ਫਰੀਦਕੋਟ ਵਾਸੀਆਂ ਲਈ ਖੁਸ਼ੀ ਦੀ ਖਬਰ, ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਹੋਇਆ ਠੀਕ

Saturday, Apr 18, 2020 - 03:51 PM (IST)

ਫਰੀਦਕੋਟ ਵਾਸੀਆਂ ਲਈ ਖੁਸ਼ੀ ਦੀ ਖਬਰ, ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਹੋਇਆ ਠੀਕ

ਫਰੀਦਕੋਟ (ਜਗਤਾਰ)— ਫਰੀਦਕੋਟ 'ਚ ਕੋਰੋਨਾ ਵਾਇਰਸ ਦੇ ਪਹਿਲੇ ਪਾਜ਼ੀਟਿਵ ਆਏ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚੋਂ ਅੱਜ ਕਰੀਬ 20 ਦਿਨਾਂ ਬਾਅਦ ਪੂਰਨ ਸਿਹਤਯਾਬ ਹੋਣ ਉਪਰੰਤ ਛੁੱਟੀ ਮਿਲ ਗਈ ਹੈ। ਅੱਜ ਮੈਡੀਕਲ ਸਟਾਫ ਵੱਲੋਂ ਆਨੰਦ ਗੋਇਲ ਦਾ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਉਣ 'ਤੇ ਫੁੱਲ ਭੇਟ ਕੀਤੇ ਗਏ ਅਤੇ ਤਾੜੀਆਂ ਨਾਲ ਸੁਆਗਤ ਕੀਤਾ  ਗਿਆ। ਇਸ ਤੋਂ ਬਾਅਦ ਆਨੰਦ ਗੋਇਲ ਖੁਸ਼ੀ-ਖੁਸ਼ੀ ਘਰ ਲਈ ਰਵਾਨਾ ਹੋਏ।

PunjabKesari

ਇਸ ਮੌਕੇ ਗੱਲਬਾਤ ਕਰਦੇ ਹੋਏ ਬਾਬਾ ਫਰੀਦ ਯੁਨੀਵਰਸਿਟੀ ਦੇ ਵੀ. ਸੀ. ਰਾਜ ਬਹਾਦਰ ਨੇ ਕਿਹਾ ਕੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕੀ ਉਨ੍ਹਾਂ ਦਾ ਮਰੀਜ਼ ਠੀਕ ਹੋ ਗਿਆ ਹੈ। ਉਨ੍ਹਾਂ ਕਿਹਾ ਕਿਅੱਜ ਸਾਰਾ ਹੀ ਸਟਾਫ ਇਥੇ ਮੌਜੂਦ ਹੈ, ਜਿਨ੍ਹਾਂ ਨੇ ਆਨੰਦ ਗੋਇਲ ਦੀ ਦੇਖਭਾਲ ਕੀਤੀ ਹੈ। ਅੱਜ ਉਹ ਸਾਰੇ ਬਹੁਤ ਖੁਸ਼ ਹਨ ਅਤੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਇਲਾਜ ਸਾਡੇ ਵੱਲੋਂ ਕੀਤਾ ਗਿਆ ਹੈ, ਉਸ ਸਾਰੇ ਹੀ ਪੰਜਾਬ 'ਚ ਸ਼ੁਰੂ ਹੋ ਗਿਆ ਹੈ।

PunjabKesari

ਹਸਪਤਾਲ ਤੋਂ ਜਾਂਦੇ ਸਮੇਂ ਆਨੰਦ ਗੋਇਲ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਜੀ. ਜੀ. ਐੱਸ ਮੈਡੀਕਲ ਹਸਪਤਾਲ 'ਚ ਉਸ ਦਾ ਬਹੁਤ ਵਧੀਆ ਇਲਾਜ ਹੋਇਆ ਅਤੇ ਅੱਜ ਉਸ ਨੂੰ ਛੁੱਟੀ ਮਿਲੀ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਅਮਲੇ ਦਾ ਬਹੁਤ ਸਹਿਯੋਗ ਰਿਹਾ, ਜਿੰਨਾ ਨੇ ਹਰ ਜਰੂਰਤ ਨੂੰ ਪੂਰਾ ਕੀਤਾ ਅਤੇ ਪੁਰੀ ਤਨਦੇਹੀ ਨਾਲ ਉਸ ਦਾ ਇਲਾਜ ਕੀਤਾ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਜੇਕਰ ਕਿਸੇ ਨੂੰ ਇਸ ਬੀਮਾਰੀ ਦੇ ਲੱਛਣ ਦਿਸਣ ਤਾਂ ਉਹ ਆਪਣੀ ਸਿਹਤ ਜਾਂਚ ਸਮੇਂ ਸਿਰ ਕਰਵਾਵੇ ਤਾਂ ਜੋ ਇਸ ਭਿਆਨਕ ਬੀਮਾਰੀ ਨੂੰ ਹਰਾਇਆ ਜਾ ਸਕੇ।


author

shivani attri

Content Editor

Related News