ਕਪੂਰਥਲਾ ਦੇ ਬਜ਼ੁਰਗ ਜੋੜੇ ਦੀ ਕੋਰੋਨਾ ਵਾਇਰਸ ਕਾਰਨ ਅਮਰੀਕਾ ''ਚ ਮੌਤ

Sunday, Apr 19, 2020 - 07:12 PM (IST)

ਕਪੂਰਥਲਾ ਦੇ ਬਜ਼ੁਰਗ ਜੋੜੇ ਦੀ ਕੋਰੋਨਾ ਵਾਇਰਸ ਕਾਰਨ ਅਮਰੀਕਾ ''ਚ ਮੌਤ

ਭੁਲੱਥ (ਰਜਿੰਦਰ)— ਸੰਸਾਰ ਭਰ 'ਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ। ਇਕ ਪਾਸੇ ਜਿੱਥੇ ਵਿਦੇਸ਼ਾਂ 'ਚ ਰਹਿ ਰਹੇ ਭਾਰਤੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ, ਉਥੇ ਹੀ ਭਾਰਤ ਅਤੇ ਪੰਜਾਬ 'ਚ ਵੀ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਅੰਕੜੇ ਵੱਧਦੇ ਜਾ ਰਹੇ ਹਨ।

ਇਹ ਵੀ ਪੜ੍ਹੋ: ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ

ਤਾਜਾ ਮਾਮਲਾ ਅਮਰੀਕਾ ਦੇ ਸ਼ਹਿਰ ਨਿਊਯਾਰਕ ਦਾ ਹੈ, ਜਿੱਥੇ ਬਜ਼ਰਗ ਜੋੜੇ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਇਹ ਬਜ਼ਰਗ ਜੋੜਾ ਜ਼ਿਲਾ ਕਪੂਰਥਲਾ ਦੇ ਹਲਕਾ ਭੁਲੱਥ 'ਚ ਪੈਂਦੇ ਪਿੰਡ ਸੈਂਤਪੁਰ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਾਫੀ ਲੰਬੇ ਸਮੇ ਤੋਂ ਇਹ ਜੋੜਾ ਅਮਰੀਕਾ 'ਚ ਰਹਿ ਰਿਹਾ ਸੀ। ਦਸ ਦੇਈਏ ਕਿ ਕਿ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਇਸ ਬਜ਼ਰਗ ਜੋੜੇ ਗੁਰਬਚਨ ਸਿੰਘ ਪੁੱਤਰ ਸਰਦਾਰਾ ਸਿੰਘ (75) ਅਤੇ ਉਨ੍ਹਾਂ ਦੀ ਪਤਨੀ ਸਤਵੰਤ ਕੌਰ (72) ਨੂੰ ਪਿਛਲੇ ਦਿਨੀਂ ਬੀਮਾਰ ਹੋਣ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਸੀ। ਇਲਾਜ ਦੌਰਾਨ ਡਾਕਟਰਾਂ ਨੇ ਪੰਜਾਬੀ ਜੋੜੇ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਸੀ ਅਤੇ ਇਲਾਜ ਦੌਰਾਨ ਹੀ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਇਸ ਖਬਰ ਬਾਰੇ ਪਤਾ ਲੱਗਣ 'ਤੇ ਹਲਕਾ ਭੁਲੱਥ ਦੇ ਪਿੰਡ ਸੈਂਤਪੁਰ 'ਚ ਸੋਗ ਦੀ ਲਹਿਰ ਹੈ।ਪਿ

ਇਹ ਵੀ ਪੜ੍ਹੋ: ਆਰ 'ਚ ਪਤੀ ਬਣ ਰਿਹਾ ਸੀ ਰੋੜਾ, ਸਾਜਿਸ਼ ਰਚ ਕੇ ਪਤਨੀ ਨੇ ਦਿੱਤੀ ਦਰਦਨਾਕ ਮੌਤ

ਦੱਸਣਯੋਗ ਹੈ ਕਿ ਇਸ ਬਜ਼ੁਰਗ ਜੋੜੇ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਹਲਕਾ ਭੁਲੱਥ ਦੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਹਲਕਾ ਭੁਲੱਥ ਦੇ ਪਿੰਡ ਨੰਗਲ ਲੁਬਾਣਾ ਦੇ ਵਸਨੀਕ ਅਵਤਾਰ ਸਿੰਘ ਦੀ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਸੀ। ਇਥੇ ਜੇਕਰ ਅਮਰੀਕਾ ਸਮੇਤ ਯੂਰਪ ਦੀ ਗੱਲ ਕਰੀਏ ਤਾਂ ਹੁਣ ਤਕ ਹਲਕਾ ਭੁਲੱਥ ਦੇ ਚਾਰ ਲੋਕ ਵਿਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜ਼ਿੰਦਗੀ ਗੁਆ ਚੁੱਕੇ ਹਨ, ਜਿਨ੍ਹਾਂ 'ਚੋਂ ਤਿੰਨ ਇਕੱਲੇ ਨਿਊਯਾਰਕ 'ਚ ਰਹਿੰਦੇ ਸਨ। ਜਦਕਿ ਚੌਥਾ ਵਿਅਕਤੀ ਹਲਕਾ ਭੁਲੱਥ ਦੇ ਪਿੰਡ ਰਾਵਾਂ ਦਾ ਜੋਗਿੰਦਰ ਸਿੰਘ (53) ਹੈ, ਜੋ ਇਟਲੀ ਦੇ ਬਰੇਸ਼ੀਆ ਜ਼ਿਲੇ 'ਚ ਪੈਂਦੇ ਬਿਲਾ ਕਿਆਰਾ ਪਿੰਡ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਇਸ ਦੀ ਇਟਲੀ 'ਚ ਬਰੇਸ਼ੀਆ ਦੇ ਸਿਵਲ ਹਸਪਤਾਲ ਸ਼ੁੱਕਰਵਾਰ (3 ਅਪ੍ਰੈਲ) ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ: ਹੁਣ ਪੰਜਾਬ 'ਚ 20 ਦੀ ਸ਼ਾਮ ਨੂੰ 'ਬੋਲੇ ਸੋ ਨਿਹਾਲ' ਸਣੇ 'ਹਰ-ਹਰ ਮਹਾਦੇਵ' ਦੇ ਲੱਗਣਗੇ ਜੈਕਾਰੇ


author

shivani attri

Content Editor

Related News