ਕੋਰੋਨਾ ਦਾ ਕਹਿਰ, ਹੁਣ ਅੰਮ੍ਰਿਤਸਰ 'ਚ ਆਇਆ ਪਾਜ਼ੀਟਿਵ ਮਰੀਜ਼ (ਵੀਡੀਓ)
Saturday, Mar 21, 2020 - 06:46 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਹੁਣ ਤੱਕ 7 ਮਾਮਲੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਇਕ ਹੋਰ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਉਕਤ ਵਿਅਕਤੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਮੈਡੀਕਲ ਕਾਲਜ 'ਚ ਵਿਅਕਤੀ ਦੀ ਮੁੱਢਲੀ ਅਤੇ ਪੁਸ਼ਟੀ ਕਰਨ ਵਾਲੀ ਮੁੱਖ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਵਿਅਕਤੀ ਬੀਤੇ ਦਿਨੀਂ ਯੂ. ਕੇ. ਤੋਂ ਅੰਤਰਰਾਸ਼ਟਰੀ ਏਅਰਪੋਰਟ ਦਿੱਲੀ ਪਹੁੰਚਿਆ ਸੀ। ਅੰਮ੍ਰਿਤਸਰ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਬੀਤੇ ਦਿਨੀਂ ਯੂ. ਕੇ. ਤੋਂ ਕੌਮਾਂਤਰੀ ਏਅਰਪੋਰਟ ਦਿੱਲੀ ਆਇਆ ਸੀ ਅਤੇ ਇਥੋਂ ਪੰਜਾਬ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵਲੋਂ ਕੀਤੀ ਗਈ ਸਖਤੀ ਦੇ ਚੱਲਦਿਆ ਫਲਾਈਟ 'ਚ ਨਾ ਆ ਕੇ ਸ਼ਤਾਬਦੀ ਟਰੇਨ ਰਾਹੀਂ ਅੰਮ੍ਰਿਤਸਰ ਪੁੱਜਾ ਸੀ।
ਇਹ ਵੀ ਪੜ੍ਹੋ ► ਪੰਜਾਬ 'ਚ 'ਕੋਰੋਨਾ ਵਾਇਰਸ' ਨੇ ਮਚਾਈ ਤੜਥੱਲੀ, 7 ਕੇਸਾਂ ਦੀ ਪੁਸ਼ਟੀ, ਇਕ ਦੀ ਮੌਤ
ਮਰੀਜ਼ ਦੇ ਕਿਸੇ ਰਿਸ਼ਤੇਦਾਰ ਨੇ ਅੰਮ੍ਰਿਤਸਰ ਦੀ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੋਹਲ ਨੂੰ ਇਸ ਦੀ ਜਾਣਕਾਰੀ ਦਿੱਤੀ।ਜਿਸ ਦੇ ਉਪਰੰਤ ਵਿਭਾਗ ਦੀਆਂ ਟੀਮਾਂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਉਕਤ ਵਿਅਕਤੀ ਨੂੰ ਚੁੱਕ ਕੇ ਸਿੱਧਾ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ । ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਨੇ ਦੱਸਿਆ ਕਿ ਜਿਸ ਟ੍ਰੇਨ 'ਚ ਇਹ ਵਿਅਕਤੀ ਆਇਆ ਹੈ, ਉਸ ਦੇ ਨਾਲ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਐਲਰਟ ਕਰਨ ਲਈ ਰੇਲਵੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਰੇਲ ਤੋਂ ਉਤਰਦੇ ਹੀ ਵਿਭਾਗ ਦੀਆਂ ਟੀਮਾਂ ਨੂੰ ਵੇਖਦੇ ਤੁਰੰਤ ਆਪਣੀ ਟਿਕਟ ਪਾੜ ਦਿੱਤੀ ਸੀ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਤੋਂ ਇਹ 7 ਉਪਾਅ ਬਚਾ ਸਕਦੈ ਤੁਹਾਡੀ ਜਾਨ (ਵੀਡੀਓ) ► ਟ੍ਰਾਈਡੈਂਟ ਗਰੁੱਪ ਦਾ ਵੱਡਾ ਐਲਾਨ, ਮੁਲਾਜ਼ਮਾਂ ਨੂੰ ਮਿਲੇਗੀ ਛੁੱਟੀਆਂ ਦੀ ਤਨਖਾਹ
ਸਿਵਲ ਸਰਜਨ ਨੇ ਦੱਸਿਆ ਕਿ ਮਰੀਜ਼ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਲੋਕ ਦਹਿਸ਼ਤ 'ਚ ਨਾ ਆਉਣ। ਹੁਣ ਤੱਕ ਪੰਜਾਬ 'ਚ 13 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 2 ਕੇਸ ਪਾਜ਼ੀਟਿਵ, ਗੜ੍ਹਸ਼ੰਕਰ 'ਚ 1, ਚੰਡੀਗੜ੍ਹ 'ਚ 5, ਮੋਹਾਲੀ 'ਚ 4 ਅਤੇ ਬੰਗਾ 'ਚ 1 ਕੇਸ ਦੀ ਪੁਸ਼ਟੀ ਹੋ ਗਈ ਹੈ।