ਜਲੰਧਰ: ਮੇਅਰ ਸਣੇ ਦੋ ਦਰਜਨ ਕੌਂਸਲਰਾਂ ਨੇ ਕਰਵਾਇਆ ਕੋਰੋਨਾ ਵਾਇਰਸ ਦਾ ਟੈਸਟ

Sunday, Apr 19, 2020 - 07:10 PM (IST)

ਜਲੰਧਰ: ਮੇਅਰ ਸਣੇ ਦੋ ਦਰਜਨ ਕੌਂਸਲਰਾਂ ਨੇ ਕਰਵਾਇਆ ਕੋਰੋਨਾ ਵਾਇਰਸ ਦਾ ਟੈਸਟ

ਜਲੰਧਰ (ਖੁਰਾਣਾ)— ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ ਵਿਸ਼ੇਸ਼ ਤੌਰ 'ਤੇ ਜਲੰਧਰ 'ਚ ਵੀ ਵਧਦੀ ਜਾ ਰਹੀ ਹੈ, ਜਿਸ ਕਾਰਨ ਜਿੱਥੇ ਪ੍ਰਸ਼ਾਸਨ ਨੇ ਵੱਖ-ਵੱਖ ਬੰਦਿਸ਼ਾਂ ਨੂੰ ਸਖਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਸਿਆਸੀ ਆਗੂਆਂ 'ਚ ਵੀ ਇਸ ਮਹਾਮਾਰੀ ਨੂੰ ਲੈ ਕੇ ਦਹਿਸ਼ਤ ਪੈਦਾ ਹੋ ਗਈ ਹੈ। ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਅਤੇ ਦੋ ਦਰਜਨ ਕੌਂਸਲਰਾਂ ਨੇ ਸ਼ਨੀਵਾਰ ਖੁਦ ਕੋਰੋਨਾ ਵਾਇਰਸ ਟੈਸਟ ਕਰਵਾਏ। ਇਸ ਦੇ ਲਈ ਹੈਲਥ ਵਿਭਾਗ ਦੀ ਇਕ ਟੀਮ ਵਿਸ਼ੇਸ਼ ਤੌਰ 'ਤੇ ਨਗਰ ਨਿਗਮ ਦਫਤਰ ਪਹੁੰਚੀ, ਜਿੱਥੇ ਸਾਰੇ ਕੌਂਸਲਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਸੈਂਪਲ ਲਏ ਗਏ।
ਇਹ ਵੀ ਪੜ੍ਹੋ :  ਕਰਫਿਊ 'ਚ ਵਧਿਆ ਸਾਦੇ ਵਿਆਹਾਂ ਦਾ ਰੁਝਾਨ, ਐਕਟਿਵਾ 'ਤੇ ਵਿਆਹ ਕੇ ਲਿਆਇਆ ਲਾੜੀ (ਤਸਵੀਰਾਂ)

PunjabKesari

ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਸੈਂਪਲ ਅੰਮ੍ਰਿਤਸਰ ਲੈਬ 'ਚ ਭੇਜੇ ਜਾਣਗੇ, ਜਿੱਥੋਂ 3 ਦਿਨਾਂ ਦੇ ਅੰਦਰ ਰਿਪੋਰਟ ਆਉਣ ਦੀ ਉਮੀਦ ਹੈ। ਮੇਅਰ ਜਗਦੀਸ਼ ਰਾਜਾ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦੇ ਵੀ ਟੈਸਟ ਲਏ ਗਏ। ਇਸ ਤੋਂ ਇਲਾਵਾ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ, ਦੀਪਕ ਸ਼ਾਰਦਾ, ਜਗਦੀਸ਼ ਦਕੋਹਾ, ਮਨਮੋਹਨ ਸਿੰਘ, ਪ੍ਰਭਦਿਆਲ ਭਗਤ, ਵਿਨੀਤ ਧੀਰ, ਬੰਟੀ ਨੀਲਕੰਠ, ਡਾਕਟਰ ਜਸਲੀਨ ਸੇਠੀ, ਦੀਪਕ ਸ਼ਾਰਦਾ, ਅਮਰੀਕ ਬਾਗੜੀ, ਰਾਧਿਕਾ ਪਾਠਕ, ਪਰਮਜੀਤ ਸਿੰਘ ਰੇਰੂ, ਪੱਲਨੀ ਸਵਾਮੀ, ਕੌਂਸਲਰ ਉਮਾ ਬੇਰੀ, ਪ੍ਰਵੀਨਾ ਮਨੂੰ ਦੇ ਵੀ ਟੈਸਟ ਹੋਏ।

ਇਹ ਵੀ ਪੜ੍ਹੋ :  ਕਪੂਰਥਲਾ ਦੇ ਬਜ਼ੁਰਗ ਜੋੜੇ ਦੀ ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਮੌਤ 

PunjabKesari

ਇਸ ਤੋਂ ਇਲਾਵਾ ਮੇਅਰ ਦੇ ਓ. ਐੱਸ. ਡੀ. ਹਰਪ੍ਰੀਤ ਸਿੰਘ ਵਾਲੀਆ, ਕਰਨ ਅਤੇ ਮਨੂੰ ਬੜਿੰਗ ਆਦਿ ਨੇ ਵੀ ਖੁਦ ਟੈਸਟ ਕਰਵਾਏ। ਮੇਅਰ ਨੇ ਦੱਸਿਆ ਕਿ ਬਾਕੀ ਕੌਂਸਲਰਾਂ ਦੇ ਟੈਸਟ ਵੀ ਅਗਲੇ ਹਫਤੇ ਕਰਵਾ ਦਿੱਤੇ ਜਾਣਗੇ।

ਇਹ ਵੀ ਪੜ੍ਹੋ :  ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ

ਇਹ ਵੀ ਪੜ੍ਹੋ :  ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਬਣ ਰਹੀ ਹੈ 'ਕੋਰੋਨਾ' ਦਾ ਗੜ੍ਹ, ਜਾਣੋ ਕੀ ਨੇ ਹਾਲਾਤ


author

shivani attri

Content Editor

Related News