ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 37 ਹਜ਼ਾਰ ਤੋਂ ਪਾਰ, ਜਾਣੋ ਤਾਜ਼ਾ ਹਾਲਾਤ

Thursday, Apr 22, 2021 - 02:08 PM (IST)

ਜਲੰਧਰ (ਰੱਤਾ)–ਦੁਨੀਆ ਵਿਚ ਹੁਣ ਤੱਕ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਜਿੱਥੇ ਇਕ ਵਾਰ ਫਿਰ ਤੇਜ਼ੀ ਨਾਲ ਵਧਦਾ ਹੀ ਜਾ ਰਿਹਾ ਹੈ, ਉਥੇ ਹੀ ਜ਼ਿਆਦਾਤਰ ਲੋਕ ਇਸ ਸਬੰਧੀ ਬਿਲਕੁਲ ਲਾਪ੍ਰਵਾਹ ਹੋ ਗਏ ਹਨ। ਬੁੱਧਵਾਰ ਨੂੰ ਜ਼ਿਲ੍ਹੇ ਵਿਚ ਇਲਾਜ ਅਧੀਨ 5 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ 421 ਦੀ ਰਿਪੋਰਟ ਫਿਰ ਪਾਜ਼ੇਟਿਵ ਆਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਬੁੱਧਵਾਰ ਨੂੰ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਲੈਬਾਰਟਰੀਜ਼ ਤੋਂ ਕੁਲ 483 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚੋਂ 62 ਲੋਕ ਦੂਜੇ ਜ਼ਿਲਿਆਂ ਜਾਂ ਦੂਜੇ ਸੂਬਿਆਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਜ਼ਿਲ੍ਹੇ ਦੇ ਪਾਜ਼ੇਟਿਵ 421 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਵਿਚੋਂ 121 ਦੀ ਉਮਰ 30 ਸਾਲ ਤੱਕ ਦੀ ਹੈ। ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਮਾਡਲ ਟਾਊਨ, ਲਾਜਪਤ ਨਗਰ, ਨਿਊ ਜਵਾਹਰ ਨਗਰ, ਅਰਬਨ ਅਸਟੇਟ, ਜੇ. ਪੀ. ਨਗਰ, ਸੈਂਟਰਲ ਟਾਊਨ, ਆਦਰਸ਼ ਨਗਰ, ਮੋਤਾ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਮਾਸਟਰ ਤਾਰਾ ਸਿੰਘ ਨਗਰ, ਰਤਨ ਨਗਰ, ਰਾਜਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਕਬੀਰ ਨਗਰ, ਮੁਹੱਲਾ ਇਸਲਾਮਾਬਾਦ, ਰੇਲਵੇ ਕਾਲੋਨੀ, ਦਕੋਹਾ, ਕਿਸ਼ਨਪੁਰਾ, ਕਾਲੀਆ ਕਾਲੋਨੀ, ਇੰਡਸਟਰੀਅਲ ਏਰੀਆ, ਨਿਊ ਗੀਤਾ ਕਾਲੋਨੀ, ਦੀਨਦਿਆਲ ਉਪਾਧਿਆਏ ਨਗਰ, ਸੇਠ ਹੁਕਮ ਚੰਦ ਕਾਲੋਨੀ, ਛੋਟੀ ਬਾਰਾਦਰੀ, ਨਿਊ ਕੈਲਾਸ਼ ਨਗਰ, ਗਰੀਨ ਮਾਡਲ ਟਾਊਨ, ਸੂਰਿਆ ਐਨਕਲੇਵ, ਨਕੋਦਰ, ਭੋਗਪੁਰ, ਸ਼ਾਹਕੋਟ ਅਤੇ ਜ਼ਿਲੇ ਦੇ ਵੱਖ-ਵੱਖ ਿਪੰਡਾਂ ਦੇ ਰਹਿਣ ਵਾਲੇ ਹਨ।

ਇਨ੍ਹਾਂ ਦੀ ਹੋਈ ਮੌਤ
45 ਸਾਲਾ ਦਲਵਿੰਦਰ ਸਿੰਘ
54 ਸਾਲਾ ਜੀਵਨ ਸਿੰਘ
60 ਸਾਲਾ ਸ਼ਮਸ਼ੇਰ ਸਿੰਘ
65 ਸਾਲਾ ਬਲਬੀਰ ਸਿੰਘ
65 ਸਾਲਾ ਸਵਰਨ ਕੌਰ

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਜਲੰਧਰ ਦੇ ਡੀ. ਸੀ. ਨੇ ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

3607 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 372 ਹੋਰ ਹੋਏ ਰਿਕਵਰ
ਓਧਰ ਸਿਹਤ ਮਹਿਕਮੇ ਨੂੰ ਬੁੱਧਵਾਰ 3607 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 372 ਹੋਰ ਰਿਕਵਰ ਹੋ ਗਏ ਹਨ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6686 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ-865477
ਨੈਗੇਟਿਵ ਆਏ-779689
ਪਾਜ਼ੇਟਿਵ ਆਏ-37981
ਮੌਤਾਂ ਹੋਈਆਂ-1029
ਐਕਟਿਵ ਕੇਸ-3418

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਕੋਰੋਨਾ ਵੈਕਸੀਨੇਸ਼ਨ : 9215 ਲੋਕਾਂ ਨੇ ਲੁਆਇਆ ਟੀਕਾ
ਕੋਰੋਨਾ ’ਤੇ ਕਾਬੂ ਪਾਉਣ ਲਈ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਦੇ ਤਹਿਤ ਬੁੱਧਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨਜ਼ ਰਾਹੀਂ ਕੈਂਪ ਲਾ ਕੇ 9215 ਲੋਕਾਂ ਨੂੰ ਟੀਕਾ ਲਾਇਆ ਗਿਆ। ਜ਼ਿਲੇ ਵਿਚ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਨ੍ਹਾਂ 9215 ਲੋਕਾਂ ਨੇ ਟੀਕਾ ਲੁਆਇਆ ਹੈ, ਉਨ੍ਹਾਂ ਵਿਚੋਂ 7270 ਨੇ ਪਹਿਲੀ ਅਤੇ 1945 ਨੇ ਦੂਜੀ ਡੋਜ਼ ਲੁਆਈ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਲੁਆਉਣ ਵਾਲਿਆਂ ਵਿਚ 45 ਸਾਲ ਤੋਂ ਜ਼ਿਆਦਾ ਦੇ 7953 ਲੋਕ ਅਤੇ 644 ਫਰੰਟਲਾਈਨਜ਼ ਵਰਕਰਜ਼ ਸ਼ਾਮਲ ਹਨ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News