ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਆਫ਼ਤ, ਵੱਡੀ ਗਿਣਤੀ 'ਚ ਕੇਸ ਮਿਲਣ ਨਾਲ ਅੰਕੜਾ 2 ਹਜ਼ਾਰ ਤੋਂ ਪਾਰ

Sunday, Jul 26, 2020 - 07:08 PM (IST)

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਆਫ਼ਤ, ਵੱਡੀ ਗਿਣਤੀ 'ਚ ਕੇਸ ਮਿਲਣ ਨਾਲ ਅੰਕੜਾ 2 ਹਜ਼ਾਰ ਤੋਂ ਪਾਰ

ਜਲੰਧਰ (ਰੱਤਾ)— ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ। ਜਲੰਧਰ ਜ਼ਿਲ੍ਹੇ 'ਚ ਐਤਵਾਰ ਨੂੰ 68 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਪਾਜ਼ੇਟਿਵ ਕੇਸਾਂ 'ਚ 2 ਸਾਲ ਦਾ ਬੱਚਾ ਵੀ ਸ਼ਾਮਲ ਹਨ। ਇਸ ਦੇ ਇਲਾਵਾ 4 ਲੋਕ ਨਕੋਦਰ ਅਤੇ 2 ਪਿੰਡ ਸ਼ੰਕਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਇਥੇ ਦੱਸ ਦੇਈਏ ਕਿ 49 ਪਾਜ਼ੇਟਿਵ ਕੇਸ ਫਰੀਦਕੋਟ ਮੈਡੀਕਲ ਕਾਲਜ ਤੋਂ ਆਈਆਂ ਰਿਪੋਰਟਾਂ 'ਚੋਂ ਪਾਜ਼ੇਟਿਵ ਮਿਲੇ ਸਨ ਜਦਕਿ ਹੁਣ 19 ਕੋਰੋਨਾ ਦੇ ਪਾਜ਼ੇਟਿਵ ਕੇਸ ਪ੍ਰਾਈਵੇਟ ਲੈਬ 'ਚੋਂ ਹਾਸਲ ਹੋਈਆਂ ਰਿਪੋਰਟਾਂ ਦੇ ਮਿਲੇ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2004 ਤੱਕ ਪਹੁੰਚ ਗਿਆ ਹੈ। ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਿੱਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਸਿਹਤ ਮਹਿਕਮੇ ਲਈ ਵੀ ਇਹ ਇਕ ਚਿੰਤਾ ਦਾ ਵਿਸ਼ਾ ਹੈ।

ਜਲੰਧਰ ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 37 ਤੱਕ ਪੁੱਜਾ
ਕੋਰੋਨਾ ਦੇ ਕਾਰਨ ਸ਼ਨੀਵਾਰ ਨੂੰ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਕੋਰੋਨਾ ਕਾਰਨ ਜਲੰਧਰ 'ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 37 ਤੱਕ ਪਹੁੰਚ ਚੁੱਕਾ ਹੈ। ਉਥੇ ਹੀ ਬੀਤੇ ਦਿਨ 35 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ: ਜਲੰਧਰ: ਫੀਸ ਘੱਟ ਕਰਵਾਉਣ ਪੁੱਜੇ ਮਾਪਿਆਂ ਨਾਲ ਪ੍ਰਿੰਸੀਪਲ ਨੇ ਵਰਤੀ ਇਤਰਾਜ਼ਯੋਗ ਸ਼ਬਦਾਵਲੀ, ਵੀਡੀਓ ਹੋਈ ਵਾਇਰਲ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਾਨਗਰ ਦੇ 1 ਨਿੱਜੀ ਹਸਪਤਾਲ 'ਚ ਇਲਾਜ ਅਧੀਨ ਨਿਊ ਸਿਰਾਜਗੰਜ ਨਿਵਾਸੀ 55 ਸਾਲਾ ਕੋਰੋਨਾ ਪਾਜ਼ੇਟਿਵ ਵਰਿੰਦਰ ਕੁਮਾਰ ਦੀ ਮੌਤ ਹੋ ਗਈ ਸੀ। ਉਥੇ ਹੀ ਸ਼ਨੀਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ 2 ਹਵਾਲਾਤੀ, ਪੁਲਸ ਕਰਮਚਾਰੀ ਅਤੇ ਆਮ ਆਦਮੀ ਵੀ ਸ਼ਾਮਲ ਹਨ। ਮਹਿਕਮੇ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ 29 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਅਤੇ ਜਿਨ੍ਹਾਂ 'ਚੋਂ 3 ਦੀ ਰਿਪੋਰਟ ਮੁੜ ਪਾਜ਼ੇਟਿਵ ਆਈ ਹੈ। ਇਸ ਲਈ ਮਹਿਕਮੇ ਨੇ ਇਨ੍ਹਾਂ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 'ਚ ਨਹੀਂ ਜੋੜਿਆ ਹੈ। ਬਾਕੀ ਲੋਕਾਂ ਦੀ ਪਾਜ਼ੇਟਿਵ ਰਿਪੋਰਟ ਨਿੱਜੀ ਲੈਬਾਰਟਰੀ ਅਤੇ ਸਿਵਲ ਹਸਪਤਾਲ 'ਚ ਸਥਾਪਤ ਟਰੂਨੇਟ ਮਸ਼ੀਨ 'ਤੇ ਕੀਤੇ ਗਏ ਟੈਸਟਾਂ ਤੋਂ ਮਿਲੀ ਹੈ।

