ਕੋਰੋਨਾ ਦਾ ਕਹਿਰ: ਜਲੰਧਰ ਪੁਲਸ ਕਮਿਸ਼ਨਰ ਦੀ ਲੋਕਾਂ ਨੂੰ ਨਸੀਹਤ

05/01/2020 4:27:23 PM

ਜਲੰਧਰ (ਸੁਧੀਰ)— ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੇ ਲੋਕਡਾਊਨ ਅਤੇ ਕਰਫਿਊ 'ਚ ਹੋਰ ਸਖਤੀ ਵਰਤਣ ਦੇ ਨਾਲ-ਨਾਲ ਬੀਤੇ ਦਿਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਨਸੀਹਤ ਦਿੱਤੀ ਕਿ ਅਮਰੀਕਾ ਵਰਗੇ ਵੱਡੇ ਦੇਸ਼ 'ਚ ਕੋਰੋਨਾ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਡਾਜ਼ੰਟ ਮੈਟਰ, ਡਾਜ਼ੰਟ ਮੈਟਰ (ਕੋਈ ਗੱਲ ਨਹੀਂ) ਕਹਿ ਰਹੇ ਸਨ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਦੀ ਜਾਨ ਗਵਾ ਕੇ ਭੁਗਤਣਾ ਪਿਆ ਜਦਕਿ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪੀੜਤ ਹੋ ਗਏ।

ਇਹ ਵੀ ਪੜ੍ਹੋ : ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਜਦੋਂ ਉੱਥੇ ਦੇ ਜਾਣਕਾਰਾਂ ਨਾਲ ਫੋਨ 'ਤੇ ਮੇਰੀ ਗੱਲ ਹੁੰਦੀ ਹੈ ਤਾਂ ਉਥੇ ਦੇ ਲੋਕ ਅਮਰੀਕਾ ਵਿਚ ਬੁਰਾ ਹਾਲ ਹੋਣ ਸਬੰਧੀ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ 'ਚ ਕਿਸੇ ਵੀ ਬੀਮਾਰੀ ਦਾ ਇਲਾਜ ਸੰਭਵ ਹੈ ਪਰ ਉੱਥੇ ਦੇ ਲੋਕਾਂ ਨੇ ਕੋਰੋਨਾ ਕਾਰਨ ਘਰਾਂ 'ਚੋਂ ਬਾਹਰ ਨਿਕਲਣ ਵੇਲੇ ਡਜੰਟ ਮੈਟਰ, ਡਜੰਟ ਕਰਦਿਆਂ ਨੇ ਅੱਜ ਆਪਣੇ ਦੇਸ਼ ਦੇ ਲੱਖਾਂ ਲੋਕਾਂ ਦੀ ਜਾਨ ਗਵਾ ਲਈ। ਉਨ੍ਹਾਂ ਨੇ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ। ਉਸ ਲਈ ਇਥੇ ਇਸ ਤਰ੍ਹਾਂ ਦੀ ਸਥਿਤੀ ਨਾ ਬਣੇ ਇਸ ਲਈ ਆਪਣੇ ਪਰਿਵਾਰ ਨਾਲ ਘਰਾਂ 'ਚ ਰਹੋ ਅਤੇ ਸੁਰੱਖਿਆਤ ਰਹੋ।

ਇਹ ਵੀ ਪੜ੍ਹੋ : ਜਲੰਧਰ: ਥਾਣੇ ਨੇੜੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਉਨ੍ਹਾਂ ਕਿਹਾ ਕਿ ਪੁਲਸ ਕਰਫਿਊ ਦੌਰਾਨ ਸਖਤੀ ਵਰਤ ਰਹੀ ਹੈ। ਹਰ ਗਲੀ-ਮੁਹੱਲੇ ਵਿਚ ਪੁਲਸ ਨਜ਼ਰ ਨਹੀਂ ਰੱਖ ਸਕਦੀ । ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨੇੜੇ ਕੋਈ ਵਿਅਕਤੀ ਕਰਫਿਊ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹ ਖੁੱਦ ਉਸ 'ਤੇ ਸ਼ਿਕੰਜਾ ਕੱਸਣ। ਜੇਕਰ ਫਿਰ ਵੀ ਨਹੀਂ ਮਨੰਦਾ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਬੀਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ ਅਤੇ ਨਾ ਹੀ ਇਸ ਦੇ ਕੋਈ ਲੱਛਣ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਕਈ ਲੋਕ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਾ ਰੱਖਦੇ ਹੋਏ ਬਾਹਰੀ ਲੋਕਾਂ ਨੂੰ ਮਿਲਦੇ ਹਨ। ਜਿਸ ਤੋਂ ਬਾਅਦ ਉਹ ਘਰ ਆ ਕੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਮਿਲਦੇ ਹਨ, ਜਿਸ ਨਾਲ ਇਸ ਰੋਗ ਦੇ ਫੈਲਣ ਦਾ ਖਤਰਾ ਜਿਆਦਾ ਰਹਿੰਦਾ ਹੈ। ਇਸ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰਖੋ। ਉਨ੍ਹਾਂ ਨੇ ਸ਼ਹਿਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨਾਲ ਮਿਲ ਕੇ ਇਲਾਕੇ ਵਿਚ ਫਲੈਗ ਮਾਰਚ ਕੱਢਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟੇ ਗਏ ਅਤੇ ਅਨੇਕਾਂ ਦੇ ਵਾਹਨ ਵੀ ਬਾਉਂਡ ਕੀਤੇ ਗਏ।
ਇਹ ਵੀ ਪੜ੍ਹੋ : ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)


shivani attri

Content Editor

Related News