ਜਲੰਧਰ: CIA ਸਟਾਫ -1 ਨੇ ਘਰ 'ਚ ਕੀਤੀ ਰੇਡ, ਵੱਡੀ ਮਾਤਰਾ 'ਚ ਫੜਿਆ ਸ਼ਰਾਬ ਦਾ ਜਖੀਰਾ

Thursday, Apr 23, 2020 - 01:31 PM (IST)

ਜਲੰਧਰ: CIA ਸਟਾਫ -1 ਨੇ ਘਰ 'ਚ ਕੀਤੀ ਰੇਡ, ਵੱਡੀ ਮਾਤਰਾ 'ਚ ਫੜਿਆ ਸ਼ਰਾਬ ਦਾ ਜਖੀਰਾ

ਜਲੰਧਰ (ਦੀਪਕ, ਵਰੁਣ))— ਜਲੰਧਰ 'ਚ ਲੱਗੇ ਕਰਫਿਊ ਵਿਚਾਲੇ ਇਥੋਂ ਦੀ ਬਸਤੀ ਬਾਵਾ ਖੇਲ ਸਥਿਤ ਨਿਊ ਰਾਜ ਨਗਰ 'ਚ ਸੀ. ਆਈ. ਏ. ਸਟਾਫ-1 ਵੱਲੋਂ ਪੁਲਸ ਪਾਰਟੀ ਸਮੇਤ ਇਕ ਘਰ 'ਚ ਛਾਪਾਮਾਰੀ ਕਰਕੇ ਵੱਡੀ ਮਾਤਰਾ 'ਚ ਸ਼ਰਾਬ ਦੀਆਂ ਦਾ ਜਖੀਰਾ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜੱਥਲੀ, 8 ਹੋਰ ਕੋਰੋਨਾ ਦੇ ਪਾਜ਼ੀਟਿਵ ਕੇਸ ਮਿਲੇ

PunjabKesari

ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਹੈੱਡ ਕਾਂਸਟੇਬਲ ਨਿਤਿਨ ਸ਼ਰਮਾ ਅਤੇ ਹੋਰ ਪੁਲਸ ਪਾਰਟੀ ਦੇ ਨਾਲ ਘਰ 'ਚ ਰੇਡ ਕੀਤੀ। ਛਾਪੇਮਾਰੀ ਦੌਰਾਨ ਉਕਤ ਘਰ 'ਚੋਂ 316 ਦੇ ਕਰੀਬ ਵੱਖ-ਵੱਖ ਬਰਾਂਡਾਂ ਦੀਆਂ ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ :  ਬਲਦੇਵ ਸਿੰਘ ਦੇ ਪੋਤਰੇ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਤਾੜੀਆਂ ਨਾਲ ਗੂੰਜਿਆ ਨਵਾਂਸ਼ਹਿਰ ਦਾ ਸਿਵਲ ਹਸਪਤਾਲ

PunjabKesariਦੱਸਿਆ ਜਾ ਰਿਹਾ ਹੈ ਕਿ ਉਕਤ ਘਰ ਕਿਰਾਏ 'ਤੇ ਲਿਆ ਗਿਆ ਸੀ। ਉਕਤ ਸ਼ਰਾਬ ਰਾਜੂ ਨਾਂ ਦੇ ਵਿਅਕਤੀ ਦੀ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਮੌਕੇ 'ਤੇ ਤਿੰਨ ਕਰਿੰਦਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਿਤ ਕੁਮਾਰ, ਅੰਕਿਤ ਤੇ ਰਾਮ ਸੇਵਕ ਵਜੋਂ ਹੋਈ ਹੈ, ਜੋਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਸਾਰੀ ਸ਼ਰਾਬ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਾਂਸ਼ਹਿਰ ਪੂਰੇ ਦੇਸ਼ ਲਈ ਬਣਿਆ ਮਿਸਾਲ, 'ਕੋਰੋਨਾ' ਦਾ ਇੰਝ ਕੀਤਾ ਸਫਾਇਆ


author

shivani attri

Content Editor

Related News