ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨਿਹੰਗ (ਵੀਡੀਓ)

Sunday, May 17, 2020 - 08:08 PM (IST)

ਕਪੂਰਥਲਾ/ਸੁਲਤਾਨਪੁਰ ਲੋਧੀ (ਓਬਰਾਏ, ਸੋਢੀ)— ਸੁਲਤਾਨਪੁਰ ਲੋਧੀ 'ਚ ਸਥਿਤ ਨਿਹੰਗ ਸਿੰਘਾਂ ਦੇ ਗੁਰਦੁਆਰੇ 'ਚ ਬੀਤੀ ਰਾਤ ਨਿਹੰਗ ਸਿੰਘਾਂ ਦੇ ਗੁਟਾਂ ਵਿਚਾਲੇ ਟਕਰਾਅ ਹੋ ਗਿਆ। ਦੋ ਧਿਰਾਂ  ਵਿਚਾਲੇ ਹੋਇਆ ਟਕਰਾਅ ਇੰਨਾ ਵੱਧ ਗਿਆ ਕਿ ਇਸ ਲੜਾਈ 'ਚ ਨਿਹੰਗ ਕੁਲਦੀਪ ਸਿੰਘ ਵਾਸੀ ਪਿੰਡ ਤੋਲੇਵਾਲ ਜ਼ਿਲਾ ਸੰਗਰੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਵਾਪਰੀ ਮੰਦਭਾਗੀ ਘਟਨਾ, ਦੋ ਸਕੇ ਭਰਾਵਾਂ ਨੇ ਨਹਿਰ 'ਚ ਮਾਰੀ ਛਾਲ 

PunjabKesari

ਦਰਅਸਲ ਕਿਸੇ ਗੱਲ ਨੂੰ ਲੈ ਕੇ ਨਿਹੰਗਾਂ ਦੋ ਧਿਰਾਂ 'ਚ ਆਪਸੀ ਟਕਰਾਅ ਹੋ ਗਿਆ ਸੀ ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕੁਲਦੀਪ ਸਿੰਘ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਸ ਨੂੰ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)

PunjabKesari

ਇਸ ਸਬੰਧੀ ਪੁਲਸ ਨੇ ਨਿਰਮਲ ਸਿੰਘ ਨਿਹੰਗ ਦੇ ਬਿਆਨਾਂ 'ਤੇ ਹਮਲਾ ਕਰਕੇ ਕਤਲ ਕਰਨ ਦੇ ਦੋਸ਼ 'ਚ ਨਿਹੰਗ ਚੈਨ ਸਿੰਘ, ਨਿਹੰਗ ਕਾਲਾ ਸਿੰਘ, ਨਿਹੰਗ ਹਰਜਿੰਦਰ ਸਿੰਘ ਅਤੇ 6 ਹੋਰਨਾਂ ਖਿਲਾਫ ਕੇਸ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਫਿਰਾਕ 'ਚ ਸੀ ਗ੍ਰਿਫਤਾਰ 'ਚੀਤਾ' ਤੇ 'ਗਗਨ',NIA ਕਰ ਰਹੀ ਹੈ ਪੁੱਛਗਿੱਛ

PunjabKesari

ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਨਿਹੰਗ ਨਿਰਮਲ ਸਿੰਘ ਨੇ ਬਿਆਨ 'ਚ ਦੱਸਿਆ ਕਿ ਉਕਤ ਗੁਰਦੁਆਰਾ ਸਾਹਿਬ 'ਚ 40-45 ਨਿਹੰਗ ਸਿੰਘ ਰਹਿੰਦੇ ਹਨ ਅਤੇ ਬੀਤੀ ਰਾਤ ਕੁਝ ਨਿਹੰਗ ਜੋ ਪਹਿਲਾਂ ਡੇਰੇ 'ਚੋ ਚਲੇ ਗਏ ਸਨ ਪਰਤ ਆਏ ਅਤੇ ਰਾਤ ਨੂੰ ਰੌਲਾ ਪਾ ਰਹੇ ਸਨ, ਜਿਨ੍ਹਾਂ ਨੂੰ ਕੁਲਦੀਪ ਸਿੰਘ ਨਿਹੰਗ ਸਿੰਘ ਨੇ ਰੌਲਾ ਪਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ
PunjabKesari

ਥਾਣਾ ਇੰਚਾਰਜ ਨੇ ਦੱਸਿਆ ਕਿ ਅਜੇ ਤੱਕ ਮੁਲਜ਼ਮ ਫਰਾਰ ਚੱਲ ਰਹੇ ਹਨ ਪਰ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਥੇ ਹੀ ਮੌਤ ਦੇ ਘਾਟ ਉਤਾਰੇ ਨਿਹੰਗ ਕੁਲਦੀਪ ਦੇ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਪਰਿਵਾਰ ਮੁਤਾਬਕ ਕੁਝ ਮਹੀਨੇ ਪਹਿਲਾਂ ਹੀ ਕੁਲਦੀਪ ਇਥੇ ਆਇਆ ਸੀ।

PunjabKesari


author

shivani attri

Content Editor

Related News