ਖੰਨਾ ਦੇ 5 ਵਿਅਕਤੀਆਂ ਦਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ''ਚ ਆਉਣ ਕਰਕੇ ਲੋਕ ਸਹਿਮੇ

Sunday, Mar 29, 2020 - 06:44 PM (IST)

ਖੰਨਾ (ਸੁਖਵਿੰਦਰ ਕੌਰ) : ਨਵਾਂਸ਼ਹਿਰ ਦੇ ਪਠਲਾਵਾਂ ਪਿੰਡ ਦੇ ਵਸਨੀਕ ਬਲਦੇਵ ਸਿੰਘ, ਜਿਸ ਦੀ ਕੋਰੋਨਾ ਵਾਇਰਸ ਕਰ ਕੇ ਮੌਤ ਹੋ ਗਈ ਸੀ, ਉਸ ਦੀ ਚੇਨ ਨਾਲ ਇਹ ਮਹਾਮਾਰੀ ਪੰਜਾਬ ਵਿਚ ਵਧਦੀ ਜਾ ਰਹੀ ਹੈ, ਜਿਸ ਕਰ ਕੇ ਅੱਜ ਤੱਕ 2 ਦਰਜਨ ਤੋਂ ਵੀ ਵੱਧ ਵਿਅਕਤੀ ਕਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਉਸ ਦੇ ਸੰਪਰਕ 'ਚ ਹੁਣ ਖੰਨਾ ਇਲਾਕੇ ਦੇ ਵੀ 5 ਵਿਅਕਤੀਆਂ ਦੇ ਨਾਂ ਆ ਜਾਣ ਕਾਰਣ ਸਹਿਮ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ    

ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਇਲਾਕੇ ਦੇ ਪਿੰਡ ਮੋਰਾਂਵਾਲੀ ਵਿਚ 13 ਤੋਂ 15 ਮਾਰਚ ਤੱਕ ਹੋਏ ਸਮਾਗਮ ਦੌਰਾਨ ਪਿੰਡ ਮਲਕਪੁਰ ਦੇ ਪੰਜ ਵਿਅਕਤੀ ਸਵਰਨ ਸਿੰਘ (52) ਉਸਦਾ ਪੁੱਤਰ ਮਨਜੀਤ ਸਿੰਘ (18), ਭਿੰਦਰ ਸਿੰਘ (55), ਚਰਨ ਸਿੰਘ (45) ਅਤੇ ਉਸਦਾ ਪੁੱਤਰ ਮਨਵੀਰ ਸਿੰਘ (11) ਸ਼ਾਮਲ ਹੋਏ ਸਨ। ਪਤਾ ਲੱਗਾ ਹੈ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੀ ਟੀਮ ਵੱਲੋਂ ਪਿੰਡ ਮਲਕਪੁਰ ਦੇ ਇਨ੍ਹਾਂ ਸਾਰੇ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਹੜੇ ਠੀਕ-ਠਾਕ ਪਾਏ ਗਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰਫਿਊ ਕਾਰਨ ਅੰਮ੍ਰਿਤਸਰ ''ਚ 1 ਦੀ ਮੌਤ    

ਇਸ ਸਬੰਧੀ ਗੱਲਬਾਤ ਕਰਦਿਆਂ ਸੀ. ਐੱਚ. ਸੀ. ਮਾਨੂੰਪੁਰ ਦੇ ਐੱਸ. ਐੱਮ. ਓ. ਡਾ. ਅਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਜਾਂਚ ਦੌਰਾਨ ਸਾਰੇ ਤੰਦਰੁਸਤ ਪਾਏ ਗਏ ਹਨ, ਫਿਰ ਵੀ ਸਾਰਿਆਂ ਨੂੰ ਆਪਣੇ ਹੀ ਘਰਾਂ ਦੇ ਅੰਦਰ ਆਈਸੋਲੇਟ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਨਾਰਮਲ ਜ਼ੁਕਾਮ ਦੀ ਦਿੱਕਤ ਪਾਈ ਗਈ ਹੈ, ਜਿਸ ਦੇ ਕੱਲ ਟੈਸਟ ਕਰਵਾਏ ਜਾਣਗੇ ਅਤੇ ਸਿਹਤ ਵਿਭਾਗ ਵੱਲੋਂ ਸਾਰੇ ਵਿਅਕਤੀਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਐੱਸ. ਐੱਮ. ਓ. ਡਾ. ਅਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ 5 ਵਿਅਕਤੀਆਂ ਨੂੰ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਤੋਂ ਬਾਅਦ 15 ਦਿਨ ਬੀਤ ਚੁੱਕੇ ਹਨ ਅਤੇ ਉਨ੍ਹਾਂ ਵਿਚ ਕੋਈ ਵੀ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ    


Gurminder Singh

Content Editor

Related News