ਚੰਡੀਗੜ੍ਹ ''ਚ ''ਕੋਰੋਨਾ ਕਹਿਰ'' ਨੇ ਸੁੱਕਣੀ ਪਾਈ ਲੋਕਾਂ ਦੀ ਜਾਨ, ਪੈਰਾ ਮਿਲਟਰੀ ਫੋਰਸ ਤਾਇਨਾਤ

Wednesday, Apr 29, 2020 - 11:08 AM (IST)

ਚੰਡੀਗੜ੍ਹ ''ਚ ''ਕੋਰੋਨਾ ਕਹਿਰ'' ਨੇ ਸੁੱਕਣੀ ਪਾਈ ਲੋਕਾਂ ਦੀ ਜਾਨ, ਪੈਰਾ ਮਿਲਟਰੀ ਫੋਰਸ ਤਾਇਨਾਤ

ਚੰਡੀਗੜ੍ਹ (ਸੁਸ਼ੀਲ) : ਕੋਰੋਨਾ ਵਾਇਰਸ ਦਾ ਕਹਿਰ ਚੰਡੀਗੜ੍ਹ 'ਚ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਦੀ ਜਾਨ ਸੁੱਕਣੀ ਪਈ ਹੋਈ ਹੈ। ਬੁੱਧਵਾਰ ਨੂੰ ਸ਼ਹਿਰ ਦੀ ਬਾਪੂਧਾਮ ਕਾਲੋਨੀ 'ਚ 7 ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੈਕਟਰ-38 ਦੀ 79 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇੰਨੀ ਤੇਜ਼ੀ ਨਾਲ ਸ਼ਹਿਰ 'ਚ ਕੋਰੋਨਾ ਦੇ ਮਾਮਲੇ ਵੱਧਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ 'ਬਾਪੂਧਾਮ ਕਾਲੋਨੀ' ਬਣੀ 'ਕੋਰੋਨਾ' ਦਾ ਗੜ੍ਹ, 7 ਨਵੇਂ ਕੇਸਾਂ ਦੀ ਪੁਸ਼ਟੀ

PunjabKesari

ਇਸ ਨਵੇਂ ਕੇਸ ਤੋਂ ਬਾਅਦ ਸ਼ਹਿਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 67 ਤੱਕ ਪੁੱਜ ਗਈ ਹੈ। ਇਸ ਤੋਂ ਬਾਅਦ ਸ਼ਹਿਰ ਦੇ ਹਾਟ ਸਪਾਟ ਇਲਾਕਿਆਂ 'ਚ ਪੈਰਾ ਮਿਲਟਰੀ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਸ਼ਹਿਰ 'ਚ ਕੋਰੋਨਾ ਦੇ 14 ਨਵੇਂ ਕੇਸ ਸਾਹਮਣੇ ਆਏ ਸਨ। ਇਸ ਤਰ੍ਹਾਂ ਰੋਜ਼ਾਨਾ ਮਾਮਲਿਆਂ 'ਚ ਵਾਧਾ ਹੋਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਬਟਾਲਾ 'ਚ ਕਰਫਿਊ ਦੌਰਾਨ ਵੱਡੀ ਵਾਰਦਾਤ, ਸਰਪੰਚ ਨੇ ਗੋਲੀਆਂ ਨਾਲ ਭੁੰਨਿਆ ਵਿਅਕਤੀ

PunjabKesari
ਬਾਪੂਧਾਮ ਕਾਲੋਨੀ ਬਣੀ ਕੋਰੋਨਾ ਦਾ ਗੜ੍ਹ
ਬਾਪੂਧਾਮ ਕਾਲੋਨੀ 'ਚ ਬੁੱਧਵਾਰ ਤੋਂ ਪਹਿਲਾਂ ਤੱਕ 15 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਅੱਜ ਦੇ ਕੇਸਾਂ ਨੂੰ ਮਿਲਾ ਕੇ ਬਾਪੂਧਾਮ ਕਾਲੋਨੀ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 22 'ਤੇ ਪੁੱਜ ਗਈ ਹੈ। ਕਾਲੋਨੀ 'ਚ ਕੋਰੋਨਾ ਮਰੀਜ਼ਾਂ ਦਾ ਵੱਧਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇੰਨੇ ਜ਼ਿਆਦਾ ਮਰੀਜ਼ ਆਉਣ ਕਾਰਨ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਹੀ ਬਣ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 15 ਮਈ ਤੱਕ ਲਾਕ ਡਾਊਨ 'ਤੇ ਰਣਨੀਤੀ ਤਿਆਰ


author

Babita

Content Editor

Related News