਮਿਆਂ ਦੇ ਕੋਰੋਨਾ ਦੀ ਜਾਂਚ ਲਈ ਨਮੂਨੇ ਲਏ ਗਏ ਸਨ। ਜਿਨ੍ਹਾਂ 'ਚੋਂ ਇਕ ਏ. ਐੱਸ. ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜੋ ਹੁਣ ਆਪਣੇ ਘਰ 'ਚ ਹੈ ਅਤੇ ਉਸਦਾ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਹੈ। ਇਸ ਕਰਕੇ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਉਕਤ ਪਾਜ਼ੇਟਿਵ ਮਾਮਲੇ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਇਸ ਏ. ਐੱਸ. ਆਈ. ਨੂੰ ਹੁਸ਼ਿਆਰਪੁਰ ਦੇ ਕੋਵਿਡ ਕੇਅਰ ਸੈਂਟਰ 'ਚ ਰੱਖਿਆ ਜਾਵੇਗਾ।


author

shivani attri

Content Editor

Related News