ਕਰਫਿਊ ਕਾਰਨ ਮਾਂ ਦੀਆਂ ਅਸਥੀਆਂ ਤਾਰਨ ਦੀ ਵੀ ਨਹੀਂ ਮਿਲੀ ਇਜਾਜ਼ਤ
Monday, Mar 23, 2020 - 06:40 PM (IST)
ਤਰਨਤਾਰਨ (ਵਿਜੇ ਅਰੋੜਾ) : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾਈ ਹੋਈ। ਪੰਜਾਬ ਸਰਕਾਰ ਨੇ ਵੀ ਅਗਲੇ ਹੁਕਮਾਂ ਤਕ ਸੂਬੇ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਹਨ। ਕਰਫਿਊ ਕਾਰਨ ਜਿੱਥੇ ਜ਼ਿੰਦਗੀ ਰੁਕ ਕੇ ਰਹਿ ਗਈ ਹੈ, ਉਥੇ ਹੀ ਤਰਨਤਾਰਨ ਵਿਚ ਕਰਫਿਊ ਕਰਕੇ ਇਕ ਵਿਅਕਤੀ ਨੂੰ ਮ੍ਰਿਤਕ ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਪੁਲਸ ਨੇ ਕਿਹਾ ਕਿ ਅਸਥੀਆਂ ਨੂੰ ਮਿੱਟੀ ਵਿਚ ਦੱਬ ਦਿਓ। ਦੂਜੇ ਪਾਸੇ ਮ੍ਰਿਤਕ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਦੀਆਂ ਅਸਥੀਆਂ ਮਿੱਟੀ ਵਿਚ ਨਹੀਂ ਦੱਬੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ
ਦਰਅਸਲ ਪੰਜਾਬ ਸਰਕਾਰ ਵਲੋਂ ਸੂਬੇ 'ਚ ਪੂਰਣ ਤੌਰ 'ਤੇ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦਰਮਿਆਨ ਤਰਨਤਾਰਨ ਦੇ ਇਕ ਵਿਅਕਤੀ ਦੀ ਮਾਤਾ ਦੀ ਮੌਤ ਹੋ ਗਈ ਅਤੇ ਉਹ ਥਾਣੇ ਆਇਆ ਅਤੇ ਪੰਜਾਬ ਪੁਲਸ ਨੂੰ ਕਿਹਾ ਕਿ ਮੇਰੀ ਮਾਂ ਪੂਰੀ ਹੋ ਗਈ ਹੈ ਅਤੇ ਅਸੀਂ ਅੱਜ ਉਨ੍ਹਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨਾ ਹੈ, ਸਾਨੂੰ ਪੰਜ ਵਿਅਕਤੀਆਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਅਸੀ ਅਸਥੀਆਂ ਨੂੰ ਪ੍ਰਵਾਹ ਕਰ ਸਕੀਏ, ਇਸ 'ਤੇ ਪੁਲਸ ਨੇ ਕਿਹਾ ਕਿ ਕਰਫਿਊ ਦੌਰਾਨ ਕਿਸੇ ਨੂੰ ਵੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ, ਆਪਣੀ ਮਾਂ ਦੇ ਫੁੱਲ ਮਿੱਟੀ ਵਿਚ ਹੀ ਦੱਬ ਦਿਓ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਐਲਾਨ