ਮੁੰਬਈ ''ਚ ਤਾਇਨਾਤ ਹੁਸ਼ਿਆਰਪੁਰ ਦੇ ਹੌਲਦਾਰ ਦੀ ਕੋਰੋਨਾ ਕਾਰਨ ਹੋਈ ਮੌਤ

Friday, May 08, 2020 - 08:35 PM (IST)

ਮੁੰਬਈ ''ਚ ਤਾਇਨਾਤ ਹੁਸ਼ਿਆਰਪੁਰ ਦੇ ਹੌਲਦਾਰ ਦੀ ਕੋਰੋਨਾ ਕਾਰਨ ਹੋਈ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼,ਮੋਮੀ)— ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਜਹੂਰਾ ਦੇ ਇਕ ਪਰਿਵਾਰ 'ਤੇ ਵੀ ਟੁੱਟਿਆ ਹੈ। ਇਥੋਂ ਦੇ ਇਕ ਹੌਲਦਾਰ ਦੀ ਮੁੰਬਈ 'ਚ ਡਿਊਟੀ ਦੌਰਾਨ 'ਕੋਰੋਨਾ' ਪਾਜ਼ੇਟਿਵ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੌਲਦਾਰ ਗੁਰਬਚਨ ਸਿੰਘ ਪੁੱਤਰ ਲਹਿਣਾ ਸਿੰਘ ਦੇ ਰੂਪ 'ਚ ਹੋਈ ਹੈ।

PunjabKesari

ਉਹ ਮੁੰਬਈ ਹਵਾਈ ਅੱਡੇ ਨੇੜੇ ਸੀ. ਆਈ. ਐੱਸ. ਐੱਫ. ਦੀ ਟੀਮ ਨਾਲ ਤਾਇਨਾਤ ਸੀ। ਉਸ ਨੂੰ ਬੀਤੇ ਦਿਨ ਹੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਸਾਂਤਾ ਕਰੂਜ਼ ਇਲਾਕੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਸੀ, ਜਿੱਥੇ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਮੁੰਬਈ ਤੋਂ ਇਸ ਅਣਹੋਣੀ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਮਾਤਮ ਦਾ ਮਾਹੌਲ ਹੈ।


author

shivani attri

Content Editor

Related News