ਹੁਸ਼ਿਆਰਪੁਰ ਦੇ ਟਾਂਡਾ 'ਚ ਇਕ ਹੋਰ 'ਕੋਰੋਨਾ' ਦਾ ਪਾਜ਼ੇਟਿਵ ਕੇਸ ਮਿਲਿਆ

Sunday, May 24, 2020 - 02:48 PM (IST)

ਹੁਸ਼ਿਆਰਪੁਰ ਦੇ ਟਾਂਡਾ 'ਚ ਇਕ ਹੋਰ 'ਕੋਰੋਨਾ' ਦਾ ਪਾਜ਼ੇਟਿਵ ਕੇਸ ਮਿਲਿਆ

ਟਾਂਡਾ (ਵਰਿੰਦਰ ਪੰਡਿਤ, ਮੋਮੀ, ਜਸਵਿੰਦਰ)— ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ 'ਚ ਬੀਤੇ ਦਿਨੀਂ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਇਕ ਹੋਰ ਵਿਅਕਤੀ ਦੀ ਰਿਪੋਰਟ ਆਈ ਪਾਜਟਿਵ ਆਈ ਹੈ। ਇਸ ਦੇ ਨਾਲ ਹੀ ਹੁਣ ਹੁਸ਼ਿਆਰਪੁਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 104 ਤੱਕ ਪਹੁੰਚ ਗਿਆ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮ੍ਰਿਤਕ ਲਖਵਿੰਦਰ ਸਿੰਘ ਦੇ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਜਦਕਿ  12 ਹੋਰ ਵਿਅਕਤੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।  

ਜਾਣਕਾਰੀ ਅਨੁਸਾਰ ਪਿੰਡ ਨੰਗਲੀ ਜਲਾਲਪੁਰ ਦੇ ਬਲਦੇਵ ਸਿੰਘ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਬਲਦੇਵ ਸਿੰਘ ਕੋਰੋਨਾ ਨਾਲ ਮਰੇ ਵਿਅਕਤੀ ਨੂੰ ਇਲਾਜ ਲਈ ਆਪਣੀ ਕਾਰ 'ਚ ਜਲੰਧਰ ਲੈ ਕੇ ਆਉਂਦਾ-ਜਾਂਦਾ ਸੀ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜਦੋਂ ਹੁਣ ਉਸ ਨੂੰ ਸਰਕਾਰੀ ਹਸਪਤਾਲ ਦੀ ਟੀਮ ਹੁਸ਼ਿਆਰਪੁਰ ਇਕਾਂਤਵਾਸ ਸੈਂਟਰ 'ਚ ਭਰਤੀ ਕਰਵਾਉਣ ਲਈ ਲੈਣ ਲਈ ਪਹੁੰਚੀ ਤਾਂ ਬਲਦੇਵ ਵੱਲੋਂ ਵਿਰੋਧ ਕੀਤਾ ਗਿਆ। ਬਲਦੇਵ ਵੱਲੋਂ ਕੀਤੇ ਗਏ ਹਾਈ ਵੋਲਟੇਜ਼ ਡਰਾਮੇ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਬੜੀ ਮੁਸ਼ੱਕਤ ਨਾਲ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਹੁਸ਼ਿਆਰਪੁਰ ਲਿਜਾਣ 'ਚ ਸਫਲ ਹੋਈ। ਇਸ ਤੋਂ ਬਾਅਦ ਉਸ ਨੂੰ ਸਿਹਤ ਵਿਭਾਗ ਦੀ ਟੀਮ ਆਪਣੇ ਨਾਲ ਲੈ ਗਈ।  


author

shivani attri

Content Editor

Related News