ਆਪਣੀ ਮਰਜ਼ੀ ਨਾਲ ਸਿਵਲ ਹਸਪਤਾਲ 'ਚ ਦੋਬਾਰਾ ਟੈਸਟ ਕਰਵਾਉਣ ਆ ਰਹੇ ਹਨ ਪਾਜ਼ੇਟਿਵ ਮਰੀਜ਼!
ਸ਼ਨੀਵਾਰ ਨੂੰ ਸਿਹਤ ਮਹਿਕਮੇ ਵੱਲੋਂ ਪ੍ਰਾਪਤ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ 'ਚੋਂ ਜਿਨ੍ਹਾਂ 3 ਲੋਕਾਂ ਦੀ ਰਿਪੋਰਟ ਮੁੜ ਪਾਜ਼ੇਟਿਵ ਆਈ ਹੈ, ਉਨ੍ਹਾਂ ਨੂੰ ਦੂਜੀ ਵਾਰ ਟੈਸਟ ਕਰਵਾਉਣ ਲਈ ਆਖਿਰ ਕਿਸ ਨੇ ਕਿਹਾ ਹੋਵੇਗਾ, ਇਸ ਗੱਲ ਨੂੰ ਲੈ ਕੇ ਸਿਹਤ ਮਹਿਕਮੇ ਦੇ ਅਧਿਕਾਰੀ ਵੀ ਹੈਰਾਨ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ 'ਚੋਂ ਇਕ ਔਰਤ ਦੀ ਰਿਪੋਰਟ 14 ਜੁਲਾਈ ਨੂੰ ਪਾਜ਼ੇਟਿਵ ਆਈ ਸੀ ਅਤੇ ਇਸ ਹਿਸਾਬ ਨਾਲ ਉਸ ਦਾ ਕੁਆਰੰਟਾਈਨ ਪੀਰੀਅਡ ਅਜੇ ਖਤਮ ਨਹੀਂ ਹੋਇਆ। ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਉਕਤ ਔਰਤ ਦੋਬਾਰਾ ਸਿਵਲ ਹਸਪਤਾਲ ਵਿਚ ਆ ਕੇ ਸੈਂਪਲ ਕਿਵੇਂ ਦੇ ਗਈ?
ਇਹ ਵੀ ਪੜ੍ਹੋ:  ਯੂਕ੍ਰੇਨ ਤੋਂ ਭਾਰਤ ਆਈ ਕੁੜੀ ਦਾ ਜਲੰਧਰ ਦੇ ਮੁੰਡੇ 'ਤੇ ਆਇਆ ਦਿਲ, ਇੰਝ ਰਚਾਇਆ ਵਿਆਹ

ਸਥਾਨਕ ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਵੇਲੇ ਮਰੀਜ਼ਾਂ ਦੀ ਸੂਚੀ ਇਸ ਤਰ੍ਹਾਂ ਹੈ :-
517 ਐਕਟਿਵ ਕੇਸ, 103 ਘਰਾਂ 'ਚ ਆਈਸੋਲੇਟ ਮਰੀਜ਼, 65 ਸਿਵਲ ਹਸਪਤਾਲ 'ਚ, 159 ਮੈਰੀਟੋਰੀਅਸ ਸਕੂਲ 'ਚ, 51 ਮਿਲਟਰੀ ਹਸਪਤਾਲ 'ਚ, 67 ਬੀ. ਐੱਸ.ਐੱਫ. ਹਸਪਤਾਲ 'ਚ, 6 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 12 ਲੁਧਿਆਣਾ ਦੇ ਹਸਪਤਾਲਾਂ 'ਚ, 1 ਪੀ. ਜੀ. ਆਈ. ਚੰਡੀਗੜ੍ਹ 'ਚ, 21 ਨਿੱਜੀ ਹਸਪਤਾਲਾਂ 'ਚ, 32 ਘਰਾਂ ਨੂੰ ਸ਼ਿਫਟ ਕੀਤੇ ਪਾਜ਼ੇਟਿਵ ਮਰੀਜ਼

ਸ਼ਨੀਵਾਰ ਨੂੰ 494 ਦੀ ਰਿਪੋਰਟ ਨੈਗੇਟਿਵ ਅਤੇ 51 ਹੋਰਨਾਂ ਨੂੰ ਮਿਲੀ ਛੁੱਟੀ
ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ ਸ਼ਨੀਵਾਰ ਨੂੰ 494 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 51 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਨੇ 764 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜ ਦਿੱਤੇ ਹਨ।

ਜਲੰਧਰ ਦੇ ਹਾਲਾਤ
ਕੁਲ ਸੈਂਪਲ-39242
ਨੈਗੇਟਿਵ ਆਏ-35778
ਪਾਜ਼ੇਟਿਵ ਆਏ-2004
ਡਿਸਚਾਰਜ ਹੋਏ ਮਰੀਜ਼-1382
ਮੌਤਾਂ ਹੋਈਆਂ 37
ਇਹ ਵੀ ਪੜ੍ਹੋ:  ਫੀਸ ਨੂੰ ਲੈ ਕੇ ਨਿੱਜੀ ਸਕੂਲਾਂ ਨੇ ਜਾਰੀ ਕੀਤਾ ਫਰਮਾਨ, ਦਿੱਤਾ ਹਫਤੇ ਦਾ ਸਮਾਂ (ਵੀਡੀਓ)


author

shivani attri

Content Editor

Related News