ਫਿਰੋਜ਼ਪੁਰ ''ਚ ਕੋਰੋਨਾ ਦਾ ਵੱਡਾ ਧਮਾਕਾ, ਵੱਡੀ ਗਿਣਤੀ ''ਚ ਮਾਮਲੇ ਆਏ ਸਾਹਮਣੇ

Wednesday, Aug 19, 2020 - 06:14 PM (IST)

ਫਿਰੋਜ਼ਪੁਰ (ਕੁਮਾਰ):  ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹਾ ਫਿਰੋਜ਼ਪੁਰ ਅੱਜ ਸ਼ਾਮ 4 ਵਜੇ ਤੱਕ ਦਾ ਵੱਡਾ ਕੋਰੋਨਾ ਬਲਾਸਟ ਹੋਇਆ ਹੈ ਅਤੇ 142 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1307 ਤੱਕ ਪਹੁੰਚ ਗਈ ਹੈ ਅਤੇ ਕੋਰੋਨਾ ਨਾਲ ਇਕ ਹੋਰ ਮੌਤ ਹੋਣ 'ਤੇ ਜ਼ਿਲ੍ਹਾ ਫਿਰੋਜ਼ਪੁਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਹੁਣ ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਤੋਂ ਪੀੜਤ 492 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 797 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।   ਅੱਜ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਫਿਰੋਜ਼ਪੁਰ ਦੇ ਕਸਬਾ ਮੁਦਕੀ ਦੇ ਵਾਰਡ ਨੰ. 4 ਦੇ ਅਤੇ ਪਿੰਡ ਫਤਿਹਗੜ੍ਹ ਗਹਿਰੀ, ਸ਼ੇਰਖਾ, ਵਾਸਲ ਮੋਹਨ ਦੇ ਹਿਠਾੜ, ਮੋਹਨ ਦੇ ਉਤਾੜ ਅਤੇ ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ ਦੇ ਏਰੀਏ ਬੇਦੀ ਕਾਲੋਨੀ, ਸਮਾਰਟ ਕਾਲੋਨੀ, ਬਸਤੀ ਨਿਜਾਮੁਦੀਨ ਰੇਲਵੇ ਕਾਲੋਨੀ ਦਮਨ ਕਾਲੋਨੀ, ਸੁੰਦਰ ਨਗਰ, ਭਾਰਤ ਨਗਰ, ਬਾਬਾ ਰਾਮ ਲਾਲ ਨਗਰ, ਆਜ਼ਾਦ ਨਗਰ ਕਲੱਬ ਹੋਟਲਸ ਵਜੀਰ ਅਲੀ ਬਿਲਡਿੰਗ, ਛਾਊਣੀ ਦੇ ਬਾਜ਼ਾਰ ਨੰ 3 ਅਤੇ ਗੱਜਨ ਸਿੰਘ ਕਾਲੋਨੀ ਫਿਰੋਜ਼ਪੁਰ ਦੇ ਕਸਬਾ ਮਮਦੋਟ, ਮਕਰਵੂ ਪਿੰਡ ਟਿੱਬੀ ਕਲਾਂ, ਪਿੰਡ ਸਦਰ ਵਾਲਾ ਕੁਸੂ ਵਾਲਾ ਆਦਿ ਹੋਰ ਨਾਲ ਲੱਗਦੇ ਏਰੀਏ ਦੇ ਰਹਿਣ ਵਾਲੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਰਿਪੋਰਟ 'ਚ ਐੱਸ.ਐੱਸ.ਪੀ. ਦਫਤਰ ਫਿਰੋਜ਼ਪੁਰ ਦੇ ਵੀ ਕਈ ਪੁਲਸ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਕੋਰੋਨਾ ਪਾਜ਼ੇਟਿਵ ਆਏ ਸਾਰੇ ਮਰੀਜ਼ਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੁਪਹਿਰ ਤੱਕ 24 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਪੀੜਤ 2 ਕੈਦੀ ਸਿਵਲ ਹਸਪਤਾਲ ਫਿਰੋਜ਼ਪੁਰ 'ਚੋਂ ਫਰਾਰ

ਇਥੇ ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਦਾ ਖਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 1092 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 52,889 ਹੋ ਗਈ। ਦੇਸ਼ 'ਚ ਪੀੜਤਾਂ ਦੀ ਗਿਣਤੀ 27,67,274 ਹੋ ਗਈ ਅਤੇ ਸਰਗਰਮ ਮਾਮਲੇ 6,76,514 ਹੋ ਗਏ ਹਨ। ਸਰਗਰਮ ਮਾਮਲੇ 24.45 ਫੀਸਦੀ, ਰੋਗ ਮੁਕਤ ਹੋਣ ਵਾਲਿਆਂ ਦੀ ਦਰ 73.64 ਫੀਸਦੀ ਅਤੇ ਮ੍ਰਿਤਕਾਂ ਦੀ ਦਰ 1.91 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1341 ਵੱਧ ਕੇ 1,56,920 ਹੋ ਗਈ ਅਤੇ 422 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 20,687 ਹੋ ਗਿਆ। ਭਾਰਤ ਸਰਕਾਰ ਵਲੋਂ ਜਾਰੀ ਅੰਕੜਿਆਂ 'ਤੇ ਧਿਆਨ ਮਾਰੀਏ ਤਾਂ ਮੰਗਲਵਾਰ ਨੂੰ ਭਾਰਤ 'ਚ ਹਰ ਮਿੰਟ 45 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨਾਲ ਹੀ ਹਰ ਘੰਟੇ ਕਰੀਬ 46 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ:  ਜਾਬਾਜ਼ ਸਿਪਾਹੀ ਦੇ ਪਰਿਵਾਰ ਲਈ ਫ਼ਰਿਸ਼ਤਾ ਬਣ ਕੇ ਆਏ ਡਾ. ਓਬਰਾਏ


Shyna

Content Editor

Related News