ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਭੜਥੂ, 6 ਮਰੀਜ਼ਾਂ ਦੀ ਮੌਤ ਹੋਣ ਦੇ ਨਾਲ 105 ਦੀ ਰਿਪੋਰਟ ਆਈ ਪਾਜ਼ੇਟਿਵ

Wednesday, Nov 18, 2020 - 04:15 PM (IST)

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਭੜਥੂ, 6 ਮਰੀਜ਼ਾਂ ਦੀ ਮੌਤ ਹੋਣ ਦੇ ਨਾਲ 105 ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ (ਰੱਤਾ)— ਜਲੰਧਰ ਜ਼ਿਲੇ੍ਹ ’ਚ ਇਕ ਵਾਰ ਫਿਰ ਤੋਂ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਬੁੱਧਵਾਰ ਨੂੰ ਜਿੱਥੇ ਕੋਰੋਨਾ ਨੇ 6 ਪੀੜਤਾਂ ਦੀ ਜਾਨ ਲੈ ਲਈ, ਉਥੇ ਹੀ 105 ਲੋਕਾਂ ਦੀ ਰਿਪੋਰਟ ਸਿਹਤ ਮਹਿਕਮੇ ਨੂੰ ਪਾਜ਼ੇਟਿਵ ਵੀ ਮਿਲੀ ਹੈ। 

ਮੰਗਲਵਾਰ 341 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 47 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 341 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 47 ਨੂੰ ਛੁੱਟੀ ਦੇ ਦਿੱਤੀ ਗਈ ਸੀ। ਮਹਿਕਮੇ ਨੇ 3921 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਜਾਣੋ ਕੀ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-332845
ਨੈਗੇਟਿਵ ਆਏ-298557
ਪਾਜ਼ੇਟਿਵ ਆਏ-16357
ਡਿਸਚਾਰਜ ਹੋਏ-15081
ਮੌਤਾਂ ਹੋਈਆਂ-506
ਐਕਟਿਵ ਕੇਸ-770

ਕੋਰੋਨਾ ਵਾਇਰਸ ਦੇ ਮੁੱਖ ਲੱਛਣ ਹਨ
ਬੁਖਾਰ ਦਾ ਹੋਣਾ
ਸੁੱਕੀ ਖੰਘ ਹੋਣਾ
ਸਾਹ ਲੈਣ ’ਚ ਤਕਲੀਫ਼
ਕੁਝ ਮਰੀਜ਼ਾਂ ’ਚ ਨੱਕ ਵਗਣਾ
ਗਲੇ ’ਚ ਖਰਾਸ਼
ਨੱਕ ਬੰਦ ਹੋਣਾ
ਡਾਇਰੀਆ

ਇੰਝ ਕਰੋ ਕੋਰੋਨਾ ਤੋਂ ਬਚਾਅ
ਮਾਸਕ ਜ਼ਰੂਰ ਪਹਿਨੋ
ਹੱਥ ਹਮੇਸ਼ਾ ਸਾਫ਼ ਰੱਖੋ
ਨਿਸ਼ਚਿਤ ਵਕਫੇ ’ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ
ਅਲਕੋਹਲ ਵਾਲੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹੋ
ਛਿੱਕਣ ਅਤੇ ਖੰਘਣ ਸਮੇਂ ਮੂੰਹ ਅਤੇ ਨੱਕ ਨੂੰ ਟਿਸ਼ੂ ਪੇਪਰ ਨਾਲ ਢੱਕ ਲਵੋ ਅਤੇ ਇਸ ਤੋਂ ਬਾਅਦ ਟਿਸ਼ੂ ਨੂੰ ਬੰਦ ਡਸਟਬਿਨ ’ਚ ਸੁੱਟ ਦਿਓ
ਜਿਨ੍ਹਾਂ ਨੂੰ ਸਰਦੀ-ਜ਼ੁਕਾਮ ਅਤੇ ਫਲੂ ਹੋਵੇ, ਉਨ੍ਹਾਂ ਤੋਂ ਦੂਰ ਰਹੋ
ਗੈਰ-ਜ਼ਰੂਰੀ ਹੋਣ ’ਤੇ ਘਰੋਂ ਬਾਹਰ ਨਾ ਨਿਕਲੋ
ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ
ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ


author

shivani attri

Content Editor

Related News