ਕੋਰੋਨਾ ਦੀ ਔਖੀ ਘੜੀ ''ਚ ਲੁਧਿਆਣਾ ਵਾਸੀਆਂ ਦੀ ਸੇਵਾ ਕਰ ਰਹੇ ਇਹ 2 ਸ਼ਖਸ

Wednesday, May 06, 2020 - 04:38 PM (IST)

ਕੋਰੋਨਾ ਦੀ ਔਖੀ ਘੜੀ ''ਚ ਲੁਧਿਆਣਾ ਵਾਸੀਆਂ ਦੀ ਸੇਵਾ ਕਰ ਰਹੇ ਇਹ 2 ਸ਼ਖਸ

ਲੁਧਿਆਣਾ (ਨਰਿੰਦਰ) : ਪੰਜਾਬ 'ਚ ਜਿੱਥੇ ਕਰਫਿਊ ਜਾਰੀ ਹੈ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਲੋਕਾਂ ਦੀ ਭਲਾਈ ਲਈ ਸੇਵਾ ਵੀ ਕੀਤੀ ਜਾ ਰਹੀ ਹੈ, ਉੱਥੇ ਹੀ ਲੁਧਿਆਣਾ 'ਚ ਮੋਹਿਤ ਰਾਮਪਾਲ ਵੀ ਇਸ ਔਖੀ ਘੜੀ 'ਚ ਆਪਣਾ ਯੋਗਦਾਨ ਪਾ ਰਹੇ ਹਨ। ਮੋਹਿਤ ਰਾਮਪਾਲ ਲੋੜਵੰਦ ਲੋਕਾਂ ਤੱਕ ਰਾਸ਼ਨ, ਸੈਨੇਟਾਈਜ਼ਰ ਅਤੇ ਮਾਸਕ ਦੇ ਨਾਲ ਖਾਣ-ਪੀਣ ਦਾ ਸਾਮਾਨ ਵੀ ਪਹੁੰਚਾ ਰਹੇ ਹਨ ਅਤੇ ਹੁਣ ਤੱਕ 20 ਲੋਕਾ ਦਾ ਜਨਮ ਦਿਨ ਅਤੇ ਵਰ੍ਹੇਗੰਢ ਮਨਾ ਚੁੱਕੇ ਹਨ।
ਸਮਾਜ ਸੇਵੀ ਮੋਹਿਤ ਰਾਮਪਾਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਈ ਲੋਕ ਘਰਾਂ 'ਚ ਪਾਰਟੀਆਂ ਆਦਿ ਮਨਾਉਂਦੇ ਅਤੇ ਜਨਮ ਦਿਨ ਮਨਾਉਂਦੇ ਹਨ ਪਰ ਲਾਕ ਡਾਊਨ ਕਰਕੇ ਉਹ ਦੋਸਤਾਂ ਨੂੰ ਤਾਂ ਨਹੀਂ ਬੁਲਾ ਸਕਦੇ, ਇਸ ਕਰਕੇ ਉਹ ਉਨ੍ਹਾਂ ਨੂੰ ਸੱਦ ਕੇ ਖਾਣ-ਪੀਣ ਦਾ ਸਾਮਾਨ ਦੇ ਦਿੰਦੇ ਹਨ, ਜੋ ਉਹ ਅੱਗੇ ਲੋੜਵੰਦਾਂ ਤੱਕ ਪਹੁੰਚਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸੈਨੀਟਾਈਜ਼ਰ, ਖਾਣ-ਪੀਣ ਦਾ ਸਾਮਾਨ ਅਤੇ ਮਾਸਕ ਤੱਕ ਉਹ ਲੋਕਾਂ ਨੂੰ ਵੰਡ ਰਹੇ ਹਨ।
ਦੂਜੇ ਪਾਸੇ ਭਾਈ ਰਵਿੰਦਰਪਾਲ ਸਿੰਘ ਉਰਫ ਬਰਗਰ ਵਾਲੇ ਵੀ ਦਿਨ-ਰਾਤ ਪਰ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ ਅਤੇ ਸੈਨੇਟਾਈਜ਼ੇਸ਼ਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵੀ ਗੱਲਬਾਤ ਕਰਦੇ ਦੱਸਿਆ ਕਿ ਲੋਕ ਇਸ ਦੌਰਾਨ ਉਨ੍ਹਾਂ ਤੋਂ ਬਰਗਰ ਦੀ ਮੰਗ ਵੀ ਕਰਦੇ ਹਨ ਪਰ ਉਨ੍ਹਾਂ ਖੁਦ ਕਹਿੰਦੇ ਹਨ ਕਿ ਅਜਿਹੇ ਹਾਲਾਤ 'ਚ ਸਿਹਤ ਲਈ ਬਰਗਰ ਠੀਕ ਨਹੀਂ ਹੈ। 
 


author

Babita

Content Editor

Related News