ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, 15 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

Monday, Jun 08, 2020 - 07:37 PM (IST)

ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, 15 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਉਸ ਸਮੇਂ ਜਲੰਧਰ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ ਹੋ ਗਿਆ, ਜਦੋਂ ਇਕੱਠੇ ਇਥੋਂ 15 ਕੇਸ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ 'ਚ 5 ਔਰਤਾਂ ਅਤੇ 10 ਪੁਰਸ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 315 ਤੱਕ ਪਹੁੰਚ ਗਿਆ ਹੈ। ਇਥੇ ਦੱਸ ਦੇਈਏ ਕਿ ਬੀਤੇਂ ਦਿਨਾਂ ਤੋਂ ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਰੋਜ਼ਾਨਾ 10 ਤੋਂ ਵਧੇਰੇ ਕੇਸ ਪਾਜ਼ੇਟਿਵ ਪਾਏ ਜਾ ਰਹੇ ਹਨ। ਹੁਣ ਤੱਕ ਕੁੱਲ ਜਲੰਧਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 315 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 9 ਮਰੀਜ਼ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਵਿਆਹ ਤੋਂ ਇਕ ਹਫ਼ਤਾ ਪਹਿਲਾਂ ਗੋਲ਼ੀਆਂ ਮਾਰ ਕਤਲ ਕੀਤਾ ਨੌਜਵਾਨ

ਇਹ ਆਏ ਅੱਜ ਜਲੰਧਰ 'ਚ ਪਾਜ਼ੇਟਿਵ ਕੇਸ
ਸਵਰਣ ਪਾਰਕ ਕਰਤਾਰਪੁਰ ਦੀਆਂ ਰਹਿਣ ਵਾਲੀਆਂ ਦੋ ਔਰਤਾਂ (21)
ਪਿੰਡ ਅਲੋਵਾਲ ਦੀ ਰਹਿਣ ਵਾਲੀ 7 ਸਾਲ ਦੀ ਬੱਚੀ
ਬਸਤੀ ਸ਼ੇਖ ਦਾ ਰਹਿਣ ਵਾਲਾ 44 ਸਾਲ ਦਾ ਪੁਰਸ਼
ਭਗਤ ਸਿੰਘ ਕਾਲੋਨੀ ਦਾ ਰਹਿਣ ਵਾਲਾ 37 ਸਾਲ ਦਾ ਪੁਰਸ਼
ਰਾਜਾ ਗਾਰਡਨ ਦਾ ਰਹਿਣ ਵਾਲਾ 29 ਸਾਲਾ ਦਾ ਪੁਰਸ਼, 4 ਸਾਲ ਦੀ ਬੱਚੀ ਅਤੇ 7 ਸਾਲ ਦੇ ਬੱਚੇ ਦਾ ਰਿਪੋਰਟ ਪਾਜ਼ੇਟਿਵ ਆਈ ਹੈ।
ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਰਹਿਣ ਵਾਲੇ 2 ਪੁਰਸ਼ ਜਿਨ੍ਹਾਂ ਦੀ ਉਮਰ 48 ਅਤੇ 50 ਸਾਲ ਹੈ, ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਨਿਊ ਸਵਰਾਜ ਗੰਜ ਦੇ ਰਹਿਣ ਵਾਲੇ 55 ਸਾਲ ਦੇ ਪੁਰਸ਼ ਦੀ ਰਿਪਰੋਟ ਪਾਜ਼ੇਟਿਵ ਆਈ ਹੈ।
ਲੰਮਾ ਪਿੰਡ ਦਾ ਰਹਿਣ ਵਾਲਾ 27 ਸਾਲ ਦਾ ਪੁਰਸ਼ ਅਤੇ 43 ਸਾਲ ਦੀ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਜਾਣੋ ਕੀ ਪੰਜਾਬ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2650 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 484, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 315, ਲੁਧਿਆਣਾ 'ਚ 255, ਤਰਨਾਰਨ 167, ਮੋਹਾਲੀ 'ਚ 125, ਹੁਸ਼ਿਆਰਪੁਰ 'ਚ 136, ਪਟਿਆਲਾ 'ਚ 141, ਸੰਗਰੂਰ 'ਚ 104 ਕੇਸ, ਪਠਾਨਕੋਟ 'ਚ 86, ਨਵਾਂਸ਼ਹਿਰ 'ਚ 120, ਮਾਨਸਾ 'ਚ 34, ਕਪੂਰਥਲਾ 44, ਫਰੀਦਕੋਟ 69,  ਮੁਕਤਸਰ 71, ਗਰਦਾਸਪੁਰ 'ਚ 148 ਕੇਸ, ਮੋਗਾ 'ਚ 66, ਬਰਨਾਲਾ 'ਚ 25, ਫਤਿਹਗੜ੍ਹ ਸਾਹਿਬ 'ਚ 69, ਫਾਜ਼ਿਲਕਾ 47, ਬਠਿੰਡਾ 'ਚ 54, ਰੋਪੜ 'ਚ 71 ਅਤੇ ਫਿਰੋਜ਼ਪੁਰ 'ਚ 46 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2142 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਜਦਕਿ ਕੋਰੋਨਾ ਮਹਾਮਾਰੀ ਦੇ 459 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 53 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਡੇਰਾ ਬਿਆਸ 'ਚ ਸੰਗਤ ਤੇ ਵਿਜ਼ਿਟਰਸ ਦੀ ਐਂਟਰੀ 31 ਅਗਸਤ ਤੱਕ ਰਹੇਗੀ ਬੰਦ
ਇਹ ਵੀ ਪੜ੍ਹੋ: ਤਾਲਾਬੰਦੀ 'ਚ ਜਲੰਧਰ ਦੇ ਮੁੰਡੇ ਦਾ ਮੁੰਬਈ 'ਚ ਅਨੋਖਾ ਵਿਆਹ, ਕੁਝ ਇਸ ਤਰ੍ਹਾਂ ਸ਼ਾਮਲ ਹੋਏ 200 ਤੋਂ ਵਧੇਰੇ ਮਹਿਮਾਨ


author

shivani attri

Content Editor

Related News